Home » ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਮਹਿਲਾ ਕੈਦੀ ਤੇ ਹਵਾਲਾਤੀ ਵਿਚਕਾਰ ਝੜਪ , ਦੋਵੇਂ ਸਿਵਲ ਹਸਪਤਾਲ ‘ਚ ਦਾਖਲ , ਮਹਿਲਾ ਡਿਪਟੀ ਸੁਪਰੀਡੈਂਟ ‘ਤੇ ਲੱਗੇ ਨਸ਼ਾ ਵਿਕਾਉਣ ਦੇ ਆਰੋਪ

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਮਹਿਲਾ ਕੈਦੀ ਤੇ ਹਵਾਲਾਤੀ ਵਿਚਕਾਰ ਝੜਪ , ਦੋਵੇਂ ਸਿਵਲ ਹਸਪਤਾਲ ‘ਚ ਦਾਖਲ , ਮਹਿਲਾ ਡਿਪਟੀ ਸੁਪਰੀਡੈਂਟ ‘ਤੇ ਲੱਗੇ ਨਸ਼ਾ ਵਿਕਾਉਣ ਦੇ ਆਰੋਪ

by Rakha Prabh
72 views

Ferozepur News : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਲਗਾਤਾਰ ਜੇਲ੍ਹ ਅੰਦਰੋਂ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਇੱਕ ਵਾਰ ਫਿਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਮਹਿਲਾ ਕੈਦੀ ਅਤੇ ਹਵਾਲਾਤੀ ਵਿਚਕਾਰ ਖੂਨੀ ਝੜ

Ferozepur News : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਲਗਾਤਾਰ ਜੇਲ੍ਹ ਅੰਦਰੋਂ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਇੱਕ ਵਾਰ ਫਿਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਮਹਿਲਾ ਕੈਦੀ ਅਤੇ ਹਵਾਲਾਤੀ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹਵਾਲਾਤੀ ਪਾਲੋ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਪਿਛਲੇ ਕਰੀਬ ਡੇਢ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਵੱਲੋਂ ਜੇਲ੍ਹ ਅੰਦਰ ਚੱਲ ਰਹੇ ਨਸ਼ੇ ਦੇ ਵਪਾਰ ਨੂੰ ਲੈਕੇ ਆਵਾਜ਼ ਉਠਾਈ ਜਾ ਰਹੀ ਹੈ।

ਇਸੇ ਤਰ੍ਹਾਂ ਅੱਜ ਜਦੋਂ ਉਸਨੇ ਮਹਿਲਾ ਡਿਪਟੀ ਸੁਪਰੀਡੈਂਟ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਮਹਿਲਾ ਸੁਪਰੀਡੈਂਟ ਦੇ ਇਸ਼ਾਰੇ ‘ਤੇ ਜੇਲ੍ਹ ਵਿੱਚ ਬੰਦ 10 ਮਹਿਲਾਵਾਂ ਵੱਲੋਂ ਉਸ ਉੱਪਰ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਉਸਦੇ ਅਦਰੂਨੀ ਸੱਟਾਂ ਲੱਗੀਆਂ ਅਤੇ ਉਸਦਾ ਕੰਨ ਵੀ ਜਖਮੀ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ,ਜਿਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।
ਉਥੇ ਹੀ ਪਾਲੋ ਵੱਲੋਂ ਇਹ ਵੀ ਆਰੋਪ ਲਗਾਏ ਜਾ ਰਹੇ ਹਨ ਕਿ ਮਹਿਲਾ ਡਿਪਟੀ ਸੁਪਰੀਡੈਂਟ ਜੇਲ੍ਹ ਦੇ ਕਹਿਣ ‘ਤੇ ਹੀ ਜੇਲ੍ਹ ਅੰਦਰ ਨਸ਼ੇ ਦੀਆਂ ਗੋਲੀਆਂ ਅਤੇ ਆਦਿ ਨਸ਼ਾ ਜਿਹੜਾ ਉਹ ਮਹਿਲਾਵਾਂ ਕੈਦੀਆਂ ਅਤੇ ਹਵਾਲਾਤੀ ਨੂੰ ਪਹੁੰਚਾਇਆ ਜਾ ਰਿਹਾ ਹੈ। ਉਥੇ ਹੀ ਪਾਲੋ ਵੱਲੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ। ਕਿ ਉਹ ਅੱਜ ਪ੍ਰੈੱਸ ਵਿੱਚ ਬਿਆਨ ਤਾਂ ਦੇ ਰਹੀ ਹੈ। ਉਸਨੂੰ ਖਦਸ਼ਾ ਹੈ ਕਿ ਜੇਲ੍ਹ ਅੰਦਰ ਉਸਨੂੰ ਤੰਗ ਪ੍ਰੇਸ਼ਾਨ ਅਤੇ ਝੂਠੇ ਕੇਸ ਵਿੱਚ ਫਸਾਇਆ ਜਾ ਸਕਦਾ ਹੈ। ਉਸਨੇ ਮੰਗ ਕੀਤੀ ਹੈ ਕਿ ਜਦੋਂ ਵੀ ਉਸਦੀ ਚੈਕਿੰਗ ਹੋਵੇ, ਉਹ ਜੇਲ੍ਹ ਤੋਂ ਬਾਹਰ ਦੇ ਪ੍ਰਸ਼ਾਸਨ ਵੱਲੋਂ ਕੀਤੀ ਜਾਵੇ।
ਉਥੇ ਹੀ ਜਦੋਂ ਦੂਸਰੀ ਮਹਿਲਾ ਕੈਦੀ ਸੁਮਿੱਤਰਾ ਰਾਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣਾ ਪੱਖ ਸਾਹਮਣੇ ਰੱਖਦਿਆਂ ਕਿਹਾ ਕਿ ਪਾਲੋ ਨੇ ਉਸਦੀ ਸੋਨੇ ਦੀ ਵਾਲੀ ਖੋਹੀ ਸੀ ,ਜਿਸ ਨਾਲ ਉਸਦਾ ਕੰਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ,ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ,ਦੋਨਾਂ ਧਿਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

Related Articles

Leave a Comment