Home » ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਨੇ ਵਰਿੰਦਰ ਪਾਰਕ ਵਿਖੇ ਮਨਾਇਆ ਵਣ ਮਹਾਉਤਸਵ

ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਨੇ ਵਰਿੰਦਰ ਪਾਰਕ ਵਿਖੇ ਮਨਾਇਆ ਵਣ ਮਹਾਉਤਸਵ

by Rakha Prabh
37 views
ਫਗਵਾੜਾ 24 ਜੁਲਾਈ (ਸ਼ਿਵ ਕੋੜਾ) ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਵਲੋਂ ਸ. ਕਰਤਾਰ ਸਿੰਘ ਰਾਏ ਅਤੇ ਬੀਬੀ ਜੋਗਿੰਦਰ ਕੌਰ ਦੀ ਮਿੱਠੀ ਯਾਦ ‘ਚ ਵਰਿੰਦਰ ਪਾਰਕ ਮੇਹਲੀ ਗੇਟ ਫਗਵਾੜਾ ਵਿਖੇ ਵਣ ਮਹਾਉਤਸਵ ਮਨਾਇਆ ਗਿਆ। ਸਭਾ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਅਤੇ ਮੀਤ ਪ੍ਰਧਾਨ ਗੁਰਨਾਮ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਐਸ.ਐਚ.ਓ. ਸਦਰ ਸੁਰਜੀਤ ਸਿੰਘ ਪੱਡਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜਦਕਿ ਗੈਸਟ ਆਫ ਆਨਰ ਵਜੋਂ ਸਾਬਕਾ ਕੌਂਸਲਰ ਸੰਜੀਵ ਬੁੱਗਾ ਮੌਜੂਦ ਰਹੇ। ਉੁਹਨਾਂ ਆਪਣੇ ਕਰ ਕਮਲਾਂ ਨਾਲ ਪਾਰਕ ‘ਚ ਬੂਟੇ ਲਗਾਉਣ ਦੀ ਮੁਹਿਮ ਦਾ ਸ਼ੁੱਭ ਆਰੰਭ ਕੀਤਾ। ਜਿਸ ਉਪਰੰਤ ਸਮੂਹ ਜੱਥੇਬੰਦੀ ਮੈਂਬਰਾਂ ਨੇ ਵੀ ਛਾਂਦਾਰ ਤੇ ਫੁੱਲਦਾਰ ਬੂਟੇ ਲਗਾਉਂਦਿਆਂ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ। ਐਸ.ਐਚ.ਓ. ਪੱਡਾ ਨੇ ਕਿਹਾ ਕਿ ਧਰਤੀ ਤੇ ਹਰਿਆਵਲ ਲਿਆਉਣ ਲਈ ਬੂਟੇ ਲਗਾਉਣ ਦੀ ਸਖ਼ਤ ਜਰੂਰਤ ਹੈ। ਉਹਨਾਂ ਕੇਂਦਰ ਵਲੋਂ ਜਨਤਕ ਥਾਵਾਂ ਤੇ ਬੂਟੇ ਲਗਾਉਣ ਦੇ ਇਸ ਉਪਰਾਲੇ ਦੀ ਖੁੱਲੇ ਦਿਲ ਨਾਲ ਸ਼ਲਾਘਾ ਕੀਤੀ ਅਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੱਦਾ ਦਿੱਤਾ। ਕੇਂਦਰ ਵਲੋਂ ਐਸ.ਐਚ.ਓ. ਸਦਰ ਨੂੰ ਸਨਮਾਨਤ ਵੀ ਕੀਤਾ ਗਿਆ। ਅਖੀਰ ਵਿਚ ਕੇਂਦਰ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਮੁੱਖ ਮਹਿਮਾਨ ਇੰਸਪੈਕਟਰ ਪੱਡਾ, ਸਾਬਕਾ ਕੌਂਸਲਰ ਸੰਜੀਵ ਬੁੱਗਾ ਤੋਂ ਇਲਾਵਾ ਵਣ ਮਹਾਉਤਸਵ ਦੇ ਸਫਲ ਆਯੋਜਨ ‘ਚ ਸਹਿਯੋਗ ਲਈ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਕ੍ਰਿਸ਼ਨ ਕੁਮਾਰ ਸਕੱਤਰ ਤੇ ਪਵਨ ਕੁਮਾਰ ਕੈਸ਼ੀਅਰ ਵਰਿੰਦਰ ਪਾਰਕ ਵੈਲਫੇਅਰ ਸੁਸਾਇਟੀ (ਰਜਿ.) ਫਗਵਾੜਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਫਗਵਾੜਾ ਸ਼ਹਿਰ ਹੀ ਨਹੀਂ ਸਗੋਂ ਪਿੱਡਾਂ ‘ਚ ਵੀ ਬੂਟੇ ਲਗਾਉਣ ਦੀ ਮੁਹਿਮ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਗੁਰਨਾਮ ਸਿੰਘ ਤੇ ਕਰਮਵੀਰ ਪਾਲ ਸਨ। ਇਸ ਮੌਕੇ ਕੇਂਦਰ ਦੇ ਚੇਅਰਮੈਨ ਜਤਿੰਦਰ ਸਿੰਘ ਖਾਲਸਾ, ਪੀ.ਆਰ.ਓ. ਓਮ ਪ੍ਰਕਾਸ਼ ਪਾਲ, ਲਵਪ੍ਰੀਤ ਸਿੰਘ ਰਾਏ, ਮਧੂ ਬਾਲਾ, ਡਾ.ਐਸ.ਪੀ. ਮਾਨ, ਨਿਰਮਲ ਚੰਦ, ਜਸਜੀਤ ਸਿੰਘ, ਕਰਮਵੀਰ ਪਾਲ ਹੈੱਪੀ, ਪਲਵਿੰਦਰ ਸਿੰਘ, ਨਰਿੰਦਰ, ਅਸ਼ੀਸ਼ ਆਦਿ ਹਾਜਰ ਸਨ।

Related Articles

Leave a Comment