ਸਰੀਏ ਨਾਲ ਭਰਿਆ ਕੈਂਟਰ ਸਫੈਦੇ ਨਾਲ ਟਕਰਾਇਆ, ਡਰਾਇਵਰ ਦੀ ਮੌਤ
ਗੜ੍ਹਸੰਕਰ, 11 ਅਕਤੂਬਰ : ਗੜ੍ਹਸੰਕਰ ਨੇੜੇ ਚੰਡੀਗੜ੍ਹ ਰੋਡ ’ਤੇ ਅੱਜ ਸਵੇਰੇ ਪਿੰਡ ਪਨਾਮ ਨੇੜੇ ਚੰਡੀਗੜ੍ਹ ਵਾਲੇ ਪਾਸਿਓ ਆ ਰਹੇ ਸਰੀਏ ਨਾਲ ਭਰੇ ਕੈਂਟਰ ਦੇ ਸੜਕ ਕਿਨਾਰੇ ਸਫੈਦੇ ਨਾਲ ਟਕਰਾ ਜਾਣ ਕਾਰਨ ਚਾਲਕ ਦੀ ਮੌਕੇ ’ਤੇ ਮੌਤ ਹੋ ਜਾਣ ਦਾ ਸਮਾਚਾਰ ਹੈ। ਚਾਲਕ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।