Home » ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਦੀ ਪੁਲਿਸ ਵੱਲੋ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ।

ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਦੀ ਪੁਲਿਸ ਵੱਲੋ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ।

ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਦੀ ਪੁਲਿਸ ਵੱਲੋ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ।

by Rakha Prabh
102 views

*ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਦੀ ਪੁਲਿਸ ਵੱਲੋ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ।*

ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )
ਮੁਕੱਦਮਾ ਨੰਬਰ 115 ਮਿਤੀ 02-06-2023 ਜੁਰਮ 399, 402 ਭ:ਦ 25/54/59 ਅਸਲਾ ਐਕਟ, ਥਾਣਾ ਗੇਟ ਹਕੀਮਾ, ਅੰਮ੍ਰਿਤਸਰ।
*ਗ੍ਰਿਫਤਾਰ ਦੋਸ਼ੀ:-(1) ਕਮਲ ਉਰਫ ਕਾਲੂ*
*(2) ਰੋਹਿਤ ਉਰਫ ਨਿੱਕਾ* 
*(3) ਸਮਾਇਲ ਪੁੱਤਰ ਮਦਨ* 
*(4) ਸਾਹਿਲ ਉਰਫ ਸਾਲ 
*(5) ਸਾਹਿਲ ਕੁਮਾਰ ਪੁੱਤਰ**ਬ੍ਰਾਮਦਗੀ:-01 ਪਿਸਟਲ ਦੇਸੀ, 02 ਰੌਂਦ (32 ਬੋਰ), 02 ਦਾਤਰ, 02 ਕ੍ਰਿਪਾਨਾਂ, ਅਤੇ 01 ਨਕਸ਼ਾ। **
ਸ੍ਰੀ ਮਹਿਤਾਬ ਸਿੰਘ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੀਆ ਹਦਾਇਤਾ ਅਨੁਸਾਰ ਸ੍ਰੀ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਸੈਂਟਰਲ, ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਮੁੱਖ ਅਫਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਇੰਸਪੈਕਟਰ ਗੁਰਬਿੰਦਰ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਗਸ਼ਤ ਦੌਰਾਨ ਸੂਚਨਾ ਦੇ ਅਧਾਰ ਪਰ 02/03-06-2023 ਦੀ ਦਰਮਿਆਨੀ ਰਾਤ ਨੂੰ ਬੀ-ਬਲਾਕ, ਨੇੜੇ ਪਾਣੀ ਵਾਲੀ ਟੈਂਕੀ, ਪੁਰਾਣੇ ਕੁਵਾਟਰਾਂ ਵਿੱਚੋਂ ਦੋਸ਼ੀਆ ਕਮਲ, ਰੋਹਿਤ, ਸਮਾਇਲ, ਸਾਹਿਲ ਉਰਫ ਸਾਲ ਅਤੇ ਸਾਹਿਲ ਕੁਮਾਰ ਨੂੰ ਡਾਕਾ ਮਾਰਨ ਦੀ ਤਿਆਰੀ ਕਰਦੇ ਹੋਏ, ਮੋਕਾ ਤੋਂ ਕਾਬੂ ਕਰਕੇ ਇਹਨਾਂ ਪਾਸੋ 02 ਦਾਤਰ, 02 ਕ੍ਰਿਪਾਨਾਂ, 01 ਪਿਸਟਲ ਦੇਸੀ (32 ਬੋਰ), 02 ਰੌਂਦ (32 ਬੋਰ) ਅਤੇ 01 ਨਕਸ਼ਾ ਮਥੂਟ ਫਾਇਨਾਂਸ ਬ੍ਰਾਮਦ ਕੀਤਾ ਗਿਆ। ਜੋ ਦੋਸ਼ੀ ਉਕਤ ਸ਼ਹਿਰ ਦੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀ, ਜਿੰਨਾਂ ਨੂੰ ਥਾਣਾ ਗੇਟ ਹਕੀਮਾਂ ਪੁਲਿਸ ਦੇ ਕਰਮਚਾਰੀਆ ਵੱਲੋ ਮੋਕਾ ਤੇ ਗ੍ਰਿਫ਼ਤਾਰ ਕਰਕੇ ਸ਼ਹਿਰ ਵਿੱਚ ਹੋਣ ਵਾਲੀ ਇੱਕ ਵੱਡੀ ਵਾਰਦਾਤ ਨੂੰ ਟਾਲ ਦਿੱਤਾ। ਇਹਨਾਂ ਦੇ ਗਿਰੋਹ ਦਾ 01 ਸਾਥੀ ਨੀਰਜ ਜੋ ਮੌਕਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ, ਜਿਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜੋ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਬਾਰੇ ਇੰਕਸਾਫ ਹੋਣ ਦੀ ਆਸ ਹੈ। ਡੂੰਘਿਆਈ ਨਾਲ ਪੁੱਛਗਿੱਛ ਕਰਨ ਤੇ ਇਹਨਾ ਨੇ ਦੱਸਿਆ ਕਿ ਇਹ ਮਥੂਟ ਫਾਇਨਾਸ ਮਜੀਠ ਮੰਡੀ, ਬਜ਼ਾਰ ਭੜਭੂਜਿਆਂ, ਅੰਮ੍ਰਿਤਸਰ ਨੂੰ ਲੁੱਟਣ ਦੀ ਵਿਓਂਤ ਬਣਾ ਰਹੇ ਸਨ।

Related Articles

Leave a Comment