Home » ਧੱਕਾ ਕੀਤਾ ਹੈ ਤੇ ਧੱਕਾ ਕਰ ਰਹੇ ਹਨ ਡੈਮ ਅਧਿਕਾਰੀ : – ਫੋਰਮੈਨ ਅਮਰਜੀਤ ਸਿੰਘ

ਧੱਕਾ ਕੀਤਾ ਹੈ ਤੇ ਧੱਕਾ ਕਰ ਰਹੇ ਹਨ ਡੈਮ ਅਧਿਕਾਰੀ : – ਫੋਰਮੈਨ ਅਮਰਜੀਤ ਸਿੰਘ

by Rakha Prabh
51 views
ਪਠਾਨਕੋਟ 29 ਜੂਨ ( ਸੁਖਵਿੰਦਰ )  ਹਲਕਾ ਆਦਮਪੁਰ ਦੇ ਅਮਰਜੀਤ ਸਿੰਘ ਫੋਰਮੈਨ ਜੋ ਕਿ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਵਿਖੇ ਬਤੋਰ ਫੋਰਮੈਨ ਗ੍ਰੇਡ ਟੂ ਦੀ 35 ਸਾਲ ਤੋਂ ਸਰਵਸ ਕਰਦੇ ਆ ਰਹੇ ਹਨ, ਨੂੰ ਕੁੱਜ ਭ੍ਰਿਸ਼ਟਾਚਾਰੀ ਲੋਕ ਆਪਣੇ ਮਕਸਦ ਲਈ ਨਾਜਾਇਜ਼ ਪਰੇਸ਼ਾਨ ਕਰ ਰਹੇ ਹਨ, ਜਿਸ ਕਰਕੇੇ ਲਿਖਤੀ ਲੈਟਰ ਐਸਐਸਪੀ ਜਲੰਧਰ-ਮੁੱਖ ਸਕੱਤਰ ਪੰਜਾਬ ਅਤੇ ਪ੍ਰੈਸ ਨੂੰ ਵੀ ਦਿੱਤਾ ਗਿਆ ਹੈ! ਉਹਨਾਂ ਨੂੰ ਕੁਜ ਲੋਕ ਪ੍ਰੇਸ਼ਾਨ ਕਰ ਰਹੇ ਹਨ ਅੱਜ ਉਨ੍ਹਾਂ ਨੇ ਕਾਰਜਕਾਰੀ ਇੰੰਜਨੀਅਰ ਟਾਓਣਸਿੱਪ ਰਣਜੀਤ ਸਾਗਰ ਡੈਮ ਅਤੇ ਉਨ੍ਹਾਂ ਦੇ ਨਾਲ ਹੋਰ ਜ਼ਿੰਮੇਵਾਰ ਅਧਿਕਾਰੀ ਹਨ, ਹਰਭਜਨ ਸਿੰਘ ਡਰਾਫਟਸਮੈਨ ਤੋਂ ਜੇਈ ਅਤੇ ਐਸਡੀਓ ਦੀ ਲਗਾਤਾਰ ਪ੍ਰਮੋਸ਼ਨਾਂ ਲੈਣ ਵਾਲੇ ਅਤੇ ਕਾਰੋਬਾਰ ਦੇ ਵਿੱਚ ਵੀ ਦੋਸ਼ੀ ਸਬੰਧੀ,ਇਹਨਾਂ ਦੇ ਨਾਲ ਤਿੰਨ ਅਧਿਕਾਰੀ ਹੋਰ ਸਬੂਤਾਂ ਸਮੇਤ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਸਾਜਿਸ਼ ਤਹਿਤ ਸਰਕਾਰੀ ਕੰਮਾਂ ਵਿੱਚ ਘਪਲੇ ਕਰਨਾ ਅਤੇ ਪਰਦੇ ਢੱਕਣ ਲਈ ਇਮਾਨਦਾਰ ਮੁਲਾਜਮਾਂ ਤੇ ਜ਼ੁਲਮ ਕਰਨਾ ਸਬੂਤਾਂ ਸਮੇਤ ਲਿਖਤੀ ਦਿੱਤਾ ਗਿਆ ਹੈ, ਕਾਰਜਕਾਰੀ ਇੰਜੀਨੀਅਰ ਵੱਲੋਂ ਲੈਟਰ ਨੰਬਰ 14283-84  ਮਿੱਤੀ 22-7-22 ਨੂੰ  ਫੋਰਮੈਨ ਅਮਰਜੀਤ ਸਿੰਘ ਨੂੰ ਨਿੱਜੀ ਸੁਣਵਾਈ ਲਈ ਚੰਡੀਗੜ੍ਹ ਮੁੱਖ ਸਕੱਤਰ ਪੰਜਾਬ ਕੋਲ ਭੇਜਿਆ ਗਿਆ ਸੀ ਅਤੇ ਉਹ ਸ਼ਿਕਾਇਤ ਝੂਠੀ ਸਾਬਤ ਹੋਈ ਸੀ, ਕੋਸ਼ਲ ਕੁਮਾਰ ਸਰਕਲ ਸੁਪਰਡੈਂਟ ਨਾਲ ਮਿਲੀਭੁਗਤ  ਵਾਰ ਵਾਰ ਝੂਠੀਆਂ ਸ਼ਿਕਾਇਤਾਂ ਦੇ ਲੈਟਰ ਕੱਢਣਾ,ਨਾਜਾਇਜ਼ ਪ੍ਰੇਸ਼ਾਣ ਕਰਨਾ,ਸਾਰੀ ਸੱਚਾਈ ਨੂੰ  ਦੇਖਦੇ ਹੋਏ, ਮੁੱਖ ਸਕੱਤਰ ਪੰਜਾਬ ਵੱਲੋਂ ਡੈਮ ਤੇ ਵਿਜੀਲੈਂਸ ਭੇਜੀ ਗਈ ਸੀ, ਅਤੇ ਵਿਜੀਲੈਂਸ ਵੱਲੋਂ ਨਾਜਾਇਜ਼ ਕਾਰੋਬਾਰ ਭਾਰੀ ਗਿਣਤੀ ਵਿੱਚ ਫੜੇ ਵੀ ਗਏ ਸਨ। ਪ੍ਰਸ਼ਾਸਨ ਵੱਲੋਂ ਲੀਡਰਾਂ ਅਤੇ ਮੁਲਾਜ਼ਮਾਂ ਨੂੰ ਨੋਟਿਸ ਵੀ ਦਿੱਤੇ ਗਏ ਸਨ। ਅਤੇ ਬਲਦੇਵ ਸਿੰਘ  ਬਾਜਵਾ ਜੇਈ ਵੱਲੋਂ  ਪ੍ਰਾਈਵੇਟ ਸਾਉਂਡ ਵਾਲਾ ਜਸਵੀਰ ਸਿੰਘ ਕੋਲੋਂ ਅਲਾਉਸਮੈਂਟ ਕਰਵਾਈ ਜਾਂਦੀ ਹੈ,ਸੀਨੀਅਨ ਦੇ ਹੁਕਮ ਦੀ ਪਾਲਣਾ ਕਰਨਾ ਫੋਰਮੈਨ ਆਪਣੀ ਆਵਾਜ਼ ਜੇਈ ਦੇ ਮੋਬਾਈਲ ਚ ਰਿਕਾਰਡਿੰਗ ਕਰਦਾ ਹੈ ਕੀ ਨਾਜਾਇਜ਼ ਕਾਰੋਬਾਰ ਵਾਲੇ ਸਰਕਾਰੀ ਮਕਾਨਾਂ ਤੇ ਕਬਜ਼ੇ ਛੱਡ ਦੇਣ ਨਹੀਂ ਤਾਂ ਜ਼ਿੰਮੇਵਾਰੀ ਤੁਹਾਡੀ ਹੋਵੇਗੀ, ਜਸਵੀਰ ਸਿੰਘ ਵਲੋਂ ਐਫੀਡੇਵਿਟ  ਦਿੱਤਾ ਜਾਂਦਾ ਹੈ, ਕੇ ਉਨ੍ਹਾਂ ਨੂੰ  ਜੇਈ ਬਲਦੇਵ ਸਿੰਘ ਵੱਲੋਂ ਬੁਲਾਇਆ ਗਿਆ ਹੈ, ਜੇਈ ਵਲੋਂ ਬਿੱਲ ਵੀ ਪਾਸ ਕਰਵਾਇਆ ਜਾਂਦਾ ਹੈ। ਪਰ ਅਧਿਕਾਰੀ ਸਰਵਿਸਬੁੱਕ ਕਲੀਅਰ ਨਾ ਕਰਕੇ  ਸਾਜਿਸ਼ ਦਾ ਸਬੂਤ ਦੇ ਰਹੇ ਹਨ, ਲੀਡਰਾਂ ਵੱਲੋਂ ਧਰਨਾ ਮਾਰਿਆ ਜਾਂਦਾ ਹੈ ਜਿਹੜੇ ਲੀਡਰ ਦਸ ਸਾਲ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਮਕਾਨਾਂ ਦੇ ਕਬਜ਼ੇ ਨਹੀਂ ਛੱਡ ਰਹੇ, ਖ਼ਿਲਾਫ਼ ਕਈ ਵਾਰ ਕੰਪਲੇਟਾਂ ਹੋ ਚੁੱਕੀਆਂ ਹਨ, ਅਤੇ ਮਿਲੀਭੁਗਤ ਸਾਜਿਸ਼ ਤਹਿਤ, ਫੋਰਮੈਨ ਤੇ ਪਰਚਾ ਦਰਜ ਕਰਵਾਉਣਾ ਆਪਣੇ  ਕਾਲੇ ਕਾਰਨਾਮੇ ਲੁਕਾਉਣਾ ਹੈ ਜੋ ਕੇ ਸਾਫ਼ ਜ਼ਾਹਰ ਹੋ ਰਿਹਾ ਹੈ। ਕਾਰਜਕਾਰੀ ਇੰਜਨੀਅਰ ਵੱਲੋਂ ਫੋਰਮੈਨ ਦੀ ਗ੍ਰਿਫਤਾਰੀ ਸਸਪੈਂਡ ਕਰਨਾ ਪਰਿਵਾਰ ਨੂੰ ਸ਼ਸਪੈਂਸਨ ਅਲਉਂਸ ਨਾ ਦੇਣਾ, ਫੋਰਮੈਨ ਦੀ ਪੰਜ ਮਹੀਨੇ ਦੀ ਤਨਖਾਹ ਰੋਕ ਲੈਣਾ, ਛੁੱਟੀ ਪਾਸ ਨਾ ਕਰਨਾ, ਫੋਰਮੈਨ ਨੂੰ ਅਤੇ ਉਸਦੇ ਪਰਿਵਾਰ ਨੂੰ ਹਰਾਸਮੈਂਟ ਕਰਨਾ ਸਾਫ ਜਾਹਿਰ ਕਰਦਾ ਹੈ ਕਿ ਸਾਜਿਸ਼ ਮਿਲੀਭੁਗਤ ਰਚੀ ਗਈ ਹੈ, ਅਲਉਂਸਮੈਂਟ ਨਾਲ ਮਰਨੇ ਵਾਲਾ ਵਿਅਕਤੀ ਅਤੇ ਬਿਆਨ ਦੇਣ ਵਾਲਾ ਉਸਦਾ ਭਰਾ ਸਰਕਾਰੀ ਮਕਾਨਾਂ  ਵਿੱਚ ਕਿਸ ਤਰ੍ਹਾਂ ਰਹਿ ਰਹੇ ਹਨ ਕਿਸ ਨੇ ਰੱਖੇ ਹਨ, ਕਾਰਵਾਈ ਨਾ ਕਰਨਾ। ਨੋਟਿਸਾਂ ਤੋਂ ਬਾਅਦ ਵੀ ਕੋਈ ਐਕਸ਼ਨ ਨਾ ਲੈਣਾ ਮਿਲੀਭੁਗਤ ਜ਼ਾਹਰ ਕਰਦੀ ਹੈ। ਡਿਊਟੀ ਤੋਂ ਸਰਕਾਰੀ ਕੰਮਾਂ ਲਈ ਗ੍ਰਿਫਤਾਰ ਹੋਇਆ ਫੋਰਮੈਨ ਜੇਲ ਕੱਟ ਕੇ ਆਉਣ ਤੇ ਅਧਿਕਾਰੀਆਂ ਵੱਲੋਂ ਐਫੀਡੇਵਿਟ ਲੈਣਾ ਕਿ ਮੈਂ ਕੋਈ ਸਸਪੈਂਡ ਤੇ ਕਾਰੋਬਾਰ ਨਹੀਂ ਕੀਤਾ 26-10-22 ਡਿਊਟੀ ਤੇ ਹਾਜ਼ਰੀ ਲੱਗਣਾ ਅਤੇ 14-11-22 ਨੂੰ ਬਹਾਲ ਕਰਨਾ ਵੀ ਸਾਬਿਤ ਕਰਦਾ ਹੈ, ਅਮਰਜੀਤ ਸਿੰਘ ਫੋਰਮੈਨ ਨੇ ਬਿਆਨਾ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਕਸੂਰ ਹੈ ਕੇ ੳਹ ਇਹਨਾਂ ਦੇ ਕਾਲੇ ਕਾਰਨਾਮਿਆਂ ਤੇ ਆਪਣੇ ਸਾਈਨ ਨਹੀਂ ਸਨ ਕਰਦੇ, ਜਿਸ ਦੇ ਸਬੂਤ ਵੀ ਹਨ। ਮਿਤੀ 28-02-2018 ਨੂੰ  ਸੇਵਾ ਮੁਕਤ ਹੋਇ ਵਿਅਕਤੀ ਦੀ ਵਿਕੇਸ਼ਨ ਤੇ  ਅਮਰਜੀਤ ਸਿੰਘ ਫੌਰਮੇਨ 22-6-2018 ਨੂੰ  ਲਿਖਦਾ ਹੈ ਕੇੇ ਇਹ ਮਕਾਨ ਖਾਲੀ ਨਹੀਂ ਕੀਤਾ ਗਿਆ ਹੈ ਪਰ ਫਿਰ ਵੀ ਮਕਾਨ ਪੈਸੇ ਲੈਕੇ ਦੂਸਰੇ ਬੰਦੇ ਦੇ ਨਾਮ ਪੱਤਰ ਨੰਬਰ 1311-15 – 21-6-2018  ਨੂੰ ਕਰ ਦਿੱਤਾ ਜਾਂਦਾ ਹੈ ਬਹੁਤ ਸਾਰੇ ਸਬੂਤ ਦਸਦੇ ਹਨ ਅਮਰਜੀਤ ਸਿੰਘ ਫੋਰਮੈਨ ਦੇ ਨਾਲ ਸਾਜਿਸ਼ ਕਿਉਂ ਰਚੀ ਗਈ ਹੈ, ਜਗਮੀਤ ਸਿੰਘ ਜੇਈ ਨੂੰ ਬਦਲ ਕੇ,            (1)ਬਲਦੇਵ ਸਿੰਘ ਬਾਜਵਾ  ਜੇਈ ਨੂੰ ਲਗਾਣਾ, ਉਹ ਵੀ ਉਸ ਵਕਤ ਜਿਸ ਵਕਤ ਲੀਡਰਾਂ ਵੱਲੋਂ  ਫੋਰਮੈਨ ਤੇ ਹੰਮਲਾ ਹੋਣਾ ਅਤੇ ਥਾਣਾ ਸ਼ਾਹਪੁਰਕੰਢੀ ਵਿਚ ਫੋਰਮੈਨ ਅਤੇ ਜੇਈ ਜਗਮੀਤ ਸਿੰਘ ਅਤੇ ਟਾਓਣਸਿੱਪ ਵੱਲੋਂ ਲੈਟਰ ਨੰਬਰ 1918-20/29 ਮਿੱਤੀ 8-7-2020  ਨੂੰ ਲੀਡਰਾਂ ਖਿਲਾਫ ਸ਼ਿਕਾਇਤ ਦਾ ਜਾਣਾ ਵੀ ਸ਼ਾਜਸ਼ ਸਾਬਤ ਕਰਦਾ ਹੈ! ( 2 ) ਕੋਸ਼ਲ ਕੁਮਾਰ ਸੁਪਰਡੈਂਟ, T3 -ਟਾਈਪ ਦੀ ਕੋਠੀ ਆਪ ਅਲਾਟ ਕਰਾਉਣਾ, ਦੂਸਰੀ ਸਰਕਾਰੀ ਕੋਠੀ T3  ਟਾਈਪ ਨੰਬਰ 539 ਅਤੇ ਵੱਡਾ ਸਾਰਾ ਹਾਲ ਆਪਣੇ ਭਰਾ ਦੇ ਨਾਂ ਤੇ ਬਹੁਤ ਘੱਟ ਪੈਸਿਆਂ ਤੇ ਸਰਕਾਰ ਨੂੰ ਘਾਟਾ ਦੇਣਾ, ਅਤੇ ਵਰਕ ਮਿਸਤਰੀ ਦੀ  ਜੋਬ ਵਾਲੇ ਅਧਿਕਾਰੀ  ਲਖਵਿੰਦਰ ਸਿੰਘ ਨੂੰ ਇੱਕ ਸ਼ਿਕਾਇਤ ਘਰ ਦੇ ਵਿੱਚ ਲਗਾ ਕੇ ਸੁਪਰਵਾਜਰੀ ਦਾ ਕੰਮ ਲੈਣਾ  ਤਾ ਕੇ ਜੂ ਵਨ ਅਤੇ ਟੀ-ਵਨ ਦੇ ਛੋਟੇ ਮਕਾਨ ਲੋਕਾਂ ਨੂੰ ਕਿਰਾਏ ਦੇ ਕੇ ਕਿਰਾਏ ਵਸੂਲ ਕਰ ਸਕਣ, ( 3)  ਅਸ਼ਵਨੀ ਕੁਮਾਰ ਸੁਪਰਡੈਂਟ ਵੱਲੋਂ  ਸਰਵਿਸਬੁੱਕ ਕਲੀਅਰ ਨਾ ਕਰਨਾ, ਜੇਲ ਪੀਰਡ ਨੂੰ ਲੈ ਕੇ  ਬਾਕੀ ਡਿਊਟੀ ਸਰਟੀਫਿਕੇਟ ਨਾ ਭੇਜਣਾ ਛੁੱਟੀ ਮਨਜ਼ੂਰ ਨਾ ਕਰਨਾ, ਜਨਵਰੀ ਦੀ ਸਾਲਾਨਾ ਐਂਗਰੀਮੈਂਟ ਨਾ ਲਗਾਣਾ ਵੀ ਸਾਜਿਸ਼ ਸਾਬਤ ਕਰਦੇ ਹਨ! ( 4 )  ਹਰਭਜਨ ਸਿੰਘ ਐਸਡੀਓ  ਐਮ ਐਲ ਏ ਕਰਮਵੀਰ ਦੇ ਨਾਲ ਫੋਟੋਆਂ ਦੱਸਣਾ ਕਹਿਣਾ ਕਿ ਮੇਰਾ ਭਾਣਜਾ ਹੈ ਐਮ ਐਲ ਏ ਦਾ ਡਰਾਵਾ ਦੇ ਕੇ ਇਮਾਨਦਾਰ ਮੁਲਾਜਮਾਂ ਨੂੰ ਹਰਾਸਮੈਂਟ ਕਰਨਾ, ਲਗਾਤਾਰ ਪ੍ਰਮੋਸ਼ਨਾਂ ਲੈਣਾ, ਫੋਰਮੈਨ ਨੂੰ ਧਮਕੀ ਦੇਣਾ,  ਕਿਸੇ ਦੇ ਨਾਮ ਤੇ ਠੇਕੇ ਤੇ ਕੰਮ ਲੈਣਾ ਅਤੇ  ਸਰਕਾਰੀ ਮਕਾਨਾਂ ਦਾ ਨਾਜਾਇਜ ਕਬਜ਼ਿਆਂ ਦਾ ਕਰਾਇਆ ਮਹੀਨੇ ਦਾ 2 ਲੱਖ ਬਣਦਾ ਹੈ ਕਿਓ ਕੇ 300 ਤੋਂ  ਉਪਰ ਨਾਜਾਇਜ਼ ਕਬਜ਼ਿਆਂ ਵਾਲੇ ਮਕਾਨ ਹਨ, ਅਮਰਜੀਤ ਸਿੰਘ ਨੇ ਕਿਹਾ ਹੈ 21 ਜੂਨ ਨੂੰ ਉਨ੍ਹਾਂ ਦੇ ਸਰਕਾਰੀ ਮਕਾਨ T4- 176  ਦੇ ਤਾਲੇ ਤੋੜ ਦਿੱਤੇ ਗਏ ਸਨ,ਅਤੇ ਅੰਦਰੋਂ ਸਮਾਨ ਵੀ ਚੋਰੀ ਕੀਤਾ ਗਿਆ ਨਾਲ ਜਰੂਰੀ ਕਾਗਜਾਂ  ਦਾ ਚੋਰੀ ਹੋਣਾ ਵੀ ਗਵਾਹੀ ਭਰਦੇ ਹਨ ਕਿ ਇਹੋ ਲੋਕ ਡਰਾਕੇ ਕਾਲੇ ਕਾਰਨਾਮਿਆਂ ਤੇ ਪਰਦਾ ਪਾਓਣੇ ਚਾਹੁੰਦੇ ਹਨ। ਅਮਰਜੀਤ ਸਿੰਘ ਫੋਰਮੈਨ ਨੇ ਕਿਹਾ ਕੀ ਉਨ੍ਹਾਂ ਨੂੰ ਵਟਸਅੱਪ ਤੇ ਕਾਲ ਕਰਕੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ।