ਬੀਐਸਐਫ ਨੂੰ ਮਿਲੀ ਵੱਡੀ ਸਫ਼ਲਤਾ, ਭਾਰਤ-ਪਾਕਿਸਤਾਨ ਸਰਹੱਦ ’ਤੇ ਪਾਕਿਸਤਾਨੀ ਡਰੋਨ ਨੂੰ ਡੇਗਿਆ : ਡੀਆਈਜੀ
ਡੇਰਾ ਬਾਬਾ ਨਾਨਕ, 14 ਅਕਤੂਬਰ : ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੈਕਟਰ ਬੀਐਸਐਫ ਗੁਰਦਾਸਪੁਰ ਦੀ 73 ਬਟਾਲੀਅਨ ਦੀ ਬੀਓਪੀ ਸ਼ਾਹਪੁਰ ’ਤੇ ਤਾਇਨਾਤ ਬੀਐਸਐਫ ਜਵਾਨਾਂ ਅੱਜ ਸਵੇਰੇ ਸਰਹੱਦ ’ਤੇ ਉੱਡ ਰਹੇ ਪਾਕਿਸਤਾਨੀ ਡਰੋਨ ’ਤੇ ਫਾਇਰਿੰਗ ਕਰਕੇ ਜ਼ਮੀਨ ’ਤੇ ਡੇਗਣ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਉਕਤ ਪੁਸ਼ਟੀ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕੌਮਾਂਤਰੀ ਸਰਹੱਦ ’ਤੇ ਆਏ ਦਿਨ ਪਾਕਿਸਤਾਨੀ ਡਰੋਨ ਭਾਰਤੀ ਖੇਤਰ ’ਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਜਿਸ ਨੂੰ ਲੈ ਕੇ ਬੀਐਸਐਫ ਦੇ ਜਵਾਨ ਸਰਹੱਦ ’ਤੇ ਪੂਰੀ ਤਰ੍ਹਾਂ ਚੌਕਸ ਸਨ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਡੇਗੇ ਗਏ ਡਰੋਨ ਵਾਲੇ ਖੇਤਰ ’ਚ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ।
ਜਾਣਕਾਰੀ ਮਿਲੀ ਹੈ ਕਿ ਡਰੋਨ ਨਾਲ ਬੰਨ੍ਹੀ ਸੌ ਫੁੱਟ ਦੇ ਕਰੀਬ ਲੰਬੀ ਰੱਸੀ ਵੀ ਬਰਾਮਦ ਹੋਈ ਹੈ ਅਤੇ ਬੀਐਸਐਫ ਵੱਲੋਂ ਇਲਾਕੇ ’ਚ ਸਰਚ ਅਭਿਆਨ ਜਾਰੀ ਹੈ।