ਸਿੱਖ ਹੋਪ ਚੈਰੀਟੇਬਲ ਟਰੱਸਟ ਚੰਡੀਗੜ੍ਹ ਨੇ ਪ੍ਰੀਖਿਆਵਾਂ ‘ਚ ‘ਚ ਮੱਲਾਂ ਮਾਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ 30 ਮਈ ( ਗੁਰਮੀਤ ਸਿੰਘ ਰਾਜਾ )ਸਿੱਖ ਹੋਪ ਚੈਰੀਟੇਬਲ ਟਰੱਸਟ ਚੰਡੀਗੜ੍ਹ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਗੁਰੂਦੁਆਰਾ ਸਿੰਘ ਸਭਾ, ਸੈਕਟਰ -68, ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਗੁਰਮਤਿ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਇਸ ਸਮਾਗਮ ਵਿੱਚ ਕੀਰਤਨ ਦੀ ਸੇਵਾ ਦੀ ਸਿੱਖ ਹੋਪ ਟਰੱਸਟ ਦੇ ਸਰਪ੍ਰਸਤ ਭਾਈ ਤੇਜਿੰਦਰ ਸਿੰਘ ਜੀ, ਸ਼ਿਮਲੇ ਵਾਲੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ) ਅਤੇ ਜਥਾ ਸਿੱਖ ਹੋਪ ਵਲੋਂ ਰਸ ਭਿੰਨਾ ਕੀਰਤਨ ਕਰ ਕੇ ਨਿਭਾਈ ਗਈ, ਇਸ ਮੌਕੇ ਯੂ’ ਪੀ ਐਸ ਸੀ ਵਿਚ ਜਸਕਰਨ ਸਿੰਘ 595 ਰੈਂਕ ‘ਤੇ ਆਏ, ਇਸੇ ਤਰਾਂ ਆਈ ਸੀ ਐੱਸ ਈ ਬੋਰਡ ਦੀ ਦਸਵੀਂ ਵਿੱਚੋ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਗੁਰਸਿੱਖ ਬੱਚੀ ਜਪੁਜੀ ਕੌਰ 5100/- ਰੁਪਏ, ਪ੍ਰਸੰਸਾ ਪੱਤਰ ਅਤੇ ਕੌਰ,(ਅਬੋਹਰ ਦੀ ਰਹਿਣ ਵਾਲੀ ), ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨਵਪ੍ਰੀਤ ਕੌਰ ਲੁਧਿਆਣਾ ਵਾਸੀ ਅਤੇ ਅੰਮ੍ਰਿਤਪਾਲ ਸਿੰਘ ਜੌ ਸਾਡੇ ਸਿੱਖ ਹੋਪ ਆਰ ਬੀ ਆਈ ਵਿੱਚ ਬਤੌਰ ਐਸਿਟੈਂਟ ਮੈਨੇਜਰ ਤਰੱਕੀ ਪਾਉਣ ਉਪਰੰਤ ਦਿ ਸਿੱਖ ਹੋਪ ਟਰੱਸਟ ਵੱਲੋਂ ਸਨਮਾਨ ਕੀਤਾ ਗਿਆ ਦਿ ਸਿੱਖ ਹੋਪ ਚੈਰੀਟੇਬਲ ਵਲੋ ਵਿਦਿਆਰਥੀਆ ਨੂੰ 5100 ਰੁਪਏ ਪ੍ਰਸੰਸਾ ਪੱਤਰ ਅਤੇ ਸਿਰੋਪਾਓ ਦੇ ਕੇ ਨਿਵਾਜਿਆ ਗਿਆ ਇਸ ਉਪਰੰਤ ਟਰੱਸਟ ਵੱਲੋਂ ਤਿੰਨ ਲੋੜਵੰਦ ਗੁਰਸਿੱਖ ਨੂੰ ਆਪਣਾ ਨਵਾਂ ਕੰਮ ਆਰੰਭ ਕਰਨ ਲਈ ਮਾਈਕ ਸਹਾਇਤਾ ਕੀਤੀ ਗਈ ਤਾਂ ਜੋ ਆਪਣੇ ਪਰਿਵਾਰ ਗੁਜਾਰਾ ਵਧੀਆ ਢੰਗ ਨਾਲ ਕਰ ਸਕਣ ਇਸ ਮੌਕੇ ਸ੍ਰ.ਜੀ ਪੀ ਸਿੰਘ ਸਾਬਕਾ ਚੀਫ਼ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਸ੍ਰ ਡੀ ਪੀ ਸਿੰਘ ਸਾਬਕਾ ਸੀ ਈ ਓ ਗੁਰਦਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ,ਸਾਬਕਾ ਡਿਪਟੀ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਅਤੇ ਸੀ ਈ ਓ (ਚੀਫ ਸੈਕਟਰੀ) ਹਰਿਆਣਾ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ , ਭਾਈ ਤਜਿੰਦਰ ਸਿੰਘ ਸਿਮਲਾ ਵਾਲੇ ਟਰੱਸਟੀ ਅਤੇ ਰਾਗੀ ਸਿੰਘ ਹਾਜ਼ਰ ਸਨ