ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ) ਇੰਚਾਰਜ਼ ਸਬ-ਡਵੀਜਨ ਸਾਂਝ ਕੇਂਦਰ ਸੈਂਟਰਲ ਦੇ ਸਬ-ਇੰਸਪੈਕਟਰ ਗੁਰਮੀਤ ਸਿੰਘ, ਏ.ਐਸ.ਆਈ. ਦਿਲਬਾਗ ਸਿੰਘ ਅਤੇ ਹੈੱਡ ਕਾਂਸਟੇਬਲ ਗੁਰਚਰਨ ਸਿੰਘ ਸਮੇਤ ਸਰਕਾਰੀ ਸਕੂਲ ਵਿੱਚ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਸ਼ਾਝ ਕੇਂਦਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ, ਟ੍ਰੈਫਿਕ ਨਿਯਮਾ, ਨਸ਼ਿਆ ਦੇ ਮਾੜੇ ਪ੍ਰਭਾਵ, ਸਕੂਲ ਸਟੂਡੈਂਟ ਪੁਲਿਸ ਕੈਡਿਟ ਐਸ.ਪੀ.ਸੀ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਇਸ ਤੋਂ ਇਲਾਵਾਂ ਮੋਬਾਇਲ ਟਰੈਕਰ ਐਪਲੀਕੇਸ਼ਨ CEIR ਵਿੱਚ ਬਾਰੇ ਦੱਸਿਆ ਗਿਆ ਅਤੇ ਵਿਦਿਆਰਥੀਆਂ ਨੂੰ ਕਾਪੀਆ, ਪੈਨ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਪ੍ਰੋਗਰਾਮ ਵਾਇਸ ਪ੍ਰਿੰਸੀਪਲ ਕਵਿਤਾ ਅਤਰੀ ,ਵਿਕਾਸ ਐਸ.ਐਸ.ਟੀ. ਟੀਚਰ ਹਾਜੁਰ ਸਨ।