Home » ਵੱੱਡੀ ਖ਼ਬਰ : ਚੰਡੀਗੜ੍ਹ ’ਚ ਸਟਾਫ ਨਰਸ ਦੀ ਭਰਤੀ ’ਚ ਧੋਖਾਧੜੀ ਦੀ ਕੋਸ਼ਿਸ਼, ਮਾਮਲਾ ਦਰਜ਼

ਵੱੱਡੀ ਖ਼ਬਰ : ਚੰਡੀਗੜ੍ਹ ’ਚ ਸਟਾਫ ਨਰਸ ਦੀ ਭਰਤੀ ’ਚ ਧੋਖਾਧੜੀ ਦੀ ਕੋਸ਼ਿਸ਼, ਮਾਮਲਾ ਦਰਜ਼

by Rakha Prabh
110 views

ਵੱੱਡੀ ਖ਼ਬਰ : ਚੰਡੀਗੜ੍ਹ ’ਚ ਸਟਾਫ ਨਰਸ ਦੀ ਭਰਤੀ ’ਚ ਧੋਖਾਧੜੀ ਦੀ ਕੋਸ਼ਿਸ਼, ਮਾਮਲਾ ਦਰਜ਼
ਚੰਡੀਗੜ੍ਹ, 14 ਅਕਤੂਬਰ : ਚੰਡੀਗੜ੍ਹ ’ਚ 8 ਸਟਾਫ ਨਰਸਾਂ ਦੀ ਠੇਕੇ ’ਤੇ ਭਰਤੀ ਪ੍ਰਕਿਰਿਆ ’ਚ ਧੋਖਾਧੜੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਮੁਲਜਮ ਬਿਨੈਕਾਰਾਂ ਨੂੰ ਫੋਨ ਕਰਕੇ ਉਨ੍ਹਾਂ ਦੇ ਨਾਂ ਵੇਟਿੰਗ ਲਿਸਟ ’ਚ ਆਉਣ ਅਤੇ ਨਿਯੁਕਤੀ ਕਰਵਾਉਣ ਦਾ ਲਾਲਚ ਦੇ ਰਹੇ ਹਨ। ਇਸ ਦੇ ਬਦਲੇ ਕਥਿਤ ਆਰੋਪੀ ਕਾਲਰਾਂ ਵੱਲੋਂ ਵੱਖ-ਵੱਖ ਬਿਨੈਕਾਰਾਂ ਤੋਂ 60 ਤੋਂ 70 ਹਜਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਚੰਡੀਗੜ੍ਹ ਹੈਲਥ ਸਰਵਿਸਿਜ (ਡੀਐਚਐਸ) ਦੇ ਡਾਇਰੈਕਟਰ ਡਾ. ਸੁਮਨ ਸਿੰਘ ਦੀ ਸ਼ਿਕਾਇਤ ’ਤੇ ਸਾਈਬਰ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਡਾ. ਸੁਮਨ ਸਿੰਘ ਨੇ ਦੱਸਿਆ ਕਿ ਕੁਝ ਬਿਨੈਕਾਰਾਂ ਨੇ ਨਿਯੁਕਤੀਆਂ ਕਰਨ ਦੇ ਨਾਂਅ ’ਤੇ ਜਾਅਲੀ ਕਾਲਾਂ ਸਬੰਧੀ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਬਿਨੈਕਾਰਾਂ ਨੇ ਦੱਸਿਆ ਕਿ ਮੁਲਜਮ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਤੁਹਾਡਾ ਨਾਮ ਵੇਟਿੰਗ ਲਿਸਟ ’ਚ ਆ ਗਿਆ ਹੈ। ਹੁਣ ਜੇਕਰ ਤੁਸੀਂ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ। ਇਸ ’ਚ 60-70 ਹਜਾਰ ਰੁਪਏ ਤੱਕ ਦੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਕਾਲ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਮੋਬਾਈਲ ਨੰਬਰਾਂ ਅਤੇ ਆਈਪੀ ਪਤਿਆਂ ਤੋਂ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

29 ਜੂਨ 2022 ਨੂੰ 8 ਸਟਾਫ ਨਰਸਾਂ ਦੀ ਠੇਕੇ ’ਤੇ ਭਰਤੀ ਲਈ ਇਸਤਿਹਾਰ ਜਾਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ 11 ਸਤੰਬਰ ਨੂੰ ਲਿਖਤੀ ਪ੍ਰੀਖਿਆ ਲਈ ਗਈ ਸੀ। ਜਿਸ ਤੋਂ ਬਾਅਦ ਹਾਲ ਹੀ ’ਚ 3 ਅਕਤੂਬਰ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। ਹੁਣ ਇਸ ਇਮਤਿਹਾਨ ’ਚ ਸ਼ਾਮਲ ਹੋਣ ਵਾਲੇ ਕੁਝ ਬਿਨੈਕਾਰਾਂ ਨੂੰ ਫੋਨ ਆ ਰਹੇ ਹਨ ਕਿ ਉਨ੍ਹਾਂ ਦਾ ਨਾਮ ਉਡੀਕ ਸੂਚੀ ’ਚ ਆ ਗਿਆ ਹੈ। ਜੇਕਰ ਤੁਸੀਂ ਨੌਕਰੀ ਚਾਹੁੰਦੇ ਹੋ, ਤਾਂ ਤੁਹਾਨੂੰ ਭੁਗਤਾਨ ਕਰਨਾ ਪਵੇਗਾ। ਇਨ੍ਹਾਂ 8 ਅਸਾਮੀਆਂ ’ਚੋਂ ਪੰਜ ਜਨਰਲ ਵਰਗ ਲਈ, ਇੱਕ ਐਸਸੀ ਵਰਗ ਲਈ ਅਤੇ ਦੋ ਓਬੀਸੀ ਲਈ ਰਾਖਵੀਆਂ ਸਨ।

Related Articles

Leave a Comment