Home » ਅੰਮ੍ਰਿਤਸਰ ਪੁਲਿਸ ਨੇ ਹੋਟਲ ਗਰੀਨ ਵੁੱਡ ਵਿਖੇ ਜਾਨੋਂ ਮਾਰਨ ਦੀ ਨਿਅਤ ਨਾਲ ਗੋਲੀਆਂ ਚਲਾਉਣ ਵਾਲੇ 4 ਕਾਬੂ

ਅੰਮ੍ਰਿਤਸਰ ਪੁਲਿਸ ਨੇ ਹੋਟਲ ਗਰੀਨ ਵੁੱਡ ਵਿਖੇ ਜਾਨੋਂ ਮਾਰਨ ਦੀ ਨਿਅਤ ਨਾਲ ਗੋਲੀਆਂ ਚਲਾਉਣ ਵਾਲੇ 4 ਕਾਬੂ

by Rakha Prabh
13 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ / ਸੁਖਦੇਵ ਮੋਨੂੰ) ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੌਨਿਹਾਲ ਸਿੰਘ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅਭਿਮੰਨਿਊ ਰਾਣਾ, ਏ.ਡੀ.ਸੀ.ਪੀ ਸਿਟੀ-3 ਅਤੇ ਪ੍ਰਭਜੋਤ ਸਿੰਘ ਵਿਰਕ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਗੁਰਿੰਦਰ ਸਿੰਘ ਨਾਗਰਾ, ਏ.ਸੀ.ਪੀ ਡਿਟੇਕਟੀਵ, ਅੰਮ੍ਰਿਤਸਰ, ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਅਤੇ ਲਖਵਿੰਦਰ ਸਿੰਘ ਕਲੇਰ ਏ.ਸੀ.ਪੀ ਈਸਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਰਮਨਦੀਪ ਸਿੰਘ ਪੀ.ਪੀ.ਐਸ (ਅੰਡਰ ਟਰੇਨਿੰਗ), ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ, ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਅਤੇ ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ਼, ਅੰਮ੍ਰਿਤਸਰ ਦੀ ਅਗਵਾਈ ਵਿੱਚ ਸਮੇਤ ਪੁਲਿਸ ਪਾਰਟੀ ਵੱਲੋਂ ਮੁੱਕਦਮਾ ਨੰਬਰ 118 ਮਿਤੀ 22-5-2023 ਜੁਰਮ: 307,336,34 IPC, 25/54/59 ਅਸਲ੍ਹਾਂ ਐਕਟ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿੱਚ ਲੋੜੀਂਦੇ ਦੋਸ਼ੀਆ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਇਹ ਮੁੱਕਦਮਾ ਮੁਦੱਈ ਰਵਨੀਤ ਸਿੰਘ ਉਰਫ਼ ਸੋਨੂੰ ਮੋਟਾ ਵਾਸੀ ਰਾਮ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਦੇ ਬਿਆਨ ਤੇ ਦਰਜ਼ ਹੋਇਆ ਕਿ ਉਹ ਮਿਤੀ 21-5-23 ਨੂੰ ਵਕਤ ਕਰੀਬ 11/11.30 ਵਜੇ ਰਾਤ ਆਪਣੇ ਦੋਸਤਾਂ ਨਾਲ ਅੰਮ੍ਰਿਤਸਰ ਵੇਰਕਾ ਬਾਈਪਾਸ ਬਣੇ ਹੋਟਲ ਗਰੀਨ ਵੁੱਡ, ਨੇੜੇ ਗੋਲਡਨ ਗੇਟ ਵਿੱਖੇ ਖਾਣਾ ਖਾਣ ਵਾਸਤੇ ਗਏ ਸਨ। ਜਦੋਂ ਉਹ, ਬਾਹਰ ਨਿਕਲੇ ਤਾਂ ਇੰਨੇ ਚਿਰ ਵਿੱਚ ਇੱਕ ਚਿੱਟੇ ਰੰਗ ਦੀ ਬਲੈਨੋ ਕਾਰ (ਜਿਸ ਵਿਚ 3/4 ਅਣ-ਪਛਾਤੇ ਵਿਅਕਤੀ ਬੈਠ ਸਨ) ਉਹਨਾਂ ਕੋਲ ਆ ਕੇ ਰੁੱਕ ਗਈ। ਇਸ ਕਾਰ ਬਲੈਨੋ ਵਿੱਚੋਂ 2 ਅਣਪਛਾਤੇ ਵਿਅਕਤੀਆਂ ਹੱਥਾਂ ਵਿੱਚ ਪਿਸਤੋਲ ਫ਼ੜੇ ਹੋਏ ਸਨ ਤੇ ਉਹਨਾਂ ਨੇ ਗੱਡੀ ਵਿੱਚੋਂ ਉਤਰਦੇ ਹੀ ਮਾਰ ਦੇਣ ਦੀ ਨੀਯਤ ਨਾਲ ਮੁਦੱਈ ਤੇ ਉਸਦੇ ਸਾਥੀਆਂ ਵੱਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਬਾਅਦ ਵਿੱਚ ਇਹ ਦੋਵੇਂ ਵਿਅਕਤੀ ਬਲੈਨੋ ਕਾਰ ਵਿੱਚ ਬੈਠ ਕੇ ਮੌਕੇ ਤੋਂ ਵੱਲਾ ਵੇਰਕਾ ਬਾਈਪਾਸ ਸਾਇਡ ਵੱਲ ਚਲੇ ਗਏ।
ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਹਰ ਪਹਿਲੂ ਤੋਂ ਤਫ਼ਤੀਸ਼ ਕਰਦੇ ਹੋਏ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਕੁਨਾਲ ਮਹਾਜਨ ਉਰਫ਼ ਕੇਸ਼ਵ ਪੁੱਤਰ ਰਕੇਸ ਮਹਾਜ਼ਨ ਵਾਸੀ ਮਕਾਨ ਨੰਬਰ 102 ਸਿਵਾਲਾ ਭਾਇਆਂ, ਥਾਣਾ ਏ-ਡਵੀਜ਼ਨ, ਅੰਮ੍ਰਿਤਸਰ,  ਭੁਪਿੰਦਰ ਸਿੰਘ ਉਰਫ਼ ਲਾਡੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 2518, ਗਲੀ ਨੰਬਰ 5, ਸ਼ਰੀਫਪੁਰਾ, ਅੰਮ੍ਰਿਤਸਰ ਨੂੰ ਮਿਤੀ 28-5-2023 ਨੂੰ ਗ੍ਰਿਫ਼ਤਾਰ, ਅਜੀਤ ਕੁਮਾਰ ਉਰਫ਼ ਚੋੜਾ ਪੁੱਤਰ ਤੇਜਪਾਲ ਵਾਸੀ ਸਰਕਾਰੀ ਕਵਾਟਰ ਮਾਡਲ ਟਾਊਨ, ਥਾਣਾ ਸਿਵਲ ਲਾਈਨਜ਼, ਬਟਾਲਾ, ਜਿਲਾ ਗੁਰਦਾਸਪੁਰ ਨੂੰ ਮਿਤੀ 30-5-2023 