Home » ਭਾਰਤੀ ਕਿਸਾਨ ਯੂਨੀਅਨ ( ਬੰਬ) ਦੀ ਸੂਬਾ ਪੱਧਰੀ ਅਹਿਮ ਮੀਟਿੰਗ ਹੋਈ।

ਭਾਰਤੀ ਕਿਸਾਨ ਯੂਨੀਅਨ ( ਬੰਬ) ਦੀ ਸੂਬਾ ਪੱਧਰੀ ਅਹਿਮ ਮੀਟਿੰਗ ਹੋਈ।

ਸੂਬਾ ਸਰਕਾਰ ਤੇ ਚੋਣ ਕਮਿਸ਼ਨ ਪੰਚਾਇਤ ਚੋਣਾਂ ਸਾਲ 2025 ਚ ਕਰਵਾਉਣ: ਸੁਰਿੰਦਰ ਸਿੰਘ ਬੰਬ

by Rakha Prabh
1 views

ਜ਼ੀਰਾ/ ਫਿਰੋਜ਼ਪੁਰ 21 ਸਤੰਬਰ ( ਲਵਪ੍ਰੀਤ ਸਿੰਘ ਸਿੱਧੂ )

You Might Be Interested In

ਭਾਰਤੀ ਕਿਸਾਨ ਯੂਨੀਅਨ ( ਬੰਬ) ਦੀ ਅਹਿਮ ਮੀਟਿੰਗ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਬੰਬ ਅਤੇ ਸੂਬਾ ਸਕੱਤਰ ਜਨਰਲ ਸਾਰਜ ਸਿੰਘ ਬੰਬ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ। ਇਸ ਮੌਕੇ ਮੀਟਿੰਗ ਵਿੱਚ ਕਿਸਾਨੀ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਚੌਣ ਕਮਿਸ਼ਨ ਵੱਲੋਂ ਜੋ ਅਕਤੂਬਰ ਅਤੇ ਨਵੰਬਰ 2024 ਵਿਚ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਲਈ ਐਲਾਨ ਕੀਤਾ ਹੈ, ਉਨ੍ਹਾਂ ਮਹੀਨਿਆਂ ਵਿੱਚ ਕਿਸਾਨਾਂ ਨੂੰ ਖੇਤੀ ਸਬੰਧੀ ਬਹੁਤ ਰਜੇਵੇ ਹੁੰਦੇ ਹਨ, ਜਿਸ ਕਰਕੇ ਉਹ ਚੋਣਾਂ ਵਿੱਚ ਖੁਲ ਕੇ ਹਿੱਸਾ ਨਹੀ ਲੈ ਸਕਦੇ। ਉਨ੍ਹਾਂ ਕਿਹਾ ਕਿ ਅਕਤੂਬਰ ਅਤੇ ਨਵੰਬਰ ਦਰਮਿਆਨ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਦੀ ਹੈ ਅਤੇ ਕਟਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਮੰਡੀਆਂ ਵਿੱਚ ਫਸਲ ਆ ਜਾਦੀ ਹੈ। ਉਥੇ ਨਵੰਬਰ ਅਤੇ ਦਸੰਬਰ ਦੇ ਮਹੀਨੇ ਵਿੱਚ ਕਣਕ ਦੀ ਫ਼ਸਲ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਇਸ ਸਬੰਧੀ ਜਥੇਬੰਦੀ ਦੇ ਆਗੂ ਨੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਚਾਇਤਾਂ ਦੀਆਂ ਚੋਣਾਂ ਜਨਵਰੀ ਤੋਂ ਫਰਵਰੀ 2025 ਦੇ ਦਰਮਿਆਨ ਕਰਵਾਈਆਂ ਜਾਣ। ਇਸ ਮੌਕੇ ਮੀਟਿੰਗ ਵਿੱਚ ਸੂਬਾ ਸਕੱਤਰ ਜਨਰਲ ਸਾਰਜ ਸਿੰਘ ਬੰਬ , ਜਿਲਾ ਪ੍ਰਧਾਨ ਫਿਰੋਜਪੁਰ ਸਾਹਿਬ ਸਿੰਘ, ਬਲਾਕ ਪ੍ਰਧਾਨ ਜ਼ੀਰਾ ਸੁਖਵੰਤ ਸਿੰਘ ਸੋਨੂ, ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਜੇਵਾਲੀ, ਬਲਾਕ ਪ੍ਰਧਾਨ ਘੱਲ ਖੁਰਦ ਗੁਰਪ੍ਰੀਤ ਸਿੰਘ ਮੱਲ, ਬਲਾਕ ਮੀਤ ਪ੍ਰਧਾਨ ਮੁਦਕੀ ਲਖਵਿੰਦਰ ਸਿੰਘ, ਸੂਬਾ ਸਕੱਤਰ ਕੁਲਵੰਤ ਸਿੰਘ , ਸੂਬਾ ਆਗੂ ਜੋਗਿੰਦਰ ਸਿੰਘ ਲੁਧਿਆਣਾ, ਸੂਬਾ ਆਗੂ ਗੁਰਪ੍ਰੀਤ ਸਿੰਘ ਗੋਲਡੀ ਸ਼੍ਰੀ ਮੁਕਤਸਰ ਸਾਹਿਬ, ਜਸਵਿੰਦਰ ਸਿੰਘ ਮੋਗਾ ਕੌਰ ਕਮੇਟੀ ਮੈਂਬਰ ਪੰਜਾਬ, ਜਗਰਾਜ ਸਿੰਘ ਰਾਜਾ ਸੰਤੂ ਵਾਲਾ ਕੌਰ ਕਮੇਟੀ ਮੈਂਬਰ ਪੰਜਾਬ , ਬਲਵੰਤ ਸਿੰਘ ਬੂਟੇਵਾਲੀ ਬਲਾਕ ਸਕੱਤਰ ਜ਼ੀਰਾ , ਅਮਨ ਸਿੰਘ ਸਰਪੰਚ ਰਟੌਲ ਮੈਂਬਰ ਬਲਾਕ ਜ਼ੀਰਾ ,ਗੁਰਤੇਜ ਸਿੰਘ ਗਿੱਲ ਬਲਾਕ ਮੀਤ ਪ੍ਰਧਾਨ , ਨਰਦੇਵ ਸਿੰਘ ਇਕਾਈ ਪ੍ਰਧਾਨ ਝੱਤਰਾ , ਪ੍ਰੇਮ ਸਿੰਘ ਖਾਲਸਾ ਤਲਵੰਡੀ ਮੀਤ ਪ੍ਰਧਾਨ ਜਿਲਾ ਫਿਰੋਜਪੁਰ, ਕਸ਼ਮੀਰ ਸਿੰਘ ਸਰਪੰਚ ਬੂਟੇ ਵਾਲੀ ਜ਼ਿਲਾ ਮੈਂਬਰ ਕਮੇਟੀ , ਇਕਾਈ ਪ੍ਰਧਾਨ ਬਸਤੀ ਗੁਰਦੀਪ ਸਿੰਘ ਲਖਬੀਰ ਸਿੰਘ, ਇਕਾਈ ਪ੍ਰਧਾਨ ਬੇਰੀ ਕਾਦਰਾਬਾਦ ਹਰਦੀਪ ਸਿੰਘ, ਇਕਾਈ ਪ੍ਰਧਾਨ ਕਰਮੂ ਵਾਲਾ ਲਖਬੀਰ ਸਿੰਘ ਜੱਗਾ, ਇਕਾਈ ਪ੍ਰਧਾਨ ਗਜਨ ਸਿੰਘ ਵਾਲਾ ਰਣਜੀਤ ਸਿੰਘ , ਪ੍ਰੈਸ ਸਕੱਤਰ ਜ਼ੀਰਾ ਕੇ ਕੇ ਗੁਪਤਾ , ਬਲਜੀਤ ਸਿੰਘ ਰੁਕਨੇ ਵਾਲਾ, ਹਰਚੰਦ ਸਿੰਘ ਸੂਧਾ ਜ਼ਿਲਾ ਮੁੱਖ ਬੁਲਾਰਾ, ਬਲਦੇਵ ਸਿੰਘ ਸਾਬਕਾ ਸਰਪੰਚ ਬੇਰੀ ਕਾਦਰਾਬਾਦ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।

Related Articles

Leave a Comment