ਓਧਰ ਡੈਮ ਅਧਿਕਾਰੀ ਡਰਾਵੇ ਦੇ ਰਹੇ ਹਨ ਕਿ ਲੀਡਰਾਂ ਦੇ ਨਾਲ ਜਲਦ ਸਮਝੌਤਾ ਕਰ ਲੈ ਨਹੀਂ ਤਾਂ ਨਾ ਸਾਲਾਨਾ ਨਹੀਂ ਲੱਗੇਗੀ  ਅਤੇ ਨਾ ਹੀ ਸੇਵਾ ਮੁਕਤੀ ਤੇ ਹਿਸਾਬ ਕਿਤਾਬ ਮਿਲੇਗਾ ਜਦ ਕਿ  ਇੱਕ ਅਖਬਾਰ ਰਾਹੀਂ ਸੁਪਰੀਮ ਕੋਰਟ ਦੇ ਆਰਡਰ ਹੋ ਚੁੱਕੇ ਹਨ ਕੇੇ  ਕੋਈ ਵੀ ਮੁਲਾਜ਼ਮ ਤੇ ਚਲਦੇ ਕੇਸ ਅਤੇ ਇਨਕੁਆਰੀ ਵਿੱਚ ਮੁਲਾਜਮ ਦਾ ਹਿਸਾਬ ਕਿਤਾਬ ਪੈਨਸਿਲ ਨਹੀਂ ਰੂਕੇ ਗੀ, ਅਮਰਜੀਤ ਸਿੰਘ ਫੋਰਮੈਨ ਨੇ ਕਿਹਾ ਹੈ ਕੇ ਉਨ੍ਹਾਂ ਨੂੰ ਇਹ ਲੋਕ ਹਰਾਸਮੇਂਟ ਕਰ ਰਹੇ ਹਨ  ਅਤੇ ਧਮਕੀਆਂ ਦੇ ਰਹੇ ਹਨ ਅਮਰਜੀਤ ਸਿੰਘ ਫੋਰਮੈਨ ਨੇ ਕਿਹਾ ਹੈ ਕੇ  ਸ਼ਿਕਾਇਤ ਐੱਸਐੱਸਪੀ ਜਲੰਧਰ ਅਤੇ ਪ੍ਰਮੁੱਖ ਸਕੱਤਰ ਪੰਜਾਬ ਨੂੰ  ਭੇਜੀ ਗਈ ਹੈ। ਉਨ੍ਹਾਂ ਕਿਹਾ ਹੈ ਕੇ ਉਹ ਇਮਾਨਦਾਰੀ ਨਾਲ ਨੋਕਰੀ ਕਰਦੇ ਰਹੇ ਹਨ  ਅਤੇ ਕਰਦੇ ਰਹਿਣਗੇ। ਅਮਰਜੀਤ ਸਿੰਘ ਫੋਰਮੈਨ ਨੇ  ਕਿਹਾ ਹੈ ਕਿ  ਉਹ ਆਪਣੀ ਜੂਨੀਅਨ ਲੀਡਰਾਂ ਦਾ ਸਤਿਕਾਰ ਕਰਦੇ ਹਨ ਅਤੇ ਓਹ  ਮੁੱਖ ਪਰਧਾਨ ਨੱਥਾ ਸਿੰਘ ਨੂੰ ਮਿਲੇ ਵੀ ਸਨ ਵੱਲੋਂ  ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹ ਸਭ ਮਸਲਿਆਂ ਦਾ ਹਾਲ ਜਲਦ ਕਰਨਗੇ  ਅਤੇ ਇਨਸਾਫ਼ ਦਿਵਾਉਣਗੇ। ਅਮਰਜੀਤ ਸਿੰਘ ਫੋਰਮੈਨ ਨੇ ਕਿਹਾ ਕੇ ੳਹ ਸਭ ਦਾ ਸਤਿਕਾਰ ਕਰਦੇ ਹਨ, ਕੁਝ ਸ਼ਰਾਰਤੀ ਲੋਕ ਜੋ ਧਮਕੀਆਂ ਦਿੰਦੇ ਹਨ ਅਤੇ ਡਰਾਉਦੇ ਹਨ,ਓਹ ਸ਼ਰਾਰਤੀ ਅਨਸਰਾਂ ਕੋਲੋਂ ਨਹੀਂ ਡਰਦੇ ।

Related Articles

Leave a Comment