ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ ) ਇਹ ਮੁਕੱਦਮਾਂ ਅਜੈ ਸ਼ਰਮਾਂ, ਮੈਨੇਜ਼ਰ ਮੈਟਰੋ ਬੱਸ ਸਕਿਊਰਟੀ ਓਪਰੇਸ਼ਨ, ਅੰਮ੍ਰਿਤਸਰ ਨੇ ਦਰਜ਼ ਕਰਵਾਇਆ ਸੀ ਕਿ ਮਿਤੀ 19-6-2023 ਨੂੰ ਮੈਟਰੋ ਪੁੱਲ ਦੇ ਉੱਪਰ ਬੱਸ ਸਟਾਪ ਤੇ ਲੱਗੀ ਸਟੇਸ਼ਨ ਨੇਮ ਪਲੇਟ, ਜਿਸ ਤੇ ਨਿਊ ਪ੍ਰੀਤ ਨਗਰ ਲਿਖਿਆ ਸੀ, ਉਸ ਨੂੰ ਕੋਈ ਨਾ-ਮਲੂਮ ਵਿਅਕਤੀ ਚੋਰੀਂ ਕਰਕੇ ਲੈ ਗਿਆ ਹੈ। ਇਹ ਮੁਕੱਦਮਾ ਨੰਬਰ 189 ਮਿਤੀ 19-06-2023 ਜੁਰਮ 379,411,34 ਭ:ਦ:, ਥਾਣਾ ਸਦਰ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ।
ਹਰ ਪਹਿਲੂ ਤੋਂ ਤਫਤੀਸ਼ ਕਰਦੇ ਹੋਏ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਰਮਨਦੀਪ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਅੰਡਰ-ਟ੍ਰੈਨਿੰਗ) ਦੀ ਨਿਗਰਾਨੀ ਹੇਠ ਐਸ.ਆਈ ਸੁਸ਼ੀਲ ਕੁਮਾਰ, ਇੰਚਾਰਜ਼ ਪੁਲਿਸ ਚੌਕੀ ਵਿਜੈ ਨਗਰ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਗੋਪਾਲ ਮਸੀਹ ਵੱਲੋਂ ਦੋਸ਼ੀ ਦੀਪਕ ਉਰਫ਼ ਲੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚਵਿੰਡਾ ਦੇਵੀ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਐਕਟਿਵਾ ਸਕੂਟੀ ਅਤੇ ਇੱਕ ਮੈਟਰੋ ਸਟੇਸ਼ਨ ਦੀ ਨੇਮ ਪਲੇਟ ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਇਸ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।