Home » ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਦੌਰਾਨ ਜਸਪਾਲ ਪੰਨੂ ਸੂਬਾ ਮੀਤ ਪ੍ਰਧਾਨ ਚੁਣਿਆ

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਦੌਰਾਨ ਜਸਪਾਲ ਪੰਨੂ ਸੂਬਾ ਮੀਤ ਪ੍ਰਧਾਨ ਚੁਣਿਆ

by Rakha Prabh
95 views
ਜ਼ੀਰਾ, 3 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ)

 ਕਿਸਾਨ ਸੰਘਰਸ਼ ਕਮੇਟੀ ਪੰਜਾਬ ਬੋਰਡ ਦੀ ਅਹਿਮ ਮੀਟਿੰਗ ਸੂਬਾਈ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਨਿਊ ਆਟੋਜ ਫਿਰੋਜ਼ਪੁਰ ਜ਼ੀਰਾ ਵਿਖੇ ਹੋਈ। ਇਸ ਮੌਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜੌਨ ਪ੍ਰਧਾਨ ਤਰਸੇਮ ਸਿੰਘ ਚੋਹਲਾ, ਸੁਖਵਿੰਦਰ ਸਿੰਘ ਪੰਨੂ ਜੋਨ ਖ਼ਜ਼ਾਨਚੀ,ਜੋਨ ਮੀਤ ਪ੍ਰਧਾਨ ਪੂਰਨ ਸਿੰਘ ਮਸਤੇਵਾਲਾ,ਜੌਨ ਸਕੱਤਰ ਨਿਰਮਲ ਸਿੰਘ ਨੂਰਪੁਰ , ਆਦਿ ਹਾਜ਼ਰ ਸਨ। ਮੀਟਿੰਗ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਉਂਦੀਆਂ ਦਰਪੇਸ਼ ਮਸਲਿਆਂ ਦੇ ਨਿਪਟਾਰੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਜੱਥੇਬੰਦੀ ਦਾ ਵਿਸਥਾਰ ਕਰਦਿਆਂ ਸਰਗਰਮ ਵਰਕਰ ਜਸਪਾਲ ਸਿੰਘ ਪੰਨੂ ਮਨਸੂਰਵਾਲ ਕਲਾ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੌਰਾਨ ਵੱਖ ਵੱਖ ਪਿੰਡਾਂ ਵਿੱਚੋਂ ਸ਼ਾਮਲ ਕਿਸਾਨਾ ਨੂੰ ਵੱਖ ਵੱਖ ਅਹੁਦੇਦਾਰੀਆ ਦਿੱਤੀਆਂ ਗਈਆਂ। ਇਸ ਮੌਕੇ ਮੀਟਿੰਗ ਵਿੱਚ ਪਿੰਡ ਸਨੇਰ, ਲੌਗੋਦੇਵਾ, ਜੀਰਾ, ਲਹਿਰਾ ਰੋਹੀ, ਹੌਲਾਵਾਲੀ, ਬਸਤੀ ਮਾਛੀਆ ਆਦਿ ਪਿੰਡਾਂ ਦੇ ਕਿਸਾਨਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਸੁਖਦੇਵ ਸਿੰਘ ਮੰਡ ਅਤੇ ਤਰਸੇਮ ਸਿੰਘ ਚੋਹਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਿਸਾਨਾਂ ਦੇ ਮਸਲਿਆ ਦੇ ਹੱਲ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨਵੀਂ ਕਮੇਟੀ ਨੂੰ ਵਧਾਈ ਦਿੱਤੀ ਅਤੇ ਕਿਸਾਨੀ ਸੰਘਰਸ਼ਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ। ਉਨ੍ਹਾਂ ਕਿਹਾ ਕਿ ਪਿੰਡ ਪਿੰਡ ਇਕਾਈਆਂ ਬਣਾ ਕੇ ਜੱਥੇਬੰਦੀ ਦਾ ਵਿਸਥਾਰ ਕੀਤਾ ਜਾਵੇਗਾ। ਮੀਟਿੰਗ ਵਿੱਚ ਕਿਸਾਨ ਖਜਾਨ ਸਿੰਘ ਸੁਖੇਵਾਲਾ, ਨਿਸ਼ਾਨ ਸਿੰਘ ਸਿੱਧੂ, ਸੁਖਵਿੰਦਰ ਸਿੰਘ ਵਾੜਾ ਪੋਹਵਿਡੀਆ,ਰੀਤਮਹਿੰਦਰ ਸਿੰਘ ਹੌਲਵਾਲੀ, ਗੁਰਪ੍ਰੀਤ ਸਿੰਘ ਸਿੱਧੂ, ਗੁਰਮੀਤ ਸਿੰਘ ਸੰਧੂ, ਸੁਖਵੰਤ ਸਿੰਘ ਸੰਧੂ, ਜਸਵਿੰਦਰ ਸਿੰਘ ਲੌਂਗੋਦੇਵਾ, ਰਣਜੋਧ ਸਿੰਘ ਲੌਂਗੋਦੇਵਾ, ਡਾ ਵਰਿੰਦਰ ਕਾਲੀਆ, ਬਿੰਦਰ ਸਿੰਘ ਸਨੇਰ, ਪਰਗਟ ਸਿੰਘ ਸਨੇਰ, ਗੁਰਦੇਵ ਸਿੰਘ, ਬਲਜੀਤ ਸਿੰਘ,ਪ੍ਰੀਤਮ ਸਿੰਘ, ਸੋਨੂੰ ਜ਼ੀਰਾ ਆਦਿ ਹਾਜ਼ਰ ਸਨ।

Related Articles

Leave a Comment