ਮਲੋਟ,10 ਮਾਰਚ (ਪ੍ਰੇਮ ਗਰਗ)-
ਭਲਾਈ ਕੇਂਦਰ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਵੱਲੋਂ ਲੋਕ ਹਿੱਤ ਅੱਖਾਂ ਦਾ ਵਿਸ਼ਾਲ ਮੁਫਤ ਜਾਂਚ ਤੇ ਅਪ੍ਰੇਸ਼ਨ ਕੈਂਪ ਕਮਿਊਨਿਟੀ ਹਾਲ ਪਿੰਡ ਛਾਪਿਆਂਵਾਲੀ ਵਿਖੇ ਲਗਾਇਆ ਗਿਆ| ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਬਲਾਕ ਲੰਬੀ ਦੇ ਕੋਆਰਡੀਨੇਟਰ ਬਾਬਾ ਸਰਬਜੀਤ ਸਿੰਘ ਛਾਪਿਆਂ ਵਾਲੇ ਦੀ ਦੇਖਰੇਖ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ•ਾ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ ਵੱਲੋਂ ਕੀਤਾ ਗਿਆ| ਇਸ ਕੈਂਪ ਦੌਰਾਨ ਬਠਿੰਡਾ ਤੋਂ ਅੱਖਾਂ ਦੇ ਮਾਹਰ ਡਾਕਟਰ ਗੌਰਵ ਗੁਪਤਾ ਐਮ.ਬੀ.ਬੀ.ਐਸ ਦੀ ਟੀਮ ਵੱਲੋਂ 480 ਮਰੀਜ਼ਾਂ ਦੀਆਂ ਅੱਖਾਂ ਦੀ ਤਸੱਲੀਬਖਸ਼ ਜਾਂਚ ਕੀਤੀ ਗਈ, ਜਿਨਾਂ ਵਿੱਚੋਂ 80 ਮਰੀਜ਼ ਚਿੱਟੇ ਮੋਤੀਏ ਦੇ ਅਪ੍ਰੇਸ਼ਨਾਂ ਲਈ ਚੁਣੇ ਗਏ| ਜਿੰਨਾਂ ਦੇ ਅਪ੍ਰੇਸ਼ਨ ਬਠਿੰਡਾ ਵਿਖੇ ਮੁਫਤ ਕੀਤੇ ਜਾਣਗੇ| ਇਸ ਮੌਕੇ ਡਾਕਟਰ ਸੁਖਦੇਵ ਸਿੰਘ ਗਿੱਲ ਨੇ ਇਸ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੀ ਹਨੇਰੀ ਜ਼ਿੰਦਗੀ ਨੂੰ ਦੂਰ ਕਰਨ ਲਈ ਅਜਿਹੇ ਕੈਂਪ ਲੋੜਵੰਦਾਂ ਲਈ ਸਹਾਈ ਸਾਬਿਤ ਹੋ ਰਹੇ ਹਨ| ਅੰਤ ਵਿੱਚ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਨੇ ਇਸ ਕੈਂਪ ਦੀ ਸਫਲਤਾ ਲਈ ਸਮਾਜ ਸੇਵੀਆਂ ਦਾ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ| ਡਾਕਟਰ ਗਿੱਲ ਅਤੇ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਨੇ ਦੱਸਿਆ ਕਿ ਕੈਂਪ ਦੌਰਾਨ ਅਪ੍ਰੇਸ਼ਨਾਂ ਲਈ ਚੁਣੇ ਗਏ ਮਰੀਜ਼ਾਂ ਨੂੰ ਬਠਿੰਡਾ ਲੈ ਕੇ ਜਾਣ ਅਤੇ ਅਪ੍ਰੇਸ਼ਨ ਪਿੱਛੋਂ ਵਾਪਸ ਲੈ ਕੇ ਆਉਣ ਦਾ ਮੁਫਤ ਪ੍ਰਬੰਧ ਭਲਾਈ ਕੇਂਦਰ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਕੀਤਾ ਗਿਆ ਹੈ| ਇਹ ਅਪ੍ਰੇਸ਼ਨ ਆਧੁਨਿਕ ਫ਼ੈਕੋ ਮਸ਼ੀਨਾਂ ਰਾਹੀਂ ਬਿਨਾਂ ਟਾਂਕੇ, ਬਿਨਾਂ ਚੀਰਫਾੜ ਅਤੇ ਬਿਨਾਂ ਪੱਟੀ ਤੋਂ ਕੀਤੇ ਜਾਣਗੇ ਅਤੇ ਲੈਂਜ ਵੀ ਮੁਫਤ ਪਾਏ ਜਾਣਗੇ| ਡਾਕਟਰ ਗਿੱਲ ਨੇ ਕਿਹਾ ਕਿ ਜੋ ਲੋੜਵੰਦ ਮਰੀਜ਼ ਚਿੱਟੇ ਮੋਤੀਏ ਦਾ ਅਪ੍ਰੇਸ਼ਨ ਮੁਫਤ ਕਰਵਾਉਣਾ ਚਾਹੁੰਦਾ ਹੈ, ਉਹ ਸੰਸਥਾ ਦੇ ਮੁੱਖ ਦਫਤਰ ਕੈਰੋਂ ਰੋਡ ਵਿਖੇ ਸੰਪਰਕ ਕਰ ਸਕਦਾ ਹੈ| ਇਸ ਕੈਂਪ ਵਿੱਚ ਗਗਨ ਆਪਟੀਕਲ ਵੱਲੋਂ ਆਪਣੀਆਂ ਵਿਸ਼ੇਸ਼ ਸੇਵਾਵਾਂ ਦਿੱਤੀਆਂ ਗਈਆਂ| ਇਸ ਮੌਕੇ ਮਾਸਟਰ ਮਲਕੀਤ ਸਿੰਘ, ਜਗਤੇਜ ਸਿੰਘ ਲਾਈਨਮੈਨ, ਮਨਮੋਹਨ ਸਿੰਘ ਲਾਈਨਮੈਨ, ਜੱਸਾ ਸਿੰਘ ਜੇਈ, ਜਗੀਰ ਸਿੰਘ ਫੌਜੀ, ਗੁਰਮੀਤ ਸਿੰਘ ਲਾਈਨਮੈਨ, ਗੁਰਮੀਤ ਸਿੰਘ, ਹਰਮਹੇਸ਼ਇੰਦਰ ਸਿੰਘ, ਬਲਵਿੰਦਰ ਸਿੰਘ ਜੋਸਨ, ਤਰਨਜੀਤ ਸਿੰਘ, ਰਾਣਾ ਬਲਜੀਤ ਸਿੰਘ ਜੇਈ, ਰਾਮ ਕ੍ਰਿਸ਼ਨ, ਲਖਵਿੰਦਰ ਸਿੰਘ ਲੱਖਾ, ਜਗਜੀਤ ਸਿੰਘ ਔਲਖ, ਕਸ਼ਮੀਰ ਸਿੰਘ ਥਾਣੇਦਾਰ, ਗੁਰਪ੍ਰੀਤ ਸਿੰਘ ਨੰਬਰਦਾਰ, ਡਾਕਟਰ ਚੰਨਨ ਰਾਮ, ਡਾਕਟਰ ਮੰਗਲ ਰਾਮ, ਮਲਕੀਤ ਸਿੰਘ ਕਲਰਕ, ਸ਼ੇਰਬੀਰ ਸਿੰਘ ਸਰਪੰਚ, ਕਰਨਵੀਰ ਸਿੰਘ ਸਰਪੰਚ ਆਦਿ ਦਾ ਕੈਂਪ ਦੀ ਸਫਲਤਾ ਲਈ ਪੂਰਨ ਸਹਿਯੋਗ ਰਿਹਾ|