Home » ਅਧਿਆਪਕਾਂ ਵੱਲੋਂ ਸੰਗਰੂਰ ‘ਚ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ , ਪ੍ਰਦਰਸ਼ਨਕਾਰੀ ਦੀ ਪੁਲਿਸ ਨਾਲ ਹੋਈ ਧੱਕਾ ਮੁੱਕੀ

ਅਧਿਆਪਕਾਂ ਵੱਲੋਂ ਸੰਗਰੂਰ ‘ਚ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ , ਪ੍ਰਦਰਸ਼ਨਕਾਰੀ ਦੀ ਪੁਲਿਸ ਨਾਲ ਹੋਈ ਧੱਕਾ ਮੁੱਕੀ

by Rakha Prabh
31 views

Sangrur News : 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇ ਸੈਂਕੜੇ ਪ੍ਰਦਰਸ਼ਨਕਾਰੀ ਅੱਜ ਸੰਗਰੂਰ ‘ਚ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਹਨ। ਇਸ ਦੌਰਾਨ 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇ ਸੈਂਕੜੇ ਪ੍ਰਦਰਸ਼ਨਕਾਰੀ

ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ

Sangrur News : 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇ ਸੈਂਕੜੇ ਪ੍ਰਦਰਸ਼ਨਕਾਰੀ ਅੱਜ ਸੰਗਰੂਰ ‘ਚ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਹਨ। ਇਸ ਦੌਰਾਨ 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇ ਸੈਂਕੜੇ ਪ੍ਰਦਰਸ਼ਨਕਾਰੀ ਦੀ ਪੁਲਿਸ ਨਾਲ ਧੱਕਾ -ਮੁੱਕੀ ਹੋਈ ਹੈ। ਇਨ੍ਹਾਂ ਦੀ ਮੰਗ ਹੈ ਕਿ ਸਾਨੂੰ ਸਰਕਾਰ ਨੇ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵਿਖੇ ਜੁਆਇਨਿੰਗ ਲੈਟਰ ਦਿਤੇ ਸਨ ਪਰ ਅਜੇ ਤੱਕ ਸਾਨੂੰ ਨੌਕਰੀ ‘ਤੇ ਜੁਆਈਨ ਨਹੀਂ ਕਰਾਇਆ ਗਿਆ। ਯੂਨੀਅਨ ਦੇ ਆਗੂ ਸਕੂਲਾਂ ‘ਚ ਜਲਦ ਤੋਂ ਜਲਦ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਹਨ। ਤਸਵੀਰਾਂ ‘ਚ ਤੁਸੀ ਦੇਖ ਸਕਦੇ ਹੋ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਪ੍ਰਦਰਸ਼ਨਕਾਰੀ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਨ।

ਦੱਸ ਦੇਈਏ ਕਿ ਇਹ ਉਹ ਅਧਿਆਪਕ ਹਨ, ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5 ਜਨਵਰੀ ਨੂੰ ਲੁਧਿਆਣਾ ਵਿੱਚ ਹੋਏ ਇੱਕ ਸਮਾਗਮ ਵਿੱਚ ਨਿਯੁਕਤੀ ਪੱਤਰ ਦਿੱਤੇ ਸਨ ਪਰ ਫਿਰ ਵੀ ਇਹ ਲੋਕ ਅੱਜ ਕਿਸੇ ਵੀ ਸਕੂਲ ਵਿੱਚ ਸ਼ਾਮਲ ਨਹੀਂ ਹੋ ਰਹੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਅਧਿਆਪਕਾਂ ਦਾ ਕਹਿਣਾ ਹੈ ਕਿ ਜੁਆਇਨਿੰਗ ਲੈਟਰ ਦੇ ਕੇ ਸਾਨੂੰ 1 ਹਫਤੇ ਦਾ ਸਮਾਂ ਦਿੱਤਾ ਗਿਆ ਸੀ ਕਿ ਤੁਹਾਡਾ ਮੈਡੀਕਲ ਕਰਵਾਇਆ ਜਾਵੇਗਾ ਪਰ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ,ਪਰ ਅਜੇ ਤੱਕ ਸਾਡੀ ਨਿਯੁਕਤੀ ਨਹੀਂ ਹੋ ਸਕੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਆਪਕ ਨੂੰ ਕੋਈ ਵੀ ਸਕੂਲ ਮੁਹੱਈਆ ਨਹੀਂ ਕਰਵਾਇਆ ਗਿਆ ,ਜਿੱਥੇ ਅਸੀਂ ਨੌਕਰੀ ਕਰਨੀ ਚਾਹੁੰਦੇ ਹਾਂ। ਉਸੇ ਤਰ੍ਹਾਂ ਅਸੀਂ ਉਹ ਨੌਕਰੀ ਛੱਡ ਦਿੱਤੀ ,ਜੋ ਅਸੀਂ ਪ੍ਰਾਈਵੇਟ ਅਧਿਆਪਕ ਵਜੋਂ ਕਰਦੇ ਸੀ। ਜਿਸ ਲਈ ਅਸੀਂ ਹੁਣ ਸੜਕਾਂ ‘ਤੇ ਹਾਂ, ਬੇਰੁਜ਼ਗਾਰ ਵੀ ਘੁੰਮ ਰਹੇ ਹਾਂ। ਉਨ੍ਹਾਂ ਕਿਹਾ ਕਿ ਹੱਥਾਂ ‘ਚ ਰੋਜ਼ਗਾਰ ਪੱਤਰ ਲੈ ਕੇ ਵੀ ਬੇਰੋਜ਼ਗਾਰ ਘੁੰਮ ਰਹੇ ਹਾਂ। ਜਿਸ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾਹਰ ਧਰਨਾ ਲਗਾਉਣ ਆਏ ਹਾਂ।
ਧਰਨਾਕਾਰੀ ਜਰਨੈਲ ਕੌਰ ਨੇ ਦੱਸਿਆ ਕਿ 5 ਜਨਵਰੀ ਨੂੰ ਲੁਧਿਆਣਾ ਵਿਖੇ ਸਾਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ ਪਰ ਸਾਨੂੰ ਸਕੂਲਾਂ ‘ਚ ਨਹੀਂ ਭੇਜਿਆ ਗਿਆ, ਜਿਸ ਕਾਰਨ ਅੱਜ ਅਸੀਂ ਵੱਡੀ ਗਿਣਤੀ ‘ਚ ਰੋਸ ਪ੍ਰਦਰਸ਼ਨ ਕਰਨ ਲਈ ਆਏ ਹਾਂ। ਰੋਜ਼ਗਾਰ ਨੂੰ ਦੇਖਦੇ ਹੋਏ ਅਸੀਂ ਪ੍ਰਾਈਵੇਟ ਨੌਕਰੀਆਂ ਛੱਡ ਦਿੱਤੀਆਂ ਹਨ, ਡੇਢ ਮਹੀਨੇ ਤੋਂ ਸਾਡੀ ਭਰਤੀ ਪੂਰੀ ਨਹੀਂ ਹੋਈ।

Related Articles

Leave a Comment