Home » ਜ਼ੀਰਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਪ੍ਰੀ ਨਿਰਵਾਨ ਦਿਵਸ ਮਨਾਉਣ ਸਬੰਧੀ ਹੋਈ ਅਹਿੰਮ ਮੀਟਿੰਗ

ਜ਼ੀਰਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਪ੍ਰੀ ਨਿਰਵਾਨ ਦਿਵਸ ਮਨਾਉਣ ਸਬੰਧੀ ਹੋਈ ਅਹਿੰਮ ਮੀਟਿੰਗ

ਡਾ.ਅੰਬੇਦਕਰ ਜੀ ਦੇ ਪ੍ਰੀ ਨਿਰਵਾਨ ਦਿਵਸ ’ਚ ਜਿਲਾ ਭਰ ਤੋ ਵੱਡੀ ਗਿਣਤੀ ਰਾਹੀਂ ਹੋਵਾਂਗੇ ਸ਼ਾਮਿਲ-ਸ਼ੀਰਾ

by Rakha Prabh
139 views
ਜ਼ੀਰਾ 27 ਨਵੰਬਰ (ਗੁਰਪ੍ਰੀਤ ਸਿੰਘ ਸਿੱਧੂ)

  ਬਹੁਜਨ ਸਮਾਜ ਪਾਰਟੀ ਹਲਕਾ ਜ਼ੀਰਾ ਦੀ ਅਹਿਮ ਮੀਟਿੰਗ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਮੱਲਵਾਲ ਦੀ ਪ੍ਰਧਾਨਗੀ ਹੇਠ ਮਜ਼ਦੂਰ ਭਵਨ ਨੇੜੇ ਮਾਤਾ ਜਗਦੰਬਾ ਮੰਦਰ ਵਸਤੀ ਮਾਛੀਆਂ ਜੀਰਾ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਸ਼ੀਰਾ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆ ਸੁਖਦੇਵ ਸਿੰੰਘ ਸ਼ੀਰਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਮਨਾਏ ਜਾ ਰਹੇ ਤਲਵੰਡੀ ਸਾਬੋ ਕੇ ਵਿਖੇ ਪ੍ਰੀ ਨਿਰਵਾਨ ਦਿਵਸ ਵਿੱਚ ਜਿਲਾ ਫ਼ਿਰੋਜ਼ਪੁਰ ਦੇ ਸਮੂਹ ਹਲਕਿਆ ਤੋ ਵੱਡੀ ਪੱਧਰ ਤੇ ਵਰਕਰ ਸ਼ਾਮਿਲ ਹੋਣਗੇ।

ਮੀਟਿੰਗ ਦੌਰਾਨ ਨਵੇਂ ਚੁਣੇ ਗਏ ਵਰਕਰਾਂ ਨਾਲ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਸ਼ੀਰਾ ਤੇ ਆਗੂ। ਤਸਵੀਰ ਸਿੱਧੂ

ਮੀਟਿੰਗ ਦੌਰਾਨ ਨਵੇਂ ਚੁਣੇ ਗਏ ਵਰਕਰਾਂ ਨਾਲ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਸ਼ੀਰਾ ਤੇ ਆਗੂ। ਤਸਵੀਰ ਸਿੱਧੂ

ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੱਬੇ ਕੁਚਲੇ ਗਰੀਬਾਂ ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਿਲੇ ਰਾਖਵਾਂ ਕਰਨ ਨੂੰ ਖੋਹਣ ਦੀ ਕੋਸ਼ਿਸ ਕੀਤੀ ਗਈ ਸੀ ਜਿਸ ਨੂੰ ਨੇਸਤੇ ਨਾਬੂਤ ਕਰਨ ਲਈ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਦੇ ਕਾਫਲੇ ਨੇ ਫ਼ੈਸਲੇ ਨੂੰ ਵਾਪਿਸ ਲੈਣ ਲਈ ਮਜਬੂਰ ਕੀਤਾ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਲਿਤ ਵਰਗ ਦੇ ਨੌਜਵਾਨਾਂ ਨੂੰ ਨਿਆਪਾਲਿਕਾਂ ਵਿੱਚ ਨੌਕਰੀਆਂ ਨਾ ਦੇਣ ਤੇ ਭੱਦੇ ਸ਼ਬਦਾਵਲੀ ਵਰਤਨ ਤੇ ਵੀ ਬਸਪਾ ਨੇ ਮੂੰਹ ਤੋੜਵਾ ਜਵਾਬ ਦਿੱਤਾ। ਸ਼ੀਰਾ ਨੇ ਬਹੁਜਨ ਸਮਾਜ ਨੂੰ ਅਪੀਲ ਕੀਤੀ ਹੈ ਕਿ ਆਪਣੀ ਸਰਕਾਰ ਬਣਾਉਣ ਲਈ ਨੀਲੇ ਝੰਡੇ ਹੇਠ ਭੈਣ ਕੁਮਾਰੀ ਮਾਇਆਵਤੀ ਦੇ ਹੱਥ ਮਜਬੂਤ ਕੀਤੇ ਜਾਣ ਤਾਂ 2024 ਵਿੱਚ ਆਪਣੀ ਸਰਕਾਰ ਬਣਾਉਣ ਦਾ ਸੁਪਨਾ ਪੂਰਾ ਹੋ ਸਕੇ। ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਤਲਵੰਡੀ ਸਾਬੋ ਵਿਖੇ ਮਨਾਏ ਜਾਰ ਰਹੇ ਸੂਬਾ ਪੱਧਰੀ ਡਾ ਭੀਮ ਰਾਓ ਅੰਬੇਦਕਰ ਜੀ ਦੇ ਪ੍ਰੀ ਨਿਰਵਾਨ ਦਿਵਸ ਵਿੱਚ ਸ਼ਾਮਿਲ ਹੋ ਕੇ ਬਸਪਾ ਦੇ ਹੱਥ ਮਜਬੂਤ ਕਰੀਏ। ਇਸ ਮੌਕੇ ਸਰਗਰਮ ਆਗੂ ਬੂਟਾ ਸਿੰਘ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆ ਹੋਇਆ ਹਲਕਾ ਜ਼ੀਰਾ ਦਾ ਮੀਤ ਪ੍ਰਧਾਨ, ਸ਼ਿੰਦਰਪਾਲ ਸਿੰਘ ਨੂੰ ਹਲਕਾ ਸੈਕਟਰੀ ਨਿਯੁਕਤ ਕੀਤਾ ਗਿਆ। ਇਸ ਮੌਕੇ ਆਏ ਵੱਖ ਵੱਖ ਅਹੁਦੇਦਾਰਾਂ ਦਾ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਮੱਲਵਾਲ ਨੇ ਧੰਨਵਾਦ ਕਰਦਿਆ ਕਿਹਾ ਕਿ ਬਹੁਜਨ ਸਮਾਜ ਪਾਰਟੀ ਡਾ ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆ ਨੂੰ ਸਾਕਾਰ ਕਰਨ ਲਈ ਡੋਰ ਟੂ ਡੋਰ ਲੋਕਾਂ ਨਾਲ ਸੰਪਰਕ ਸਾਧੇ ਜਾਣਗੇ। ਇਸ ਮੌਕੇ ਮੀਟਿੰਗ ਨੂੰ ਹੋਰਨਾਂ ਤੋ ਇਲਾਵਾ ਪੂਰਨ ਸਿੰਘ ਭੱਟੀ ਜਿਲਾ ਇੰਚਾਰਜ਼, ਨੱਥਾ ਸਿੰਘ ਗਾਦੜੀਵਾਲਾ, ਜਿਓੁਣ ਲਈ ਮਰਖਾਈ ਜਿਲਾ ਕੈਸ਼ੀਅਰ, ਮੁਖਤਿਆਰ ਸਿੰਘ ਹਲਕਾ ਪ੍ਰਧਾਨ, ਨਿਸ਼ਾਨ ਸਿੰਘ ਸਿੱਧੂ ਹਲਕਾ ਸ਼ਹਿਰੀ ਪ੍ਰਧਾਨ , ਬੂਟਾ ਸਿੰਘ ਵਾਗੇਵਾਲਾ ਦਿਹਾਤੀ ਪ੍ਰਧਾਨ , ਤਰਸੇਮ ਭੱਟੀ ਜਰਨਲ ਸੈਕਟਰੀ ਹਲਕਾ ਜ਼ੀਰਾ, ਨਛੱਤਰ ਸਿੰਘ ਸੈਕਟਰੀ ਜ਼ੀਰਾ, ਜੀਵਨ ਸਿੰਘ ਸੈਕਟਰੀ ਜ਼ੀਰਾ, ਜਗਤਾਰ ਸਿੰਘ ਸੈਕਟਰੀ ਜ਼ੀਰਾ, ਤੇਜਾ ਸਿੰਘ ਸਾਬਕਾ ਪ੍ਰਧਾਨ ਹਲਕਾ ਜ਼ੀਰਾ, ਸ਼ਾਮ ਲਾਲ ਸਾਬਕਾ ਸ਼ਹਿਰੀ ਪ੍ਰਧਾਨ , ਚੰਦ ਸਿੰਘ ਹਲਕਾ ਸੈਕਟਰੀ, ਕੁਲਵੰਤ ਸਿੰਘ ਗਾਦੜੀਵਾਲਾ, ਸੋਨਾ ਸਿੰਘ ਚਾਹਿਲ ਸੈਕਟਰੀ, ਬੱਗਾ ਸਿੰਘ, ਪਰਮਜੀਤ ਸਿੰਘ ਰਖੜਾ ਜ਼ੀਰਾ, ਬੂਟਾ ਸਿੰਘ ਫੌਜੀ ਜ਼ੀਰਾ, ਬਾਬਾ ਅਵਤਾਰ ਸਿੰਘ ਖੋਸਾ ਆਦਿ ਹਾਜ਼ਰ ਸਨ।

Related Articles

Leave a Comment