Home » ਥਾਣਾ ਸੁਲਤਾਨਵਿੰਡ ਵੱਲੋਂ 4 ਚੌਰੀ ਦੇ ਮੋਟਰਸਾਈਕਲਾਂ ਤੇ ਇੱਕ ਸਕੂਟੀ ਸਮੇਤ ਇੱਕ ਕਾਬੂ

ਥਾਣਾ ਸੁਲਤਾਨਵਿੰਡ ਵੱਲੋਂ 4 ਚੌਰੀ ਦੇ ਮੋਟਰਸਾਈਕਲਾਂ ਤੇ ਇੱਕ ਸਕੂਟੀ ਸਮੇਤ ਇੱਕ ਕਾਬੂ

by Rakha Prabh
32 views
ਅੰਮ੍ਰਿਤਸਰ  ( ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਰਨਜੀਤ ਸਿੰਘ ਸਮੇਤ ਸਾਥੀ ਪੁਲਿਸ ਕਰਮਚਾਰੀ ਗਸ਼ਤ ਦੌਰਾਨ ਨੇੜੇ ਗੁਰਦੁਆਰਾ ਭਾਈ ਮੰਝ ਰੋਡ ਵਿੱਖੇ ਮੌਜੂਦ ਸਨ ਤਾਂ ਸੂਚਨਾਂ ਦੇ ਅਧਾਰ ਚੈਕਿੰਗ ਦੌਰਾਨ ਸੂਰਜ ਸਿੰਘ ਯਾਦਵ ਪੁੱਤਰ ਕ੍ਰਿਸ਼ਨ ਯਾਦਵ ਵਾਸੀ ਪੱਤੀ ਮਨਸੂਰ ਦੀ ਪਿੰਡ ਸੁਲਤਾਨਵਿੰਡ, ਅੰਮ੍ਰਿਤਸਰ ਨੂੰ ਇੱਕ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਰੰਗ ਕਾਲਾ ਰੋਕਿਆ ਜੋ ਇਹ ਮੋਟਰਸਾਈਕਲ ਦੀ ਮਾਲਕੀ ਸਬੰਧੀ ਕੋਈ ਕਾਗਜ਼ਾਤ ਪੇਸ਼ ਨਹੀ ਕਰ ਸਕਿਆ ਤੇ ਮੋਟਰਸਾਈਕਲ ਦਾ ਚੈਸੀ ਤੇ ਇੰਜਣ ਨੰਬਰ ਚੈੱਕ ਕਰਨ ਤੇ ਚੈਸੀ ਤੇ ਇੰਜਣ ਨੰਬਰ ਵੀ ਮਿਟਾਏ ਹੋਏ ਪਾਏ ਗਏ। ਜਿਸਤੇ ਮੁਕੱਦਮਾਂ ਨੰਬਰ 73 ਮਿਤੀ 30-6-2023 ਜੁਰਮ 379,411,473,201 ਭ:ਦ:, ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਵਿੱਚ ਦਰਜ ਕਰਕੇ ਇਸ ਪਾਸੋਂ ਪੁੱਛਗਿੱਛ ਕਰਨ ਤੇ ਇਸਨੇ ਦੱਸਿਆਂ ਕਿ ਇਹ ਮੋਟਰਸਾੲਕੀਲ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਤੋਂ ਚੋਰੀ ਕੀਤਾ ਸੀ ਤੇ ਇਸ ਮੋਟਰਸਾਈਕਲ ਦੇ ਚੈਸੀ ਤੇ ਇੰਜਣ ਨੰਬਰ ਹਥੋੜੀ ਨਾਲ ਸੱਟ ਮਾਰ ਕੇ ਮਿਟਾ ਦਿੱਤੇ ਤੇ ਇਸਦੀ ਨੰਬਰ ਪਲੇਟ ਖੁਰਦਬੁਰਦ ਕਰ ਦਿੱਤੀ ਸੀ ਤਾਂ ਜੋ ਮੋਟਰਸਾਈਕਲ ਦੀ ਪਹਿਚਾਣ ਨਾ ਹੋ ਸਕੇ। ਗ੍ਰਿਫ਼ਤਾਰ ਦੋਸ਼ੀ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੀ ਨਿਸ਼ਾਨਦੇਹੀ ਤੇ ਤਿੰਨ ਚੋਰੀਂ ਦੇ ਮੋਟਰਸਾਈਕਲ ਤੇ ਇੱਕ ਸਕੂਟੀ ਹੋਰ ਬ੍ਰਾਮਦ ਕੀਤੀ ਗਈ। ਇਸ ਤਰ੍ਹਾਂ ਹੁਣ ਤੱਕ ਕੁਲ 4 ਮੋਟਰਸਾਈਕਲ ਅਤੇ ਇੱਕ ਸਕੂਟੀ ਬ੍ਰਾਮਦ ਹੋ ਚੁੱਕੀ ਹੈ।  ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।

Related Articles

Leave a Comment