ਅੰਮ੍ਰਿਤਸਰ ( ਸਵਿੰਦਰ ਸਿੰਘ ) ਗ੍ਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਦੇ ਕੌਮੀ ਪ੍ਰਧਾਨ ਨਵਦੀਪ ਸਿੰਘ ਨੇ ਜੂਨੀਅਰ ਏਸ਼ੀਆ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੱਤੀ। ਨਵਦੀਪ ਸਿੰਘ ਨੇ ਦੱਸਿਆਂ ਕਿ ਭਾਰਤ ਨੇ ਉਮਾਨ ਦੇਸ਼ ਦੇ ਸਲਾਲਾਹ ਸ਼ਹਿਰ ‘ਚ ਆਯੋਜਿਤ ਪੁਰਸ਼ ਜੂਨੀਅਰ ਏਸ਼ੀਆ ਕੱਪ 2023 ਦੇ ਰੋਮਾਂਚਕ ਫਾਈਨਲ ਮੈਚ ‘ਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਨਵਦੀਪ ਸਿੰਘ ਨੇ ਅੱਗੇ ਦੱਸਿਆ ਕਿ ਭਾਰਤ ਵੱਲੋਂ ਅੰਗਦਬੀਰ ਸਿੰਘ ਅਤੇ ਅਰਿਜੀਤ ਸਿੰਘ ਹੁੰਦਲ ਦੇ ਸ਼ੁਰੂਆਤੀ ਗੋਲਾਂ ਨੇ ਮੈਚ ‘ਤੇ ਭਾਰਤ ਦੀ ਪਕੜ ਯਕੀਨੀ ਬਣਾਈ, ਜਦਕਿ ਗੋਲਕੀਪਰ ਸ਼ਸ਼ੀ ਕੁਮਾਰ ਮੋਹਿਤ ਦੇ ਕੁਝ ਸ਼ਾਨਦਾਰ ਬਚਾਅ ਨੇ ਪੂਰੇ ਮੈਚ ਦੌਰਾਨ ਭਾਰਤ ਨੂੰ ਬੜ੍ਹਤ ਬਣਾਈ ਰੱਖਣ ਵਿੱਚ ਮੱਦਦ ਕੀਤੀ। ਰਾਸ਼ਟਰੀ ਪ੍ਰਧਾਨ ਨਵਦੀਪ ਸਿੰਘ ਨੇ ਅੱਗੇ ਦੱਸਿਆ ਕਿ ਹਾਕੀ ਟੀਮ ਨੇ ਚੌਥੀ ਵਾਰ ਟਰਾਫੀ ਜਿੱਤੀ ਹੈ।
ਇਸ ਜਿੱਤ ਨਾਲ ਭਾਰਤ ਨੇ ਪੁਰਸ਼ ਜੂਨੀਅਰ ਏਸ਼ੀਆ ਕੱਪ ‘ਚ ਸਭ ਤੋਂ ਵੱਧ ਖਿਤਾਬ ਜਿੱਤਣ ਦਾ ਨਵਾਂ ਰਿਕਾਰਡ ਬਣਾਇਆ ਹੈ। ਟੀਮ ਇਸ ਤੋਂ ਪਹਿਲਾਂ 2004, 2008 ਅਤੇ 2015 ਦੇ ਫਾਈਨਲ ਜਿੱਤ ਚੁੱਕੀ ਹੈ। ਇਸ ਜਿੱਤ ਨਾਲ ਭਾਰਤ ਨੇ ਮਲੇਸ਼ੀਆ ਵਿੱਚ ਹੋਣ ਵਾਲੇ ਐਫਆਈਐਚ ਪੁਰਸ਼ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ ਏਸ਼ੀਆ ਕੱਪ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ।
ਗ੍ਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