ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਅੰਮ੍ਰਿਤਸਰ ਪੁਲਿਸ ਜ਼ਿਲ੍ਹਾ ਦਿਹਾਤੀ ਅਧੀਨ ਆਉਂਦੇ ਥਾਣਾ ਜੰਡਿਆਲਾ ਗੁਰੂ ਵਿਖੇ ਪੱਤਰਕਾਰ ਭਾਈਚਾਰੇ ਵੱਲੋਂ ਕੁੱਝ ਪੱਤਰਕਾਰ ਨੂੰ ਬਿਨਾਂ ਮਤਲਬ ਗੰਦੀਆਂ ਗਾਲਾ ਕੱਢਣ ਦੀ ਦਰਖ਼ਾਸਤ ਦਿੱਤੀ ਗਈ ਹੈ।
ਪੱਤਰਕਾਰ ਮਦਨ ਮੋਹਨ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜ਼ੇ ਉਹ ਅਪਣੀ ਦੁਕਾਨ, ਗਲੀ ਠੱਠੀਆਰਾਂ ਵਾਲੀ, ਜੰਡਿਆਲਾ ਗੁਰੂ ਦੇ ਬਾਹਰ ਬੈਠੇ ਸਨ ਤੇ ਨਜ਼ਦੀਕ ਹੀ ਰਹਿੰਦੇ ਸੁਰਿੰਦਰ ਸੂਰੀ ਨੇ ਉਸਨੂੰ ਅਤੇ ਪੱਤਰਕਾਰ ਵਰੁਣ ਸੋਨੀ ਤੋਂ ਇਲਾਵਾਂ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੂੰ ਬਿਨ੍ਹਾਂ ਵਜ਼ਾ ਗੰਦੀਆਂ-ਗੰਦੀਆਂ ਨਾ ਲਿਖਨਯੋਗ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਇਸ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਅਸੀ ਅਮਨ ਪਸੰਦ ਲੋਕ ਹਾਂ ਅਤੇ ਪੁਲਿਸ ਕੋਲੋਂ ਇਨਸਾਫ਼ ਦੀ ਉਮੀਦ ਕਰਦੇ ਹਾਂ। ਅਗਰ ਪੁਲਿਸ ਵੱਲੋਂ ਕੋਈ ਇਨਸਾਫ਼ ਨਾ ਮਿਲਿਆ ਤਾਂ ਫਿਰ ਅਗਲੇਰੀ ਕਾਰਵਾਈ ਸਮੂਹ ਪੱਤਰਕਾਰ ਭਾਈਚਾਰੇ ਨਾਲ ਸਲਾਹ ਮਸ਼ਵਰਾ ਕਰਕੇ ਕੀਤੀ ਜਾਵੇਗੀ।
ਇਸ ਸਬੰਧ ਵਿੱਚ ਜਦੋਂ ਥਾਣਾ ਜੰਡਿਆਲਾ ਗੁਰੂ ਦੇ ਐਸਐਚਉ ਲਵਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪੱਤਰਕਾਰ ਭਾਈਚਾਰੇ ਨੂੰ ਇਨਸਾਫ਼ ਜਰੂਰ ਮਿਲ਼ੇਗਾ ਅਤੇ ਜਲਦੀ ਹੀ ਜਾਂਚ ਕਰਕੇ ਦੋਸ਼ੀ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।