ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਦਰਜ਼ ਵੱਖ-ਵੱਖ ਐਨ.ਡੀ.ਪੀ.ਐਸ ਦੇ ਮੁਕੱਦਮਿਆਂ ਵਿੱਚ ਬ੍ਰਾਮਦ ਮਾਲ ਨੂੰ ਨਸ਼ਟ ਕਰਨ ਲਈ ਡਰੱਗ ਡਿਸਪੋਜ਼ਲ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਵਤਸਲਾਂ ਗੁਪਤਾ, ਆਈ.ਪੀ.ਐਸ, ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ ਅਤੇ ਮੈਬਰ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ, ਏ.ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ, ਮੈਬਰ ਗੁਰਿੰਦਰ ਪਾਲ ਸਿੰਘ ਨਾਗਰਾ, ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਨਿਯੁਕਤ ਕੀਤੇ ਗਏ। ਇਸ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ ਅੱਜ ਮਿਤੀ 26-08-2023 ਨੂੰ ਖੰਨਾ ਪੇਪਰ ਮਿੱਲ ਵਿੱਖੇ ਪਹੁੰਚ ਕੇ ਆਪਣੀ ਦੇਖ-ਰੇਖ ਹੇਠ ਜ਼ਾਬਤੇ ਅਨੁਸਾਰ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ 90 ਮੁਕੱਦਮਿਆਂ ਵਿੱਚ ਬ੍ਰਾਮਦ ਨਸ਼ੇ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ।
ਨਸ਼ਟ ਕੀਤੇ ਗਏ ਮਾਲ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1. ਹੈਰੋਇੰਨ 06 ਕਿੱਲੋ 761 ਗ੍ਰਾਮ
2. ਨਸ਼ੀਲਾ ਪਾਊਡਰ 03 ਕਿੱਲੋ 495 ਗ੍ਰਾਮ
3. ਚਰਸ 06 ਕਿੱਲੋ 940 ਗ੍ਰਾਮ 4. ਨਸ਼ੀਲੀਆਂ ਗੋਲੀਆਂ 4,728
5. ਨਸ਼ੀਲੇ ਕੈਪਸੂਲ 4,695