ਜ਼ੀਰਾ/ ਫਿਰੋਜ਼ਪੁਰ 25 ਮਈ ( ਗੁਰਪ੍ਰੀਤ ਸਿੰਘ ਸਿੱਧੂ) ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵਾਲਮੀਕ ਸਭਾ ਸਾਹ ਵਾਲਾ ਰੋਡ ਜ਼ੀਰਾ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਸਾਹਵਾਲਾ ਰੋਡ ਜ਼ੀਰਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਵਾਲਮੀਕ ਸਭਾ ਪ੍ਰਧਾਨ ਨਿਸ਼ਾਨ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਲਗਾਈ ਗਈ। ਇਸ ਮੌਕੇ ਸੇਵਾ ਦਾਰਾਂ ਵੱਲੋਂ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਦ੍ਰਿੜਤਾ ਨਾਲ ਛਬੀਲ ਪਿਆਈ ਗਈ ਇਸ ਮੌਕੇ ਸੇਵਦਾਰਾ ਵਿੱਚ ਪ੍ਰੀਤਮ ਸਿੰਘ, ਗੁਰਮੇਲ ਸਿੰਘ , ਜਗੀਰ ਸਿੰਘ, ਵਿਕਰਮਜੀਤ ਸਿੰਘ, ਸਾਹਿਬ ਸਿੰਘ, ਸੂਰਜ ਕੁਮਾਰ , ਰਮਨ , ਅਨਮੋਲ, ਰੋਹਿਤ, ਹਰਮਨ ਸਿੰਘ, ਗੁਰਕੀਰਤਨ ਸਿੰਘ, ਅਰਜਨ ਸਿੰਘ, ਸੁਨੀਲ, ਰਕੇਸ਼ ਕੁਮਾਰ, ਗੁਰਜੀਤ ਸਿੰਘ, ਬਲਜੀਤ ਸਿੰਘ, ਗੁਰਨੇਕ ਸਿੰਘ, ਸੁਖਵਿੰਦਰ ਸਿੰਘ,ਡਾ ਨਿਰਵੈਰ ਸਿੰਘ ਉਪਲ ,ਬਿੱਕਰ ਸਿੰਘ ਆਦਿ ਹਾਜ਼ਰ ਸਨ।