( ਗੁਰਪ੍ਰੀਤ ਸਿੰਘ ਸਿੱਧੂ ) ਮਾਣਯੋਗ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਿੰਦਰ ਪਾਲ ,ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਮੀਨਾਕਸ਼ੀ ਅਬਰੋਲ ਅਤੇ ਡਾ.ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਕੱਸੋਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਆਬਾਦੀ ਪੰਦਰਵਾੜੇ” ਤੇ ਬਲਾਕ ਵਿੱਚ ਜਾਗਰੁਕਤਾ ਸੈਮੀਨਾਰ ਲਗਾਏ ਗਏ ।
ਵਿਸ਼ਵ ਆਬਾਦੀ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਵਧਦੀ ਆਬਾਦੀ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਹੈ।
ਇਸ ਦੋਰਾਨ ਡਾ ਜਗਦੀਪ ਸਿੰਘ ਮੈਡੀਕਲ ਅਫਸਰ ਅਤੇ ਵਿਕਰਮਜੀਤ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਦੇਸ਼ ਦੀ ਅਬਾਦੀ ਦਿਨੋਂ- ਦਿਨ ਵਧਦੀ ਜਾ ਰਹੀ ਹੈ।ਜੋ ਕਿ ਚਿੰਤਾ ਦਾ ਵਿਸ਼ਾ ਹੈ।ਸਿਹਤ ਵਿਭਾਗ ਵੱਲੋਂ 11 ਜੁਲਾਈ ਤੋਂ 24 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਪੰਦਰਵਾੜਾ ‘ਆਜ਼ਾਦੀ ਦੇ ਅੰਮ੍ਰਿਤਮਹੋਤਸਵ’ ‘ਚ ‘ਅਸੀਂ ਲਈਏ ਇਹ ਸਕੰਲਪ, ਪਰਿਵਾਰ ਨਿਯੋਜਨ ਨੂੰ ਬਣਾਵਾਂਗੇ ਖੁਸ਼ੀਆਂ ਦਾ ਵਿਕਲਪ’ ਥੀਮ ਅਧੀਨ ਮਨਾਇਆ ਜਾ ਰਿਹਾ ਹੈ।ਕਿਉਂਕਿ ਵੱਧਦੀ ਆਬਾਦੀ ਗ਼ਰੀਬੀ,ਅਨਪੜ੍ਹਤਾ,ਬੇਰੁਜ਼ਗਾਰੀ, ਸਮਾਜਿਕ ਕੁਰੀਤੀਆਂ ਆਦਿ ਦਾ ਕਾਰਨ ਬਣਦੀ ਹੈ।ਛੋਟਾ ਪਰਿਵਾਰ ਹੀ ਸੁਖੀ ਪਰਿਵਾਰ ਹੁੰਦਾ ਹੈ ਅਤੇ ਆਬਾਦੀ ਨੂੰ ਕੰਟਰੋਲ ਕਰਨਾ ਬਹੁਤ ਜਰੂਰੀ ਹੈ ਅਤੇ ਮੌਜੂਦ ਯੋਗ ਜੋੜਿਆ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕਿਆਂ ਬਾਰੇ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਦੇ ਕੱਚੇ ਤਰੀਕੇ ਜਿਹੜੇ ਕਿ ਬੱਚਿਆਂ ਵਿਚ ਅੰਤਰ ਰੱਖਣ ਲਈ ਲਾਹੇਵੰਦ ਹਨ ਜਿਵੇਂ ਕਿ ਅੰਤਰਾ ਇੰਜੈਕਸ਼ਨ, ਛਾਇਆ , ਮਾਲਾ-ਅੈਨ ਗੋਲੀਆਂ, ਨਿਰੋਧ, ਕਾਪਰ- ਟੀ ਆਦਿ ਉਪਲਬਧ ਹਨ ।ਉਨਾਂ ਨੇ ਜਾਣਕਾਰੀ ਦਿੱਤੀ ਕਿ ਬੱਚਿਆਂ ਵਿੱਚ ਘੱਟੋ-ਘੱਟ 3 ਸਾਲ ਦਾ ਅੰਤਰ ਹੋਣਾ ਚਾਹੀਦਾ ਹੈ। ਜੋ ਕਿ ਮਾਂ ਦੀ ਸਿਹਤ ਅਤੇ ਬੱਚੇ ਦੇ ਵਾਧੇ-ਵਿਕਾਸ ਲਈ ਜਰੂਰੀ ਹੈ।ਇਸ ਤੋਂ ਇਲਾਵਾ ਜਿਨ੍ਹਾਂ ਦਾ ਪਰਿਵਾਰ ਕੰਪਲੀਟ ਹੈ ।ਉਹ ਯੋਗ ਜੋੜੇ ਨਸਬੰਦੀ ਅਤੇ ਨਲਬੰਦੀ ਆਪਰੇਸ਼ਨ ਕਰਵਾ ਸਕਦੇ ਹਨ,ਜੋ ਕਿ ਸਿਹਤ ਵਿਭਾਗ ਦੁਆਰਾ ਮੁਫ਼ਤ ਕੀਤੇ ਜਾਂਦੇ ਹਨ।ਚੀਰਾ ਰਹਿਤ ਨਸਬੰਦੀ ਕਰਵਾਉਣ ਲਈ ਪੁਰਸ਼ਾਂ ਲਈ 1100 ਰੁਪਏ ਅਤੇ ਨਲਬੰਦੀ ਕਰਵਾਉਣ ਲਈ ਕਮਜੋਰ ਵਰਗ ਦੀਆਂ ਅੌਰਤਾਂ ਨੂੰ 600 ਰੁਪਏ ਅਤੇ ਆਮ ਵਰਗ ਦੀਆਂ ਅੌਰਤਾਂ ਨੂੰ 250 ਰੁਪਏ ਦਿੱਤੇ ਜਾਂਦੇ ਹਨ।