ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਰਮਨਦੀਪ ਸਿੰਘ, ਪੀ.ਪੀ.ਐਸ (ਅੰਡਰ ਟ੍ਰੇਨਿਗ) ਦੀ ਨਿਗਰਾਨੀ ਹੇਠ ਏ.ਐਸ.ਆਈ ਜਸਪਾਲ ਸਿੰਘ ਸਮੇਂਤ ਸਾਥੀ ਕਰਮਚਾਰੀ ਗਸ਼ਤ ਦੌਰਾਨ ਤੁੰਗ ਬਾਲਾ ਨੂੰ ਆ ਰਹੇ ਸਨ। ਜਦੋਂ ਪੁਲਿਸ ਪਾਰਟੀ ਤੁੰਗ ਬਾਲਾ ਗਲੀ ਨੰਬਰ 5 ਦੇ ਬਾਹਰ ਪੁੱਜੀ ਤਾਂ ਦੋਸ਼ੀ ਪ੍ਰਿੰਸ ਪੁੱਤਰ ਵਿਜ਼ੇ ਕੁਮਾਰ ਵਾਸੀ ਮਕਾਨ ਨੰਬਰ 660, ਗਲੀ ਨੰਬਰ 5, ਤੁੰਗਬਾਲਾ ਮਜੀਠ ਰੋਡ, ਅੰਮ੍ਰਿਤਸਰ ਨੂੰ ਗਲੀ ਨੰਬਰ 5 ਤੁੰਗਬਾਲਾ, ਮਜੀਠਾ ਰੋਡ, ਅੰਮ੍ਰਿਤਸਰ ਤੋਂ ਕਾਬੂ ਕਰਕੇ ਇਸ ਪਾਸੋਂ 950 ਖੁੱਲੇ ਨਸ਼ੀਲੇ ਕੈਪਸੂਲ ਰੰਗ ਲਾਲ ਬ੍ਰਾਮਦ ਕੀਤੇ ਗਏ। ਇਸ ਤੇ
ਮੁਕੱਦਮਾਂ ਨੰਬਰ 204 ਮਿਤੀ 30-6-2023 ਜੁਰਮ 22/61/85 ਐਨ.ਡੀ.ਪੀ.ਐਸ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।