ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਖੇ ਸਵਤੰਤਰਤਾਂ ਦਿਵਸ ਨੂੰ ਮੱਧੇਨਜ਼ਰ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਵਿੱਚ ਕਾਨੂੰਨ ਵਿਵੱਸਥਾ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਲਈ ਹੋਰ ਪੁਖਤਾ ਅਤੇ ਸਖ਼ਤ ਸੁਰੱਖਿਆਂ ਪ੍ਰਬੰਧ ਕੀਤੇ ਗਏ ਹਨ। ਜਿਸ ਤੇ ਨੌਨਿਹਾਲ ਸਿੰਘ, ਆਈ.ਪੀ.ਐਸ. ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ. ਲਾਅ-ਐਂਡ-ਆਰਡਰ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਿੰਨੋਂ ਜੋਨਾਂ ਦੇ ਏ.ਡੀ.ਸੀ.ਪੀਜ਼ ਦੀ ਨਿਗਰਾਨੀ ਹੇਠ ਸੰਵੇਦਨਸ਼ੀਲ ਇਲਾਕਿਆਂ ਅਤੇ ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਸਟੈਂਡ, ਮਾਲਜ਼ ਅਤੇ ਭੀੜ ਭਾੜ ਵਾਲੇ ਬਜ਼ਾਰਾਂ ਵਿੱਚ ਐਂਟੀਸੇਬੋਟੇਜ਼ ਟੀਮਾਂ ਤੇ ਸਨੀਫਰ ਡੋਗ ਦੀ ਮੱਦਦ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾਂ ਸ਼ਹਿਰ ਦੇ ਅੰਦਰੂਨ ਅਤੇ ਬਾਹਰਵਾਰ ਰਸਤਿਆਂ ਨੂੰ ਕਵਰ ਕਰਕੇ 24 ਘੰਟੇ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਵੀ ਕੀਤੀ ਜਾਂ ਰਹੀ ਹੈ ਅਤੇ ਸ਼ਹਿਰ ਵਿੱਚ ਦਿਨ ਤੇ ਰਾਤ ਸਮੇਂ ਪੁਲਿਸ ਦੀ ਪੈਟਰੋਲਿੰਗ ਵੀ ਵਧਾਈ ਗਈ ਹੈ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾਂ ਪੈਦਾ ਕਰਨ ਫਲੈਗ ਮਾਰਚ ਵੀ ਕੱਢੇ ਜਾਣਗੇ।
ਇਸ ਤੋਂ ਇਲਾਵਾਂ ਸਮੂੰਹ ਮੁੱਖ ਅਫ਼ਸਰ ਥਾਣਾ ਵੱਲੋਂ ਉਹਨਾਂ ਦੇ ਇਲਾਕਾ ਵਿੱਚ ਪੈਦੇ ਹੋਟਲਾਂ, ਗੈਸਟ ਹਾਊਸ, ਸਰਾਵਾਂ ਵਿੱਖੇ ਸਰਪਰਾਈਜ਼ ਚੈਕਿੰਗ ਕਰਕੇ ਵੀਜ਼ਿਟਰ ਇੰਨ ਤੇ ਆਊਟ ਰਜਿਸਟਰ ਵਿੱਚ ਠਹਿਰਨ ਵਾਲੇ ਗੈਸਟ ਦਾ ਮੁਕੰਮਲ ਪਤਾ ਤੇ ਆਈ.ਡੀ ਪਰੂਵ ਚੈੱਕ ਕੀਤੇ ਜਾ ਰਹੇ ਹਨ। ਇਹਨਾਂ ਦੇ ਮਾਲਕਾ ਤੇ ਪ੍ਰਬੰਧਕਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਗੈਸਟ, ਹੋਟਲ ਵਗੈਰਾ ਵਿੱਚ ਠਹਿਰਨ ਲਈ ਆਉਣ ਤਾਂ ਉਹਨਾਂ ਦਾ ਮੁਕੰਮਲ ਪਤਾ ਤੇ ਆਈ.ਡੀ. ਪਰੂਵ ਲੈਣ, ਅਜਿਹਾ ਨਾ ਕਰਨ ਵਾਲਿਆ ਖਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਸ਼ਹਿਰ ਦੀ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਟਰੈਫਿਕ ਪੁਲਿਸ ਵੱਲੋਂ ਸਖ਼ਤ ਮੇਹਰਨ ਕੀਤੀ ਜਾਂ ਰਹੀਂ ਹੈ। ਜਿਸ ਦੇ ਸਿੱਟੇ ਵੱਜੋਂ ਸ਼ਹਿਰ ਦੀ ਟਰੈਫਿਕ ਵਿੱਚ ਕਾਫ਼ੀ ਸੁਧਾਰ ਹੋਇਆਂ ਹੈ ਤੇ ਸ਼ਹਿਰ ਵਾਸੀਆਂ ਅਤੇ ਬਾਹਰੋਂ ਆਏ ਯਾਤਰੂਆਂ ਨੂੰ ਲੰਬੇ-ਲੰਬੇ ਟ੍ਰੈਫਿਕ ਜਾਮਾ ਤੋਂ ਨਿਜ਼ਾਤ ਮਿਲੀ ਹੈ। ਟਰੈਫਿਕ ਪੁਲਿਸ ਦੀ ਭਲਾਈ ਲਈ, ਉਹਨਾਂ ਨੂੰ ਗਰਮੀ ਤੇ ਮੀਂਹ ਤੋਂ ਬਚਾਓ ਲਈ ਟੈਂਟ, ਛੱਤਰੀਆਂ, ਰੇਨ ਸੂਟ ਤੇ ਬਰਸਾਤੀ ਬੂਟ ਦਿੱਤੇ ਗਏ ਤਾਂ ਜੋ ਟ੍ਰੈਫਿਕ ਕਰਮਚਾਰੀ ਗਰਮੀ ਤੇ ਬਰਸਾਤ ਦੀ ਪ੍ਰਵਾਹ ਕੀਤੇ ਬਗੈਰ ਟ੍ਰੈਫਿਕ ਨੂੰ ਦਰੂਸਤ ਤੇ ਨਿਰਵਿਘਨ ਚਲਾ ਸਕਣ। ਆਉਣ ਵਾਲੇ ਸਮੇਂ ਦੌਰਾਨ ਸੀ.ਸੀ.ਟੀ.ਵੀ ਕੈਮਰਿਆ ਰਾਂਹੀ ਟ੍ਰੈਫਿਕ ਵਿਵੱਸਥਾ ਤੇ ਧਿਆਨ ਰੱਖਿਆ ਜਾਵੇਗਾ।
ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਟ੍ਰੈਫਿਕ ਪੁਲਿਸ ਦਾ ਸਹਿਯੋਗ ਦੇਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਅਗਰ ਕੋਈ ਸ਼ੱਕੀ ਵਿਅਕਤੀ ਜਾਂ ਲਵਾਰਿਸ ਵਸਤੂ ਨਜ਼ਰ ਆਉਦੀ ਹੈ ਤਾਂ ਨੇੜੇ ਦੀ ਪੁਲਿਸ ਨੂੰ ਸੂਚਨਾਂ ਦਿੱਤੀ ਜਾਵੇ ਤਾਂ ਜੋ ਤੁਹਾਡੇ ਇਸ ਉਪਰਾਲੇ ਸਦਕਾ ਕਿਸੇ ਵੀ ਤਰ੍ਹਾਂ ਦੀ ਘਟਨਾਂ ਨੂੰ ਸਮਾਂ ਰਹਿੰਦੇ ਰੋਕਿਆ ਜਾ ਸਕੇ।