Home » ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬੇ ਭਰ ਚ 26 ਜਨਵਰੀ ਤੇ ਟਰੈਕਟਰ ਮਾਰਚ ਕਰੇਗੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬੇ ਭਰ ਚ 26 ਜਨਵਰੀ ਤੇ ਟਰੈਕਟਰ ਮਾਰਚ ਕਰੇਗੀ

ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ 22 ਦੀ ਜਗ੍ਹਾ 6 ਤੋਂ 10 ਫਰਵਰੀ ਤੱਕ ਧਰਨੇ ਦਿੱਤੇ ਜਾਣਗੇ: ਕਿਸਾਨ ਆਗੂ

by Rakha Prabh
63 views

ਪੱਟੀ 20 ਜਨਵਰੀ ( ਰਾਖਾ ਪ੍ਰਭ ਬਿਉਰੋ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਸੋਹਣ ਸਿੰਘ ਦੀ ਪ੍ਰਧਾਨਗੀ ਹੇਠ ਗੁਰਦਵਾਰਾ ਬਾਬਾ ਕਾਹਣ ਸਿੰਘ ਸਭਰਾ ਹਲਕਾ ਪੱਟੀ ਵਿਖੇ ਹੋਈ । ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਤੇ ਕਿਸਾਨ ਆਗੂਆਂ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਕਿਸਾਨ ਮਾਰੂ ਨੀਤੀਆਂ ਦਾ ਖੁਲਾਸਾ ਕੀਤਾ ਅਤੇ ਹੜਾਂ ਦੋਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਆਵਜ਼ਾ ਦੇਣ ਦੀ ਅਲੋਚਨਾਂ ਕੀਤੀ । ਇਸ ਮੌਕੇ ਸੋਹਣ ਸਿੰਘ ਬਲਾਕ ਪ੍ਰਧਾਨ ਪੱਟੀ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਵੱਲੋਂ 26 ਜਨਵਰੀ 2024 ਨੂੰ ਸਾਰੇ ਪੰਜਾਬ ਅੰਦਰ ਟਰੈਕਟਰ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 6 ਫਰਵਰੀ ਤੋਂ ਲੈਕੇ 10 ਫਰਵਰੀ ਤੱਕ ਜਿਲ੍ਹੇ ਦੇ ਡੀਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਧਰਨੇ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਪੰਜਾਬ ਵੱਲੋਂ ਜੋ 22 ਜਨਵਰੀ2024 ਨੂੰ ਡੀਸੀ ਦਫ਼ਤਰਾਂ ਅੱਗੇ ਧਰਨੇ ਦੇਣ ਦਾ ਐਲਾਨ ਕੀਤਾ ਸੀ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਮੌਕੇ ਮੀਟਿੰਗ ਵਿੱਚ ਕਿਸਾਨ ਆਗੂ ਕਰਮਜੀਤ ਸਿੰਘ ਰਿੰਕੂ ਸਭਰਾ ਬਲਾਕ ਜਰਨਲ ਸਕੱਤਰ, ਜਤਿੰਦਰ ਸਿੰਘ ਪਹਿਲਵਾਨ ਸਭਰਾ, ਹਰਚਰਨ ਸਿੰਘ ਲਹੌਕਾ, ਬਲਦੇਵ ਸਿੰਘ ਪੱਟੀ, ਸੁੱਚਾ ਸਿੰਘ ਪੱਟੀ, ਹਰਦੇਵ ਸਿੰਘ ਬੂਹ, ਭੁਪਿੰਦਰ ਸਿੰਘ ਠੱਠੀਆਂ, ਅੰਗਰੇਜ ਸਿੰਘ ਸਰਪੰਚ ਜੱਲੋਕੇ, ਸਰਪੰਚ ਮਸਤਾਨ ਸਿੰਘ ਜੱਲੋਕੇ , ਗੁਰਪ੍ਰੀਤ ਸਿੰਘ ਕਿਰਤੋਵਾਲ, ਲਖਬੀਰ ਸਿੰਘ ਕਿਰਤੋਵਾਲ ਇਕਾਈ ਪ੍ਰਧਾਨ,ਅਵਤਾਰ ਸਿੰਘ ਕਿਰਤੋਵਾਲ, ਸੁੱਖਾ ਸਿੰਘ ਸਭਰਾ,ਮਹਾਨ ਸਿੰਘ ਸਭਰਾ, ਅਮਰੀਕ ਸਿੰਘ ਸਭਰਾ,ਬਿੱਟੂ ਸਿੰਘ ਗੱਗੜ ਸਭਰਾ,ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Related Articles

Leave a Comment