ਨੂੰ ਗ੍ਰਿਫ਼ਤਾਰ ਅਤੇ ਸਿਮਰਨਜੀਤ ਸਿੰਘ ਉਰਫ਼ ਜੁਝਾਰ ਪੁੱਤਰ ਜਗਦੀਸ਼ ਸਿੰਘ ਵਾਸੀ ਮੋਹਕਪੁਰਾ, ਅੰਮ੍ਰਿਤਸਰ ਦੀ ਗ੍ਰਿਫਤਾਰ ਮਿਤੀ 1-06-2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹਨਾਂ ਦੇ ਦੋ ਹੋਰ ਸਾਥੀ ਪ੍ਰਮਦਲੀਪ ਸਿੰਘ ਉਰਫ਼ ਸੁਖਚੈਨ ਸਿੰਘ ਅਤੇ ਅੰਕੁਸ਼ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ  ਕੀਤੀ ਜਾ ਰਹੀ ਹੈ। ਤਫ਼ਤੀਸ਼ ਜਾਰੀ ਹੈ।
ਗ੍ਰਿਫ਼ਤਾਰ ਦੋਸ਼ੀ ਕੁਨਾਲ ਮਹਾਜਨ ਉਰਫ਼ ਕੇਸ਼ਵ ਪਾਸੋਂ ਪੁੱਛਗਿੱਛ ਦੌਰਾਨ 1) ਮੁਕੱਦਮਾਂ ਨੰਬਰ 38 ਜੁਰਮ 03-02-2023 ਜੁਰਮ 365,384,148,149 ਭ:ਦ:, 25 ਅਸਲ੍ਹਾ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿੱਚ ਮਿਤੀ 2-2-2023 ਦੀ ਰਾਤ ਨੂੰ ਸੁਭਮ ਵਾਸੀ ਨਗੀਨਾ ਐਵੀਨਿਊ ਜੋ ਕਿ ਮੈਂਚ ਫਿਕਸਿੰਗ (ਬੁੱਕੀ) ਵਗੈਰਾ ਲਗਾਉਂਦਾ ਹੈ ਦੇ ਕੋਲੋ ਲਾਲ ਵਾਸੀ ਰਾਣੀ ਕਾ ਬਜ਼ਾਰ, ਅੰਮ੍ਰਿਤਸਰ ਦੇ ਕਹਿਣ ਤੇ ਪਿਸਤੋਲ ਦੀ ਨੋਕ ਤੇ 10 ਲੱਖ ਰੁਪਏ, ਭੁਪਿੰਦਰ ਸਿੰਘ ਉਰਫ਼ ਲਾਡੀ, ਕੁਨਾਲ ਮਹਾਜ਼ਨ ਉਰਫ਼ ਕੇਸਵ, ਪ੍ਰਮਦਲੀਪ ਸਿੰਘ ਪੰਮਾਂ ਉਰਫ਼ ਸੁਖਚੈਨ, ਜਸਕਰਨ ਵਾਸੀ ਹੁਕਮ ਸਿੰਘ ਰੋਡ, ਅੰਮ੍ਰਿਤਸਰ, ਅਜੈ ਨਾਗੀ ਵਾਸੀ ਰਾਣੀ ਕਾ ਬਜ਼ਾਰ, ਅੰਮ੍ਰਿਤਸਰ, ਮਿਅਕ ਮਹਾਜ਼ਨ ਵਾਸੀ ਹੂਸਨੈਪੁਰਾ ਚੌਕ, ਅੰਮ੍ਰਿਤਸਰ ਨਾਲ ਰੱਲ ਕੇ ਸੁਭਮ ਵਾਸੀ ਨਗੀਨਾਂ ਐਵੀਨਿਊ ਨੂੰ ਅਗਵਾਹ ਕਰਕੇ ਉਸ ਪਾਸੋਂ 10 ਲੱਖ ਰੁਪਏ ਲੁੱਟੇ ਸਨ।
2) ਮੁਕੱਦਮਾਂ ਨੰਬਰ 149 ਮਿਤੀ 16-05-2023 ਜੁਰਮ 379-ਬੀ ਭ:ਦ:, ਥਾਣਾ ਸਦਰ,ਅੰਮ੍ਰਿਤਸਰ ਵਿੱਚ ਮਿਤੀ 15-5-2023 ਦੀ ਰਾਤ ਨੂੰ ਭੁਪਿੰਦਰ ਸਿੰਘ ਲਾਡੀ, ਕੁਨਾਲ ਮਹਾਜ਼ਨ ਉਰਫ਼ ਕੇਸ਼ਵ, ਪ੍ਰਮਦਲੀਪ ਸਿੰਘ ਪੰਮਾਂ ਉਰਫ਼ ਸੁਖਚੈਨ ਨੇ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਤੇ ਸਵਾਰ ਹੋ ਕੇ ਮੈਡੀਕਲ ਇੰਨਕਲੇਵ ਮੇਨ ਰੋਡ ਤੋਂ ਸਮਾਂ ਰਾਤ 10:50 ਵਜ਼ੇ, ਗੱਡੀ ਬਲੈਰੋ ਰੰਗ ਚਿੱਟਾ ਦੀ ਖੋਹ ਕੀਤੀ ਸੀ ਤੇ ਇਸ ਗੱਡੀ ਨੂੰ ਮੁਕੱਦਮਾਂ ਨੰਬਰ 118 ਮਿਤੀ 22-05-2023 ਜੁਰਮ: 307,336,34 IPC, 25/54/59 ਅਸਲ੍ਹਾਂ ਐਕਟ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿੱਚ ਵਾਰਦਾਤ ਦੌਰਾਨ ਵਰਤਿਆਂ ਸੀ।
ਇਸਤੋਂ ਇਲਾਵਾ ਗ੍ਰਿਫ਼ਤਾਰ ਦੋਸ਼ੀ ਕੁਨਾਲ ਮਹਾਜ਼ਨ ਉਰਫ਼ ਕੇਸ਼ਵ ਖਿਲਾਫ਼ ਮੁਕੱਦਮਾਂ ਨੰਬਰ 262 ਮਿਤੀ 31-10-2021 ਜੁਰਮ 307,148,149 ਭ:ਦ:, 25,27,54,59 ਅਸਲ੍ਹਾ ਐਕਟ, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਚ ਵੀ ਦਰਜ਼ ਹੈ।
ਗ੍ਰਿਫ਼ਤਾਰ ਦੋਸ਼ੀ ਭੁਪਿੰਦਰ ਸਿੰਘ ਉਰਫ਼ ਲਾਡੀ ਤੇ ਪਹਿਲਾਂ ਦਰਜ ਮੁੱਕਦਮਿਆ ਦਾ ਵੇਰਵਾ:-
1. ਮੁੱਕਦਮਾ ਨੰਬਰ 117 ਮਿਤੀ 03-08-2019 ਜੁਰਮ 353,186 ਭ:ਦ ਥਾਣਾ ਏ ਡਵੀਜਨ, ਅੰਮ੍ਰਿਤਸਰ।
2. ਮੁੱਕਦਮਾ ਨੰਬਰ 57 ਮਿਤੀ 14-03-2021 ਜੁਰਮ 307,353,186,148,149 ਭ:ਦ, 25,54,59 ਆਰਮਜ਼ ਐਕਟ ਥਾਣਾ ਏ-ਡਵੀਜਨ, ਅੰਮ੍ਰਿਤਸਰ।
3. ਮੁੱਕਦਮਾ ਨੰਬਰ 211 ਮਿਤੀ 10-06-2022 ਜੁਰਮ 21,22 NDPS Act, 42, 52-A Prison Act, ਥਾਣਾ ਇਸਲਾਮਾਬਾਦ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ ਸਿਮਰਨਜੀਤ ਸਿੰਘ ਉਰਫ਼ ਜੁਝਾਰ ਦੇ ਖਿਲਾਫ਼ ਪਹਿਲਾਂ ਵੀ ਸੰਗੀਨ ਜੁਰਮਾਂ ਤਹਿਤਾਂ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ 24 ਮੁਕੱਦਮੇਂ ਦਰਜ਼ ਰਜਿਸਟਰ ਹਨ ਤੇ ਇਹ ਨੌਜ਼ਵਾਨਾਂ ਨੂੰ ਵਰਗਲਾ ਕੇ ਪੈਸਿਆ ਦੇ ਲਾਲਚ ਦੇ ਕੇ ਕੋਨਟਰੇਕਟ ਕਿਲਿੰਗ ਕਰਵਾਉਂਦਾ ਸੀ।

Related Articles

Leave a Comment