ਜ਼ੀਰਾ/ ਫਿਰੋਜ਼ਪੁਰ, 2 ਅਗਸਤ (ਗੁਰਪ੍ਰੀਤ ਸਿੰਘ ਸਿੱਧੂ) :- ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਦੀਆਂ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਚਾਅ ਨਾਲ ਮਨਾਇਆ ਗਿਆ । ਇਸ ਮੌਕੇ ਰੰਗ ਬਿਰੰਗੇ ਪੰਜਾਬੀ ਪਹਿਰਾਵੇ ਅਤੇ ਗਹਿਣਿਆਂ ਵਿੱਚ ਸੱਜੀਆਂ ਵਿਦਿਆਰਥਣਾਂ ਨੇ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਨੂੰ ਦਰਸਾਉਂਦੇ ਹੋਏ ਕਲਾਕਿ੍ਤਾਂ ਪੇਸ਼ ਕਰਕੇ ਖੂਬ ਰੰਗ ਬੰਨਿਆ।ਵਿਦਿਆਰਥਣਾਂ ਨੇ ਖੁਸ਼ੀ ਵਿੱਚ ਪੀਂਘਾਂ ਝੂਟੀਆਂ ਅਤੇ ਕਿੱਕਲੀਆਂ ਪਾਈਆਂ ।ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਸਕੂਲ ਦੇ ਮੁੱਖ ਅਧਿਆਪਕ ਵਿਸ਼ੇਸ਼ ਸੱਚਦੇਵਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੂਰੇ ਪੰਜਾਬ ਵਿੱਚ ਸਾਉਣ ਦੇ ਮਹੀਨੇ ਮਨਾਇਆ ਜਾਂਦਾ ਹੈ ।ਇਸ ਅਵਸਰ ਤੇ ਕੁੜੀਆਂ ਹਾਰ ਸ਼ਿੰਗਾਰ ਕਰਕੇ ਸਾਂਝੀ ਥਾਂ ਤੇ ਤੀਆਂ ਲਾਉਂਦੀਆਂ ਹਨ ।ਇਹ ਤਿਉਹਾਰ ਪੰਜਾਬ ਦੇ ਅਮੀਰ ਅਤੇ ਖੁਸ਼ਹਾਲ ਵਿਰਸੇ ਨੂੰ ਦਰਸਾਉਂਦਾ ਹੈ ।ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਅਤੇ ਸਾਰੇ ਸਟਾਫ ਨੇ ਖੀਰ ਪੂੜਿਆਂ ਦਾ ਲੰਗਰ ਛਕਿਆ। ਇਸ ਮੌਕੇ ਪਰਮਿੰਦਰ ਕੌਰ, ਅਮਰਜੀਤ ਕੌਰ, ਮਨੀਸ਼ਾ, ਜਸਵੀਰ ਕੌਰ ,ਜਸਵਿੰਦਰ ਕੌਰ ,ਗੁਰਪਾਲ ਸਿੰਘ, ਬਲਜੀਤ ਸਿੰਘ, ਅਰੁਣ ਕੁਮਾਰ,ਨਰੇਸ਼ ਕੁਮਾਰ, ਹਰਦੀਪ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।