Home » ਸ੍ਰੀ ਮੁਕਤਸਰ ਬੱਸ ਹਾਦਸੇ ਦੌਰਾਨ ਨਹਿਰ ਚ ਰੁੜੇ ਲੋਕਾਂ ਦੀ ਪ੍ਰਸ਼ਾਸਨ ਵੱਲੋਂ ਭਾਲ ਜਾਰੀ

ਸ੍ਰੀ ਮੁਕਤਸਰ ਬੱਸ ਹਾਦਸੇ ਦੌਰਾਨ ਨਹਿਰ ਚ ਰੁੜੇ ਲੋਕਾਂ ਦੀ ਪ੍ਰਸ਼ਾਸਨ ਵੱਲੋਂ ਭਾਲ ਜਾਰੀ

—ਹੁਣ ਤੱਕ 8 ਮੌਤਾਂ, 11 ਜਖਮੀ

by Rakha Prabh
67 views

 

ਸ੍ਰੀ ਮੁਕਤਸਰ ਸਾਹਿਬ, 21 ਸਤੰਬਰ ( ਰਾਖਾ ਪ੍ਰਭ ਬਿਉਰੋ )
ਮੰਗਲਵਾਰ ਦੀ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਗ ਤੇ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਨਹਿਰ ਵਿਚ ਡਿੱਗਣ ਕਾਰਨ ਦਰਜਨਾਂ ਲੋਕ ਪਾਣੀ ਵਿਚ ਰੁੜ ਗਏ ਸਨ। ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਨੂੰ ਜਾਰੀ ਰੱਖਿਆ ਹੋਇਆ ਹੈ ਅਤੇ ਮ੍ਰਿਤਕਾਂ ਵਿਚੋਂ 5 ਲੋਕਾਂ ਦੀ ਪਹਿਚਾਣ ਹੋ ਚੁੱਕੀ ਹੈ। ਮ੍ਰਿਤਕਾਂ ਵਿਚੋਂ 5 ਔਰਤਾਂ ਦੀ ਸ਼ਾਮਿਲ ਹਨ। ਇਸ ਮੌਕੇ ਪ੍ਰਸ਼ਾਸਨ ਵੱਲੋਂ ਮਿਰਤਕਾਂ ਲਿਸਟ ਜਾਰੀ ਕੀਤੀ ਗਈ ਹੈ
——ਮ੍ਰਿਤਕਾ ਦੀ ਸੂਚੀ–
1. ਪਰਵਿੰਦਰ ਕੌਰ ਪਤਨੀ ਮੰਦਰ ਸਿੰਘ ਵਾਸੀ ਬਠਿੰਡਾ
2 ਪ੍ਰੀਤੋ ਕੌਰ ਪਤਨੀ ਹਰਜੀਤ ਸਿੰਘ ਪਿੰਡ ਕੱਟਿਆਂ ਵਾਲੀ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
3. ਮੱਖਣ ਸਿੰਘ ਪੁੱਤਰ ਵੀਰ ਸਿੰਘ ਚੱਕ ਜਾਨੀਸਰ ਜਿ਼ਲ੍ਹਾ ਫਾਜਿ਼ਲਕਾ
4. ਬਲਵਿੰਦਰ ਸਿੰਘ ਪੁੱਤਰ ਬਾਗ ਸਿੰਘ, ਪਿੰਡ ਪੱਕਾ ਫਰੀਦਕੋਟ
5. ਅਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਨਵਾਂ ਕਿਲਾ ਫਰੀਦਕੋਟ
ਇਸ ਤੋਂ ਬਿਨ੍ਹਾਂ ਦੋ ਔਰਤਾਂ ਅਤੇ ਇਕ ਪੁਰਸ਼ ਦੀ ਹੋਰ ਮੌਤ ਹੋਈ ਹੈ, ਜਿੰਨ੍ਹਾਂ ਦੀ ਪਹਿਚਾਣ ਨਹੀਂ ਹੋਈ ਹੈ। ਮ੍ਰਿਤਕਾਂ ਦੀਆਂ ਦੇਹਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੀਆਂ ਗਈਆਂ ਹਨ।
ਜਖਮੀਆਂ ਦੀ ਸੂਚੀ
1. ਸੁਖਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਬਠਿੰਡਾ
2. ਤਾਰਾ ਸਿੰਘ ਪੁੱਤਰ ਪਿਆਰ ਸਿੰਘ ਪਿੰਡ ਕੱਟਿਆਂ ਵਾਲੀ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
3. ਹਰਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਦੋਦਾ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
4. ਮਨਪ੍ਰੀਤ ਕੌਰ ਪੁੱਤਰੀ ਕੇਵਲ ਸਿੰਘ ਦੋਦਾ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
5. ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ
6. ਵਕੀਲ ਸਿੰਘ ਪੱੁੱਤਰ ਗੁਰਪ੍ਰੀਤ ਸਿੰਘ ਪਿੰਡ ਲੰਡੇ ਰੋਡੇ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
7. ਕੁਲਵੰਤ ਸਿੰਘ ਪੁੱਤਰ ਸੁਜਾਨ ਸਿੰਘ ਆਨੰਦਪੁਰ ਸਾਹਿਬ
8. ਜ਼ਸਵੰਤ ਸਿੰਘ ਪੁੱਤਰ ਠਾਣਾ ਸਿੰਘ ਪਿੰਡ ਹਰਾਜ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
9. ਬੀਰੋ ਪਤਨੀ ਪਾਲਾ ਸਿੰਘ ਪਿੰਡ ਗਿੱਦੜਾਂਵਾਲੀ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ)
10. ਪਾਲਾ ਸਿੰਘ ਪੁੱਤਰ ਪੂਰਨ ਰਾਮ ਗਿੱਦੜਾਂਵਾਲੀ ਅਬੋਹਰ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ)
11. ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ।

Related Articles

Leave a Comment