Home » ਐਨ ਐਸ ਕਿਓੂ ਐਫ ਯੂਨੀਅਨ ਕਮੇਟੀ ਵੱਲੋਂ ਮੈਂਬਰ ਪਾਰਲੀਮੈਂਟ ਸ਼ੁਸੀਲ ਰਿੰਕੂ ਜੀ ਦੀ ਪਤਨੀ ਨਾਲ ਮੰਗਾਂ ਸੰਬੰਧੀ ਮੀਟਿੰਗ

ਐਨ ਐਸ ਕਿਓੂ ਐਫ ਯੂਨੀਅਨ ਕਮੇਟੀ ਵੱਲੋਂ ਮੈਂਬਰ ਪਾਰਲੀਮੈਂਟ ਸ਼ੁਸੀਲ ਰਿੰਕੂ ਜੀ ਦੀ ਪਤਨੀ ਨਾਲ ਮੰਗਾਂ ਸੰਬੰਧੀ ਮੀਟਿੰਗ

ਐਨ ਐਸ ਕਿਓੂ ਐਫ ਯੂਨੀਅਨ ਕਮੇਟੀ ਵੱਲੋਂ ਮੈਂਬਰ ਪਾਰਲੀਮੈਂਟ ਸ਼ੁਸੀਲ ਰਿੰਕੂ ਜੀ ਦੀ ਪਤਨੀ ਨਾਲ ਮੰਗਾਂ ਸੰਬੰਧੀ ਮੀਟਿੰਗ

by Rakha Prabh
92 views

ਐਨ ਐਸ ਕਿਓੂ ਐਫ ਯੂਨੀਅਨ ਕਮੇਟੀ ਵੱਲੋਂ ਮੈਂਬਰ ਪਾਰਲੀਮੈਂਟ ਸ਼ੁਸੀਲ ਰਿੰਕੂ ਜੀ ਦੀ ਪਤਨੀ ਨਾਲ ਮੰਗਾਂ ਸੰਬੰਧੀ ਮੀਟਿੰਗ

ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )ਐਨ ਐਸ ਕਿਓੂ ਐਫ ਯੂਨੀਅਨ ਕਮੇਟੀ ਪੰਜਾਬ ਵੱਲੋ ਮੰਗਾਂ ਨੂੰ ਲੈ ਜਲੰਧਰ ਦੇ ਮੈਂਬਰ ਪਾਰਲੀਮੈਂਟ ਸ੍ਰੀ ਸ਼ੁਸੀਲ ਕੁਮਾਰ ਜੀ ਦੀ ਪਤਨੀ ਸ੍ਰੀਮਤੀ ਸੁਨੀਤਾ ਜੀ ਦੇ ਨਾਲ ਮੀਟਿੰਗ ਕੀਤੀ ਗਈ॥ ਐਨ ਐਸ ਕਿਓੂ ਐਫ ਅਧਿਆਪਕਾਂ ਨੇ ਦੱਸਿਆ ਪਿਛਲੇ 9 ਸਾਲਾਂ ਤੋਂ ਤਨਖਾਹ ਵਾਧੇ ਲਈ ਸੰਘਰਸ਼ ਕਰ ਰਹੇ ਹਨ ਕਿਓੁਕਿ ਸਾਡੀ ਤਨਖਾਹ 2014 ਚ 15000 ਦੇ ਕਰੀਬ ਸੀ ਜਦਕਿ ਹੁਣ 9 ਸਾਲ ਬੀਤਣ ਦੇ ਬਾਵਜੂਦ ਵੀ 15000 ਹੀ ਹੈ ਪਰ ਮਹਿੰਗਾਈ ਕਈ ਗੁਣਾ ਵੱਧ ਚੁੱਕੀ ਹੈ॥ ਯੂਨੀਅਨ ਆਗੂਆਂ ਨੇ ਦੱਸਿਆ ਸਾਨੂੰ ਹੁਣ ਤੱਕ ਕੋਈ ਮੈਡੀਕਲ ਛੁੱਟੀ ਤੱਕ ਨਹੀਂ ਸਰਕਾਰ ਵੱਲੋਂ ਜਾਰੀ ਕੀਤੀ ਗਈ ਤੇ ਅਸੀ ਪਹਿਲੇ ਅਧਿਆਪਕ ਹੋਵਾਂਗੇ ਜਿੰਨਾਂ ਕੋਲ ਮੈਡੀਕਲ ਛੁੱਟੀ ਲੈਣ ਦਾ ਅਧਿਕਾਰ ਨਹੀ ਹੈ॥ ਆਗੂਆਂ ਨੇ ਸ੍ਰੀਮਤੀ ਸੁਨੀਤਾ ਜੀ ਨੂੰ ਬੇਨਤੀ ਕੀਤੀ ਕਿ ਸਾਡੀ ਐਨ ਐਸ ਕਿਊ ਐੱਫ ਦੀ ਆਵਾਜ਼ ਮੈਂਬਰ ਪਾਰਲੀਮੈਂਟ ਸ੍ਰੀ ਸ਼ੁਸੀਲ ਰਿੰਕੂ ਜੀ ਰਾਹੀਂ ਲੋਕ ਸਭਾ ਚ ਓੁਠਾਈ ਜਾਵੇ ਕਿਓੁਕਿ ਸਾਡੀ ਐਨ ਐਸ਼ ਕਿਓੂ ਐਫ ਸਕੀਮ ਕੇਂਦਰ ਅਧੀਨ ਹੈ ਤੇ ਲੋਕ ਸਭਾ ਚ ਅਗਰ ਸਾਡਾ ਆਵਾਜ਼ ਬੁਲੰਦ ਹੋਵੇਗੀ ਤਾਂ ਜ਼ਰੂਰ ਕੇਂਦਰ ਸਰਕਾਰ ਸੋਚਣ ਤੇ ਮਜਬੂਰ ਹੋਵੇਗੀ ॥ ਸ੍ਰੀਮਤੀ ਸੁਨੀਤਾ ਜੀ ਨੇ ਕਿਹਾ ਕਿ ਆਉਣ ਵਾਲੇ ਲੋਕ ਸਭਾ ਸ਼ੈਸਨ ਚ ਜ਼ਰੂਰ ਤੁਹਾਡਾ ਮੁੱਦਾ ਚੁੱਕਿਆ ਜਾਵੇਗਾ॥
ਇਸ ਮੌਕੇ ਯੂਨੀਅਨ ਵੱਲੋਂ ਗੁਰਪ੍ਰੀਤ ਸਿੰਘ,ਪਰਮ ਵਸ਼ਿਸਟ, ਅੰਕੁਰ, ਮਨੋਜ ਬਾਵਾ , ਰਜਵੰਤ ਕੌਰ, ਜਗਦੀਪ ਕੌਰ ਆਦਿ ਹਾਜ਼ਰ ਹਨ।

Related Articles

Leave a Comment