ਅੰਮ੍ਰਿਤਸਰ, – ਬਾਬਾ ਗੁਰਨਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਗੁਰਸਿੱਖੀ ਦੇ ਪਾਂਧੀ ਗੁਰਮੁਖ ਪਿਆਰੇ ਦੱਸਿਆ ਅਤੇ ਉਨ੍ਹਾਂ ਵੱਲੋਂ ਕਰੀਬ ਪੰਝੀ ਸਾਲ ਤੱਕ ਗੁਰੂ ਕਲਗ਼ੀਧਰ ਸਿੰਘ ਸਭਾ ਵਿਖੇ ਬਤੌਰ ਮੁੱਖ ਗ੍ਰੰਥੀ ਸਿੰਘ ਸੇਵਾ ਨਿਭਾਉਂਦਿਆਂ ਲੋਕਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਦੀ ਸ਼ਲਾਘਾ ਕੀਤੀ। ਬਾਬਾ ਗੁਰਨਾਮ ਸਿੰਘ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਗੁਰਦੁਆਰਾ ਸਾਹਿਬ ਆਜ਼ਾਦ ਨਗਰ ਅੰਮ੍ਰਿਤਸਰ ਵਿਖੇ ਗਿਆਨੀ ਬਲਵਿੰਦਰ ਸਿੰਘ ਨੇ ਬਾਬਾ ਗੁਰਨਾਮ ਸਿੰਘ ਜੋ ਬੀਤੇ ਦਿਨੀਂ ਅਚਨਚੇਤੀ ਇਸ ਫ਼ਾਨੀ ਸੰਸਾਰ ਅਲਵਿਦਾ ਕਹਿ ਜਾਣ ਨਾਲ ਪੰਥ ਨੂੰ ਵੱਡਾ ਘਾਟਾ ਪਿਆ ਹੈ। ਬਾਬਾ ਗੁਰਨਾਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਬਾਬਾ ਗੁਰਨਾਮ ਸਿੰਘ ਸਿੱਖੀ ਨੂੰ ਦਰਪੇਸ਼ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ। ਉਹ ਸਮਾਜ ਸੇਵਾ ਲਈ ਆਪਣਾ ਯੋਗਦਾਨ ਪਾਉਂਦਿਆਂ ਸਮਾਜਕ ਸਰੋਕਾਰਾਂ ਨਾਲ ਹਮੇਸ਼ਾਂ ਜੁੜੇ ਰਹੇ ਹਨ। ਇਸ ਮੌਕੇ ਗਿਆਨੀ ਕੁਲਵਿੰਦਰ ਸਿੰਘ ਅਰਦਾਸੀਆ, ਪ੍ਰੋ. ਸਰਚਾਂਦ ਸਿੰਘ ਸਲਾਹਕਾਰ ਕੌਮੀ ਘਟ ਗਿਣਤੀ ਕਮਿਸ਼ਨ, ਅਵਤਾਰ ਸਿੰਘ ਟਰੱਕਾਂ ਵਾਲਾ ਸਾਬਕਾ ਡਿਪਟੀ ਮੇਅਰ, ਸਰਬਜੀਤ ਸਿੰਘ ਰਿਆੜ ਚੇਅਰਮੈਨ ਗੁਰਦੁਆਰਾ ਕਮੇਟੀ, ਜਸਵੰਤ ਸਿੰਘ ਪ੍ਰਧਾਨ, ਭੁਪਿੰਦਰ ਸਿੰਘ, ਕੁਲਦੀਪ ਸਿੰਘ ਕੰਡਾ, ਜਰਨੈਲ ਸਿੰਘ ਭੁੱਲਰ ਕੌਂਸਲਰ, ਅਮੀਰ ਸਿੰਘ ਕੌਂਸਲਰ, ਦਲਬੀਰ ਕੌਰ ਕੌਂਸਲਰ, ਬਲਵਿੰਦਰ ਸਿੰਘ ਭਾਜਪਾ, ਕੰਵਲਜੀਤ ਸਿੰਘ ਸੰਨ੍ਹੀ, ਗੁਰਦੇਵ ਸਿੰਘ ਕੈਸ਼ੀਅਰ, ਗੁਰਦੀਪ ਸਿੰਘ ਟਾਈਲਾਂ ਵਾਲੇ, ਕੁਲਦੀਪ ਸਿੰਘ ਛਿਹਰਟਾ, ਸੌਰਵ ਕੁਮਾਰ, ਅਮਰਜੀਤ ਸਿੰਘ ਭਾਜਪਾ, ਲਵ ਮਟੂ ਚੇਅਰਮੈਨ ਬਾਲਮੀਕ ਸਮਾਜ ਸੇਵਾ ਅਤੇ ਸਰਬਜੀਤ ਸਿੰਘ ਰੋਮੀ, ਗਗਨਦੀਪ ਸਿੰਘ, ਪ੍ਰੋ. ਜਗਦੀਪ ਸਿੰਘ ਅਤੇ ਐਡਵੋਕੇਟ ਪ੍ਰਿਤਪਾਲ ਸਿੰਘ ਨਤ ਵੀ ਹਾਜ਼ਰ ਸਨ, ਇਸ ਮੌਕੇ ਬਾਬਾ ਗੁਰਨਾਮ ਸਿੰਘ ਦੇ ਬੇਟੇ ਹਰਮਨ ਜੀਤ ਸਿੰਘ ਕੈਨੇਡਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।