ਅੰਮ੍ਰਿਤਸਰ 17 ਫਰਵਰੀ 2023 (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਪੰਜਾਬ ਦੇ ਯੂਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਲ 23 ਦੀ ਅਗਨੀਵੀਰ ਫੌਜ ਭਰਤੀ ਲਈ ਭਾਰਤ ਸਰਕਾਰ ਵੱਲੋਂ ਨੌਟੀਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ । ਇਹ ਜਾਣਕਾਰੀ ਕੈਂਪ ਇੰਚਾਰਜ ਰਵਿੰਦਰ ਸਿੰਘ ਨੇ ਦਿੰਦਿਆ ਦੱਸਿਆ ਕਿ ਚਾਹਵਾਨ ਯੂਵਕ ਮਿਤੀ 16 ਫਰਵਰੀ 2023 ਤੋਂ 15 ਮਾਰਚ 2023 ਤੱਕ ਆਨਲਾਈਨ (Join Indian Army NIC) ਤੱਕ ਫਾਰਮ ਭਰਨ ਸਕਦੇ ਹਨ । ਜਿਸ ਦਾ ਲਿਖਤੀ ਪੇਪਰ ਮਿਤੀ 17 ਅਪਰੈਲ 2023 ਨੂੰ ਹੋਣਾ ਹੈ। ਚਾਹਵਾਨ ਯੂਵਕ ਸੀ-ਪਾਈਟ ਕੈਂਪ ਆਈ.ਟੀ.ਆਈ ਰਣੀਕੇ, ਅੰਮ੍ਰਿਤਸਰ ਵਿਖੇ ਆ ਕੇ ਲਿਖਤੀ ਪੇਪਰ ਅਤੇ ਫਿਜੀਕਲ ਟਰੇਨਿੰਗ ਦੀ ਤਿਆਰੀ ਕਰਨ ਲਈ ਆ ਸਕਦੇ ਹਨ । ਚਾਹਵਾਨ ਯੂਵਕ ਜੋ ਕਿ ਦਸਵੀਂ ਜਾ ਬਾਰਵੀਂ ਪਾਸ ਹੋਣ ਉਹ ਸਵੇਰੇ 10 ਵਜੇ ਤੋਂ ਆਪਣੇ ਸਾਰੇ ਅਸਲ ਅਤੇ ਫੋਟੋ ਕਾਪੀ ਸਰਟੀਫਿਕੇਟ ਨਾਲ ਲੈ ਕੇ ਆਉਣ ਅਤੇ ਕੈਂਪ ਵਿੱਚ ਆ ਕੇ ਸਵੇਰੇ 09 ਤੋਂ 02 ਵਜੇ ਤੱਕ ਨਾਮ ਦਰਜ ਕਰਵਾ ਸਕਦੇ ਹਨ ਸੁਰੂ ਕਰਨ ਦੀ ਮਿਤੀ 01 ਮਾਰਚ 2023 ਤੋਂ ਕਲਾਸਾ ਸੁਰੂ ਹਨ । ਇਸ ਵਿੱਚ ਕੇਵਲ ਕੈਂਪ ਜਿਲਾਂ ਅੰਮ੍ਰਿਤਸਰ ਦੇ ਯੂਵਕ ਹੀ ਟਰੇਨਿੰਗ ਲੈ ਸਕਦੇ ਹਨ । ਯੂਵਕਾਂ ਤੋਂ ਕਿਸੇ ਕਿਸਮ ਕੋਈ ਫੀਸ ਨਹੀਂ ਲਈ ਜਾਵੇਗੀ । ਟਰੇਨਿੰਗ ਦੌਰਾਨ ਯੂਵਕਾਂ ਨੂੰ ਖਾਣਾ, ਰਿਹਾਇਸ ਮੁਫਤ ਦਿੱਤੀ ਜਾਵੇਗੀ ।