ਗੁਜਰਾਤ ਦੇ ਮੋਰਬੀ ’ਚ ਪੁਲ ਡਿੱਗਣ ਕਾਰਨ ਦਰਜ਼ਨਾਂ ਵਿਅਕਤੀਆਂ ਦੀ ਮੌਤ
–ਪ੍ਰਧਾਨ ਮੰਤਰੀ ਮੋਦੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਨੇ ਮੌਤਾਂ ਅਤੇ ਜਖਮੀਆਂ ਲਈ ਮੁਆਵਜੇ ਦਾ ਕੀਤਾ ਐਲਾਨ
ਅਹਿਮਦਾਬਾਦ, 31 ਅਕਤੂਬਰ : ਗੁਜਰਾਤ ਦੇ ਮੋਰਬੀ ’ਚ ਮੱਛੂ ਨਦੀ ਉੱਤੇ ਕੇਬਲ ਪੁਲ ਡਿੱਗ ਗਿਆ, ਜਿਸ ਕਾਰਨ ਦਰਜ਼ਨਾਂ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਪੁਲ ‘ਤੇ 300 ਤੋਂ ਵੱਧ ਲੋਕ ਮੌਜੂਦ ਸਨ। ਲਗਭਗ ਦੋ ਸੌ ਸਾਲ ਪੁਰਾਣਾ ਇਹ ਪੁਲ ਰਿਆਸਤ ਕਾਲ ਦੌਰਾਨ ਬਣਿਆ ਸੀ। ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਤੋਂ ਜਾਣਕਾਰੀ ਮੰਗੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਮੋਰਬੀ ’ਚ ਲਗਭਗ 500 ਸਾਲ ਪਹਿਲਾਂ ਰਿਆਸਤ ਕਾਲ ਦੌਰਾਨ ਬਣਿਆ ਝੂਲਦਾ ਪੁਲ ਐਤਵਾਰ ਸਾਮ ਨੂੰ ਅਚਾਨਕ ਟੁੱਟ ਗਿਆ। ਪੁਲ ਦੇ ਨਾਲ ਹੀ ਨਦੀ ’ਚ ਡਿੱਗੇ ਲੋਕ ਪੁਲ ਦੀ ਕੇਬਲ ਰਾਹੀਂ ਤੈਰਦੇ ਅਤੇ ਉੱਪਰ ਚੜ੍ਹਦੇ ਦੇਖੇ ਗਏ। ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਟਵੀਟ ਕੀਤਾ ਕਿ ਉਹ ਪ੍ਰਸਾਸਨ ਦੇ ਸੰਪਰਕ ’ਚ ਹਨ ਅਤੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਲਈ ਫਾਇਰ, ਸਿਹਤ ਵਿਭਾਗ ਦੀਆਂ ਟੀਮਾਂ ਭੇਜੀਆਂ ਗਈਆਂ ਹਨ।
ਪੁਲ ਦੇ ਨਾਲ ਹੇਠਾਂ ਡਿੱਗਣ ਤੋਂ ਬਾਅਦ ਬੇਹੋਸ ਹੋਣ ਵਾਲਿਆਂ ਦੀ ਗਿਣਤੀ ਕਾਫੀ ਦੱਸੀ ਜਾ ਰਹੀ ਹੈ ਅਤੇ ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਅਪੁਸਟ ਸੂਤਰਾਂ ਨੇ ਹੁਣ ਤੱਕ 30 ਵਿਅਕਤੀਆਂ ਦੀ ਮੌਤ ਦੀ ਪੁਸਟੀ ਕੀਤੀ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਤੋਂ ਜਾਣਕਾਰੀ ਮੰਗੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜਖਮੀਆਂ ਨੂੰ 50-50 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।