Home » ਸੁਖਬੀਰ ਬਾਦਲ ਅਤੇ ਬਿਕਰਮਜੀਤ ਮਜੀਠੀਆ ਜ਼ੀਰਾ ਕੋਰਟ ‘ਚ ਪੇਸ਼ੀ ਭੁਗਤਣ ਪਹੁੰਚੇ

ਸੁਖਬੀਰ ਬਾਦਲ ਅਤੇ ਬਿਕਰਮਜੀਤ ਮਜੀਠੀਆ ਜ਼ੀਰਾ ਕੋਰਟ ‘ਚ ਪੇਸ਼ੀ ਭੁਗਤਣ ਪਹੁੰਚੇ

by Rakha Prabh
16 views

ਜ਼ੀਰਾ, 14 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ ) :- ਅੱਜ ਇੱਥੇ ਸਿਵਲ ਕੋਰਟ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ: ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਪੇਸੀ ਭੁਗਤਣ ਲਈ ਪਹੁੰਚੇ। ਜਿਕਰਯੋਗ ਹੈ ਕਿ 2017 ਵਿੱਚ ਨੈਸਨਲ ਹਾਈਵੇਅ ਨੰਬਰ 54 ਜਾਮ ਕਰਨ ਨੂੰ ਲੈ ਕੇ ਥਾਣਾ ਮੱਖੂ ਵਿੱਚ ਸੁਖਬੀਰ ਬਾਦਲ ਤੋਂ ਇਲਾਵਾ ਕਈ ਹੋਰ ਨੇਤਾਵਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੇਸੀ ਭੁਗਤਣ ਲਈ ਅੱਜ ਸੁਖਬੀਰ ਬਾਦਲ ਸਿਵਲ ਕੋਰਟ ਜੀਰਾ ਪਹੁੰਚੇ।ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਸਬਦੀ ਵਾਰ ਕਰਦਿਆਂ ਕਿਹਾ ਕਿ ਬਰਸਾਤੀ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸਰਕਾਰ ਵੱਲੋਂ ਸਾਰ ਨਹੀਂ ਲਈ ਜਾ ਰਹੀ । ਮੁੱਖ ਮੰਤਰੀ ਹੋਇਆ, ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਦੇਖਿਆ ਗਿਆ ਕਿ ਨਾ ਤਾਂ ਬਿਜਲੀ ਹੈ ਨਾ ਹੀ ਲੋਕਾਂ ਲਈ ਪੀਣਯੋਗ ਪਾਣੀ ਅਤੇ ਨਾ ਹੀ ਦਵਾਈਆਂ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕ ਸਰਕਾਰ ਵੱਲੋਂ ਆਉਣ ਵਾਲੀਆਂ ਸਹੂਲਤਾਂ ਨੂੰ ਉਡੀਕਦੇ ਨਜਰ ਆ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਸਿਰਫ ਕੇਜਰੀਵਾਲ ਨੂੰ ਵੱਖ-ਵੱਖ ਰਾਜਾਂ ਦੀ ਸੈਰ ਕਰਵਾਉਣ ਤੇ ਲੱਗੇ ਹੋਏ ਹਨ, ਜਦਕਿ ਸਮਾਜ ਸੇਵੀ ਸੰਸਥਾਵਾਂ ਇਸ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਕਰ ਰਹੀਆਂ ਹਨ। ਇਸ ਤੋਂ ਇਲਾਵਾ ਬਿਕਰਮਜੀਤ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਹਨ ਅਤੇ ਘਰਾਂ ਤੋਂ ਬੇਘਰ ਹੋ ਗਏ ਹਨ ਤੇ ਮੁੱਖ ਮੰਤਰੀ ਆਪਣੇ ਵਿਆਹ ਦੀ ਸਾਲਗਿਰਾ ਮਨਾ ਰਹੇ ਹਨ, ਜਦਕਿ ਉਹਨਾਂ ਝੂਠ ਬੋਲ ਰਹੇ ਹਨ ਕਿ ਕੋਈ ਵੀ ਜਿਆਦਾ ਨੁਕਸਾਨ ਨਹੀਂ . ਨੂੰ ਇਸ ਸਮੇਂ ਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਸੀ । ਇਸ ਮੌਕੇ ਉਨਾਂ ਦੇ ਨਾਲ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ, ਵਰਦੇਵ ਸਿੰਘ ਨੋਨੀ ਮਾਨ, ਗੁਰਮੀਤ ਸਿੰਘ ਬਹ ਮੈਂਬਰ ਸ੍ਰੋਮਣੀ ਕਮੇਟੀ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫ?ਿਰੋਜਪੁਰ, ਕੁਲਦੀਪ ਸਿੰਘ ਵਿਰਕ ਸਾਬਕਾ ਚੇਅਰਮੈਨ, ਰਵਿੰਦਰ ਸਿੰਘ ਲਾਡੀ ਨੂਰਪੁਰ, ਸੱਤਪਾਲ ਸਿੰਘ ਤਲਵੰਡੀ ਮੈਂਬਰ ਸ੍ਰੋਮਣੀ ਕਮੇਟੀ, ਸੁਖਦੇਵ ਸਿੰਘ ਲੌਹੂਕਾ ਸਾਬਕਾ ਚੇਅਰਮੈਨ, ਐਡਵੋਕੇਟ, ਚਿੱਤਬੀਰ ਸਿੰਘ ਕਮਾਲਗੜ,ਨਵੀਨ ਚੋਪੜਾ, ਗੁਰਪ੍ਰੀਤ ਸਿੰਘ ਗੋਪੀ ਕਮਾਲਗੜ, ਮਨਪ੍ਰੀਤ ਸਿੰਘ ਸਾਬਕਾ ਐੱਮ.ਸੀ, ਬਲਵਿੰਦਰ ਸਿੰਘ ਭੁੱਲਰ ਮੱਲਾਂਵਾਲਾ ਆਦਿ ਹਾਜ਼ਰ ਸਨ।

Related Articles

Leave a Comment