ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ /ਸੁਖਦੇਵ ਮੋਨੂੰ ) ਵਰਿੰਦਰ ਸਿੰਘ ਖੋਸਾ ਏ.ਸੀ.ਪੀ ਉੱਤਰੀ ਦੇ ਦਿਸ਼ਾ ਨਿਰਦੇਸ਼ਾ ਤੇ ਬਿੰਨਾਂ ਲਾਇਸੰਸ ਤੋਂ ਸ਼ਰਾਬ ਪਿਲਾਉਣ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਇੰਸਪੈਕਟਰ ਅਮਨਜੋਤ ਕੌਰ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਪੀ.ਆਰ ਐਵਨਿਊ, ਅੰਮ੍ਰਿਤਸਰ ਮੌਜ਼ੂਦ ਸੀ ਤੇ ਸੂਚਨਾ ਮਿਲੀ ਕਿ ਹੋਪਰ ਰੈਸਟੋਰੈਂਟ, ਰਣਜੀਤ ਐਵਨਿਊ, ਅੰਮ੍ਰਿਤਸਰ ਦਾ ਮੈਨੇਜਰ ਓਮ ਪ੍ਰਕਾਸ਼ ਬਿਨਾਂ ਲਾਇਸੰਸ ਸ਼ਰਾਬ ਆਪਣੇ ਰੈਸਟੋਰੈਂਟ ਵਿੱਚ ਗਾਹਕਾਂ ਨੂੰ ਸ਼ਰਾਬ ਸਰਵ ਕਰਦਾ ਹੈ।
ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਇੰਸਪੈਕਟਰ ਅਮਨਜੋਤ ਕੌਰ ਸਮੇਤ ਪੁਲਿਸ ਪਾਰਟੀ ਅਤੇ ਐਕਸਾਈਜ ਇੰਸਪੈਕਟਰ ਰਾਜੀਵ ਕੁਮਾਰ ਐਕਸਾਈਜ਼-2 ਅੰਮ੍ਰਿਤਸਰ ਵੱਲੋਂ ਹੋਪਰ ਰੈਸਟੋਰੈਂਟ ਵਿੱਚ ਰੇਡ ਕੀਤਾ ਗਿਆ। ਜਿੱਥੇ ਹੋਪਰ ਰੈਸਟੋਰੈਂਟ ਦੇ ਮੈਨੇਜਰ ਓਮ ਪ੍ਰਕਾਸ਼ ਜੋ ਕਿ ਬਿਨਾਂ ਐਕਸਾਈਜ਼ ਲਾਇਸੰਸ ਦੇ ਸ਼ਰਾਬ ਸਰਵ ਕਰ ਰਿਹਾ ਸੀ, ਉਸ ਨੂੰ ਕਾਬੂ ਕਰਕੇ ਇਸ ਪਾਸੋਂ 27 ਪੇਟੀਆਂ ਬੀਅਰ ਅਤੇ 266 ਪੇਟੀਆਂ ਸ਼ਰਾਬ ਅੰਗਰੇਜੀ ਵੱਖ-ਵੱਖ ਮਾਰਕਿਆ ਦੀ ਬ੍ਰਾਮਦ ਕੀਤੀ ਗਈ ਅਤੇ ਇਸ ਤੇ ਮੁਕੱਦਮਾ ਨੰਬਰ 109 ਮਿਤੀ 30-05-2023 , ਆਬਕਾਰੀ ਐਕਟ, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