Home » ਪਿੰਡ ਸਵਾੜਾ ਵਿਖੇ ਮੰਚ ਵੱਲੋਂ ਕਰਵਾਇਆ ਗਿਆ ਨਸ਼ਾ ਵਿਰੋਧੀ ਸੈਮੀਨਾਰ – ਡਾਕਟਰ ਖੇੜਾ।

ਪਿੰਡ ਸਵਾੜਾ ਵਿਖੇ ਮੰਚ ਵੱਲੋਂ ਕਰਵਾਇਆ ਗਿਆ ਨਸ਼ਾ ਵਿਰੋਧੀ ਸੈਮੀਨਾਰ – ਡਾਕਟਰ ਖੇੜਾ।

by Rakha Prabh
13 views

ਖਰੜ ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਪਿੰਡ ਸੁਵਾੜਾ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸੰਸਥਾ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਮੋਹਾਲੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੇਅਰਮੈਨ ਬੁੱਧੀਜੀਵੀ ਸੈੱਲ ਰਘਬੀਰ ਸਿੰਘ ਰਾਣਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕਿਰਨਦੀਪ ਕੌਰ ਗਰੇਵਾਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਲੁਧਿਆਣਾ, ਦਲਬਾਰਾ ਸਿੰਘ ਪ੍ਰਧਾਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ,ਮਾਂਡਵੀ ਸਿੰਘ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਅਤੇ ਵਿਕਰਮ ਜੀਤ ਸਿੰਘ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸਰੋਜ ਬਾਲਾ ਨੂੰ ਚੇਅਰਪਰਸਨ ਇਸਤਰੀ ਵਿੰਗ, ਗੁਰਦਰਸ਼ਨ ਸਿੰਘ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਮਨਜੀਤ ਕੌਰ ਨੂੰ ਉਪ ਚੇਅਰਪਰਸਨ ਇਸਤਰੀ ਵਿੰਗ ਮੋਹਾਲੀ ਅਤੇ ਸ਼ਿਵ ਕੁਮਾਰ ਨੂੰ ਮੈਂਬਰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਨਸ਼ਾ ਸਾਡੇ ਸਰੀਰ, ਪ੍ਰੀਵਾਰ ਅਤੇ ਸਮਾਜ ਨੂੰ ਕੋਸ ਕੋਸ ਕੇ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਖਾਣ ਵਾਲੇ ਵੀ ਸਮਾਜ ਵਿਚੋਂ ਹਨ, ਪ੍ਰੰਤੂ ਨਸ਼ਾ ਵੇਚਣ ਵਾਲੇ ਸਮਾਜ ਦੇ ਅਸਲ ਵੈਰੀ ਵੀ ਸਮਾਜ ਵਿਚੋਂ ਹੀ ਹਨ,ਪਰ ਕੁਝ ਪੈਸਿਆਂ ਦੇ ਲਾਲਚ ਵਿੱਚ ਮਾਵਾਂ ਦੇ ਪੁੱਤਾਂ ਦੀਆਂ ਜਵਾਨੀਆਂ ਨਾਲ ਖਿਲਵਾੜ ਕਰਦੇ ਜਾ ਰਹੇ ਹਨ ਉਨ੍ਹਾਂ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਅਜਿਹੀਆਂ ਕੌਜੀਆ ਹਰਕਤਾਂ ਤੋਂ ਬਾਜ ਆ ਜਾਵੋ। ਹੋਰਨਾਂ ਤੋਂ ਇਲਾਵਾ ਦਲਵਾਰਾ ਸਿੰਘ ਪ੍ਰਧਾਨ ਜਿਲ੍ਹਾ ਫਤਿਹਗੜ੍ ਸਾਹਿਬ,ਬਿਕਰਮ ਸਿੰਘ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਕਿਰਨਦੀਪ ਕੋਰ ਗਰੇਵਾਲ਼ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ, ਗੁਰਨਾਜ਼ ਕੌਰ ਗਰੇਵਾਲ਼ ਮੀਡੀਆ ਸਲਾਹਕਾਰ, ਕੁਲਬੀਰ ਕੋਰ ਚੇਅਰਪ੍ਰਸਨ ਬਲਾਕ ਮੋਹਾਲੀ, ਸੋਨੀਆ ਪ੍ਰਧਾਨ ਇਸਤਰੀ ਵਿੰਗ ਬਲਾਕ ਮੋਹਾਲੀ,  ਅਮਰਵੀਰ ਵਰਮਾ ਪ੍ਰਧਾਨ ਬਲਾਕ ਖੇੜਾ, ਧਰਮ ਸਿੰਘ ਚੇਅਰਮੈਨ ਬਲਾਕ ਖੇੜਾ, ਮੋਹਿੰਦਰ ਸਿੰਘ,ਵੀਰਪਾਲ ਕੌਰ, ਬਿੰਦਰ ਕੌਰ, ਪਰਮਜੀਤ ਕੌਰ,ਮਹਿੰਦਰ ਸਿੰਘ ਸੌਂਢਾ ਅਤੇ ਗੁਰਨਾਜ ਕੌਰ ਗਰੇਵਾਲ ਜ਼ਿਲ੍ਹਾ ਮੀਡੀਆ ਅਡਵਾਈਜ਼ਰ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ।

Related Articles

Leave a Comment