ਸੰਗਰੂਰ, 21 ਜੁਲਾਈ, 2023: ਮਾਦਾ ਭਰੂਣ ਹੱਤਿਆ ਨੂੰ ਰੋਕਣ ਅਤੇ ਪੀ.ਸੀ. ਪੀ.ਐੱਨ.ਡੀ.ਟੀ. ਐਕਟ ਨੂੰ ਜਿਲ੍ਹੇ ਵਿੱਚ ਸਖਤੀ ਨਾਲ ਲਾਗੂ ਕਰਨ ਦੇ ਮੰਤਵ ਨਾਲ ਦਫਤਰ ਸਿਵਲ ਸਰਜਨ ਸੰਗਰੂਰ ਵਿਖੇ ਜਿਲ੍ਹਾ ਐਡਵਾਇਜ਼ਰੀ ਕਮੇਟੀ (ਪੀ.ਸੀ. ਪੀ.ਐੱਨ.ਡੀ.ਟੀ.) ਦੀ ਮੀਟਿੰਗ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਗਾਇਨੀਕਾਲੋਜਿਸਟ ਡਾ. ਆਸਥਾ ਗਰਗ ਦੀ ਪ੍ਰਧਾਨਗੀ ਹੇਠ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਮੁੰਡਾ ਕੁੜੀ ਟੈਸਟ ਕਰਨ ਵਾਲਿਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ50,000 ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਜੇਕਰ ਕੋਈ ਗਰਭਵਤੀ ਔਰਤ ਡਿਕਾਏ ਮਰੀਜ (ਜਾਅਲੀ ਮਰੀਜ) ਬਣ ਕੇ ਲਿੰਗ ਨਿਰਧਾਰਨ ਕਰਨ ਵਾਲਿਆਂ ਨੂੰ ਫੜਨ ਵਿੱਚ ਸਿਹਤ ਵਿਭਾਗ ਦੀ ਮਦਦ ਕਰਦੀ ਹੈ ਤਾਂ ਉਸ ਨੂੰ1,00000/-ਇਕ ਲੱਖ ਰੁਪਏ ਇਨਾਮ ਰਾਸ਼ੀ ਦਿੱਤੀ ਜਾਂਦੀ ਹੈ। ਅਜਿਹੀ ਜਾਣਕਾਰੀ ਦਫ਼ਤਰ ਸਿਵਲ ਸਰਜਨ ਸੰਗਰੂਰ ਦੇ ਨੰਬਰ 01672-234186 ਤੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਇਸ ਮੀਟਿੰਗ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਨੋਡਲ ਅਫਸਰ (ਪੀ.ਸੀ. ਪੀ.ਐੱਨ.ਡੀ.ਟੀ.), ਡਾ. ਇੰਦਰਜੀਤ ਸਿੰਗਲਾ, ਮੈਡੀਕਲ ਅਫਸਰ ਡਾ. ਪਰਮਵੀਰ ਸਿੰਘ ਕਲੇਰ, ਲੀਗਲ ਐਡਵਾਈਜ਼ਰ ਸ੍ਰੀ ਲੋਹਿਤ ਗੋਇਲ, ਗਾਇਨੀਕਲੋਜਿਸਟ ਡਾ. ਆਸਥਾ ਗਰਗ, ਡਿਪਟੀ ਐਮ.ਈ.ਆਈ.ਓ. ਸ੍ਰੀਮਤੀ ਸਰੋਜ ਰਾਣੀ, ਜਿਲ੍ਹਾ ਪੀ.ਐੱਨ.ਡੀ.ਟੀ.ਕੋਆਰਡੀਨੇਟਰ ਹਰਪ੍ਰੀਤ ਸਿੰਘ, ਸਮਾਜ ਸੇਵਕ ਪ੍ਰਿਤਪਾਲ ਸਿੰਘ ਅਤੇ ਪੀ. ਐੱਨ. ਡੀ. ਟੀ. ਅਸਿਸਟੈਂਟ ਲਖਵੀਰ ਕੌਰ ਆਦਿ ਹਾਜ਼ਰ ਸਨ।