ਫਗਵਾੜਾ 24 ਜੁਲਾਈ (ਸ਼ਿਵ ਕੋੜਾ) ਵਾਤਾਵਰਣ ਸਾਂਭ–ਸੰਭਾਲ ਅਤੇ ਵੈਲਫੇਅਰ ਸਭਾ ਫਗਵਾੜਾ ਵਲੋਂ ਗੁਰੂ ਤੇਗ ਬਹਾਦਰ ਸਟੇਡੀਅਮ ਪਲਾਹੀ ਵਿਖੇ ਨਿੰਮ ਦੇ 20 ਬੂਟੇ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਅਤੇ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਲਗਾਏ ਗਏ । ਹਾਜ਼ਰ ਖਿਡਾਰੀਆਂ ਤੇ ਪ੍ਰਬੰਧਕਾਂ ਨੇ ਇਸ ਸਮੇਂ ਪ੍ਰਣ ਲਿਆ ਕਿ ਉਹ ਖੇਡ ਮੈਦਾਨ ਵਿਚ ਲਗਾਏ ਗਏ ਹਰੇਕ ਬੂਟੇ ਦੀ ਸੇਵਾ ਸੰਭਾਲ ਕਰਨਗੇ । ਇਸ ਮੌਕੇ ਵੈਲਫੇਅਰ ਸਭਾ ਵਲੋਂ ਪਲਾਸਟਿਕ ਦੀ ਵਰਤੋਂ ਬੰਦ ਕਰਕੇ ਕੱਪੜੇ ਦੇ ਝੋਲਿਆਂ ਦੇ ਵਰਤੋਂ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਅਤੇ ਹਾਜ਼ਰ ਲੋਕਾਂ ਨੂੰ ਝੋਲੇ ਵੰਡੇ ਗਏ । ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਦੇ ਮੁੱਖ ਸੰਚਾਲਕ ਬਲਵਿੰਦਰ ਸਿੰਘ ਫੋਰਮੈਨ ਦੀ ਪਹਿਲ ਕਦਮੀ ‘ਤੇ ਇਹ ਪ੍ਰੋਗਾਮ ਕਰਵਾਇਆ ਗਿਆ ਇਸ ਸਮੇਂ ਰਵੀਪਾਲ ਪ੍ਰਧਾਨ, ਸੁਖਵਿੰਦਰ ਸਿੰਘ ਸੱਲ, ਬਲਵੀਰ ਸਿੰਘ ਰਿਟਾਇਰਡ ਐਸ.ਡੀ.ਓ. ਬਿਜਲੀ ਬੋਰਡ, ਬਲਵਿੰਦਰ ਸਿੰਘ ਫੋਰਮੈਨ, ਰੇਸ਼ਮ ਲਾਲ ਰਿਟਾਇਰਡ ਸੀ.ਐਚ.ਡੀ., ਪਿਆਰਾ ਸਿੰਘ ਰਿਟਾਇਰਡ ਪ੍ਰਿੰਸੀਪਲ , ਸੁਰਿੰਦਰਪਾਲ ਮੇਹਲੀ , ਬਲਜੀਤ,ਸਿੰਘ ,ਯਸ਼ਪਾਲ ਸ਼ਰਮਾ, ਗੁਰਦੇਵ ਸਿੰਘ ਢੱਡਾ , ਪਰਮਜੀਤ ਰਾਮ ਰਿਟਾਇਰਡ ਐਸ.ਡੀ.ਓ. , ਦਿਲਬਾਗ ਸਿੰਘ ਰਾਣਾ, ਮੋਨਹਰ ਲਾਲ, ਗੋਰਵ ਚੰਦੜ, ਮੋਹਿਤ ਚੰਦੜ, ਗੁਰਮੁੱਖ ਸਿੰਘ, ਸੁਖਬੀਰ ਬਸਰਾ ਆਦਿ ਹਾਜ਼ਰ ਸਨ।
ਪਲਾਹੀ ਖੇਡ ਮੈਦਾਨ ‘ਚ ਲਗਾਏ ਨਿੰਮ ਦੇ ਬੂਟੇ
previous post