Home » ਐਮਬਰੋਜ਼ੀਅਲ ਪਬਲਿਕ ਸਕੂਲ, ਜ਼ੀਰਾ ਦੇ ਸ਼੍ਰੀ ਵਿਨੋਦ ਕੁਮਾਰ ਸ਼੍ਰੇਸ਼ਠ ਅਧਿਆਪਕ ਐਵਾਰਡ ਨਾਲ ਸਨਮਾਨਿਤ: ਸਰਦਾਰ ਸਤਨਾਮ ਸਿੰਘ ਬੁੱਟਰ

ਐਮਬਰੋਜ਼ੀਅਲ ਪਬਲਿਕ ਸਕੂਲ, ਜ਼ੀਰਾ ਦੇ ਸ਼੍ਰੀ ਵਿਨੋਦ ਕੁਮਾਰ ਸ਼੍ਰੇਸ਼ਠ ਅਧਿਆਪਕ ਐਵਾਰਡ ਨਾਲ ਸਨਮਾਨਿਤ: ਸਰਦਾਰ ਸਤਨਾਮ ਸਿੰਘ ਬੁੱਟਰ

by Rakha Prabh
22 views

ਜ਼ੀਰਾ , 28 ਸਤੰਬਰ ( ਰਾਖਾ ਬਿਊਰੋ )

ਐਮਬਰੋਜ਼ੀਅਲ ਪਬਲਿਕ ਸਕੂਲ, ਜ਼ੀਰਾ ਦੇ ਹਿੰਦੀ ਅਧਿਆਪਕ, ਸ਼੍ਰੀ ਵਿਨੋਦ ਕੁਮਾਰ, ਨੂੰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਫਰੀਦਕੋਟ ਵਲੋਂ ਬੈਸਟ ਟੀਚਰ ਐਵਾਰਡ ਨਾਲ ਨਵਾਜਿਆ ਗਿਆ।

ਇਹ ਸਨਮਾਨ ਸਿੱਖਿਆ ਖੇਤਰ ਵਿੱਚ ਸ਼੍ਰੀ ਵਿਨੋਦ ਕੁਮਾਰ ਦੇ ਸ਼ਾਨਦਾਰ ਯੋਗਦਾਨ ਨੂੰ ਵੇਖਦੇ ਹੋਏ ਦਿੱਤਾ ਗਿਆ ਹੈ। ਉਹ ਬਹੁਤ ਸਮਰਪਿਤ ਅਤੇ ਮਿਹਨਤੀ ਅਧਿਆਪਕ ਹਨ, ਜਿਨ੍ਹਾਂ ਨੇ ਹਮੇਸ਼ਾਂ ਵਿਦਿਆਰਥੀਆਂ ਦੀ ਸਿਖਲਾਈ ਅਤੇ ਵਿਅਕਤੀਗਤ ਵਿਕਾਸ ਲਈ ਸ਼ਾਨਦਾਰ ਯਤਨ ਕੀਤਾ ਹੈ।

ਪ੍ਰਿੰਸੀਪਲ ਮਿਸਟਰ ਤੇਜ ਸਿੰਘ ਠਾਕੁਰ ਨੇ ਵਿਨੋਦ ਕੁਮਾਰ ਨੂੰ ਵਧਾਈ ਦੇਂਦੇ ਹੋਏ ਕਿਹਾ ਕਿ ਇਹ ਸਨਮਾਨ ਸਾਨੂੰ ਸਾਰੀ ਜ਼ਿੰਦਗ਼ੀ ਯਾਦ ਰਹਿੰਦੇ ਹਨ ਅਤੇ ਲਗਾਤਾਰ ਹੋਰ ਸੰਜੀਦਗੀ ਨਾਲ ਕੰਮ ਕਰਨ ਲਈ ਪ੍ਰੇਰਿਤ ਰੱਖਦੇ ਹਨ।

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਇਹ ਸਨਮਾਨ ਪ੍ਰਦਾਨ ਕਰਨ ਤੋਂ ਬਾਅਦ ਵਿਦਿਆਰਥੀ ਬਹੁਤ ਖੁਸ਼ ਹੋਏ ਅਤੇ ਆਪਣੇ ਫੈਵਰਿਟ ਟੀਚਰ ਸ਼੍ਰੀ ਵਿਨੋਦ ਕੁਮਾਰ ਨੂੰ ਮੁਬਾਰਕਾਂ ਦਿੱਤੀਆਂ।

ਸਕੂਲ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ ਨੇ ਵੀ ਇਸ ਮੌਕੇ ਤੇ ਸ਼੍ਰੀ ਵਿਨੋਦ ਕੁਮਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਨਮਾਨ ਸਿਰਫ਼ ਐਮਬਰੋਜ਼ੀਅਲ ਸਕੂਲ ਲਈ ਹੀ ਨਹੀਂ, ਸਗੋਂ ਪੂਰੇ ਇਲਾਕੇ ਦੇ ਅਧਿਆਪਕਾਂ ਲਈ ਮਾਣ ਅਤੇ ਪ੍ਰੇਰਣਾ ਦਾ ਵਿਸ਼ਾ ਹੈ।
ਇਸ ਮੌਕੇ ਤੇ ਸਕੂਲ ਦੇ ਕੋਆਰਡੀਨੇਟਰਜ਼ ਮਿਸਿਜ਼ ਰੀਨਾ ਠਾਕੁਰ, ਮਿਸਿਜ਼ ਅਨੂਪਮਾ ਠਾਕੁਰ, ਮਿਸਟਰ ਦੀਪਕ ਸੇਖੜੀ ਅਤੇ ਮਿਸਟਰ ਸੁਰਿੰਦਰ ਕਟੋਚ ਵੀ ਮੌਜੂਦ ਸਨ।

Related Articles

Leave a Comment