ਲੁਧਿਆਣਾ (ਕਰਨੈਲ ਸਿੰਘ ਐੱਮ ਏ)
ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ 101 ਜਨਮ ਦਿਹਾੜੇ ਤੇ ਸੰਤ ਬਾਬਾ ਨਰਾਇਣ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਮਾਣੂੰਕੇ ਦੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਸੰਤ ਬਾਬਾ ਘਾਲਾ ਸਿੰਘ ਜੀ ਮੌਜੂਦਾ ਮੁਖੀ ਨਾਨਕਸਰ ਦੀ ਰਹਿਨੁਮਾਈ ਹੇਠ ਮਨੁੱਖਤਾ ਦੇ ਭਲੇ ਲਈ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ
ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਪ੍ਰੇਰਨਾ ਸਦਕਾ 649ਵਾਂ ਮਹਾਨ ਖ਼ੂਨਦਾਨ ਕੈਂਪ ਨਾਨਕਸਰ ਠਾਠ ਮਾਣੂੰਕੇ ਦੇ ਸਮੂਹ ਮਹਾਂਪੁਰਖਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਤੇ ਭਾਈ ਜਸਵਿੰਦਰ ਸਿੰਘ ਦਿਲੀ,ਭਾਈ ਗੇਜਾ ਸਿੰਘ, ਭਾਈ ਜਸਾ ਸਿੰਘ, ਬਾਬਾ ਬਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਖੂਨਦਾਨ ਕਰਨ ਵਾਲੇ ਸ਼ਰਧਾਲੂਆਂ ਨੂੰ ਪਰਮਾਣ ਪੱਤਰ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸੇਵਾਦਾਰ ਗੁਰਮੇਲ ਸਿੰਘ ਦਾਦ ਨੇ ਦਸਿਆ ਖ਼ੂਨਦਾਨ ਕੈਂਪ ਦੌਰਾਨ 50 ਯੂਨਿਟ ਬਲੱਡ ਪ੍ਰੀਤ ਹਸਪਤਾਲ ਦੇ ਸਹਿਯੋਗ ਨਾਲ ਇਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿਤਾ ਜਾਵੇਗਾ। ਇਸ ਮੌਕੇ ਤੇ ਹਠੂਰ ਟਰੱਕ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ, ਮਨਪ੍ਰੀਤ ਸਿੰਘ ਮਾਨਾ, ਯਾਦਵਿੰਦਰ ਸਿੰਘ ਯਾਦੂ,ਬਾਬਾ ਚਮਕੋਰ ਸਿੰਘ ਮਾਣੂੰਕੇ,ਗੁਰਜੋਤ ਸਿੰਘ ਸੰਧੂ ਮਾਣੂੰਕੇ, ਡਾ: ਜਸੀ ਝੋਰੜਾਂ, ਤਰਸੇਮ ਸਿੰਘ ਮਾਣੂੰਕੇ,ਗੁਰਮੇਲ ਸਿੰਘ ਮਾਣੂੰਕੇ, ਜਥੇਦਾਰ ਅਵਤਾਰ ਸਿੰਘ,ਪ੍ਰਧਾਨ ਘਲ ਸਿੰਘ,ਗੁਰਦੌਰ ਸਿੰਘ, ਭਾਈ ਘਨਈਆ ਜੀ ਕਲੱਬ ਦੇ ਸਮੂਹ ਸੇਵਾਦਾਰ ਹਾਜਰ ਸਨ