ਨੂਰਮਹਿਲ 2 ਜੂਨ ( ਨਰਿੰਦਰ ਭੰਡਾਲ ) ਕਰਨਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਹਰਦੋਸ਼ੇਖ ਥਾਣਾ ਨੂਰਮਹਿਲ ਜਿਲਾ ਜਲੰਧਰ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਅੱਜ ਸ਼ਾਮ ਕਰੀਬ 6.00 ਦੇ ਕਰੀਬ ਪਿੰਡ ਸੰਘੇ ਜਗੀਰ ਦੇ ਘਰ ਦੇ ਡੇਰੇ ਤੋਂ ਪਿੰਡ ਹਰਦੋਸ਼ੇਖ ਨੂੰ ਆਪਣੇ ਮੋਟਰਸਾਈਕਲ ਆ ਰਿਹਾ ਸੀ। ਜਦੋਂ ਮੈਂ ਸੰਘੇ ਜਗੀਰ ਅਤੇ ਹਰਦੋਸ਼ੇਖ ਵਿਚਕਾਰ ਆਇਆ ਤਾਂ ਰਸਤੇ ਵਿਚ ਇੱਕ ਜਠੇਰਿਆਂ ਦਾ ਜਗ੍ਹਾ ਹੈ ਕੋਲ ਪਹੁੰਚਾ ਤਾਂ ਇੱਕ ਦਮ ਪੰਜ ਲੁਟੇਰੇ ਜਗ੍ਹਾ ਕੋਲ ਲੁੱਕੇ ਹੋਏ ਸਨ। ਇੱਕ ਦਮ ਮੈਨੂੰ ਮੋਟਰਸਾਈਕਲ ਤੇ ਆਉਂਦੀਆਂ ਹੀ ਮੈਨੂੰ ਰਸਤੇ ਵਿਚ ਘੇਰ ਕਿ ਮੇਰੇ ਉੱਪਰ ਲੁੱਟਣ ਦੀ ਨੀਯਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਮੇਰੇ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ ਜੋ ਕਿ ਮੇਰੇ ਕੋਲ ਮੋਬਾਈਲ ਵੀ ਸੀ ਮੈਂ ਆਪਣਾ ਮੋਬਾਈਲ ਖੇਤਾਂ ਵਿਚ ਸੁੱਟ ਦਿੱਤਾ ਜਦੋਂ ਮੇਰੇ ਉੱਪਰ ਕਾਤਲਾਨਾ ਹਮਲਾ ਕੀਤਾ ਤਾਂ ਖੇਤਾਂ ਵਿੱਚ ਹੀ ਮੈਨੂੰ ਜਾਨੋ ਮਾਰਨ ਦੀ ਨੀਯਤ ਨਾਲ ਮੈਨੂੰ ਖੇਤਾਂ ਵਿਚ ਅਦ ਮਰਾ ਸੁੱਟ ਕੇ ਭੱਜ ਗਏ ਮੈਂ ਉੱਚੀ – ਉੱਚੀ ਰੌਲਾ ਪਾਇਆ ਤਾਂ ਪੰਜ ਲੁਟੇਰੇ ਮੋਟਰਸਾਈਕਲਾਂ ਤੇ ਆਪਣੇ – ਆਪਣੇ ਹਥਿਆਰਾਂ ਸਮੇਤ ਭੱਜ ਗਏ ਕਰਨਵੀਰ ਸਿੰਘ ਨੇ ਅੱਗੇ ਦੱਸਿਆ ਕਿ ਮੇਰੇ ਉੱਪਰ ਲੁੱਟਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ ਗਿਆ। ਮੇਰੇ ਘਰ ਦੇ ਮੈਂਬਰ ਪ੍ਰਈਵੇਟ ਹਸਪਤਾਲ ਨੂਰਮਹਿਲ ਲਿਆਂਦਾ ਗਿਆ। ਉਸ ਦੇ ਸਰੀਰ ਦੇ ਤੇਜ਼ਧਾਰ ਹਥਿਆਰਾਂ ਦੇ ਟੱਕ ਲੱਗੇ ਹੋਏ ਸਨ ਉਸ ਦੇ ਸਰੀਰ ਦੀ ਉਂਗਲੀ , ਗੁੱਟ ਆਦਿ ਵੱਡੇ ਹੋਏ ਸਨ। ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਉਸ ਨੂੰ ਜਿਲਾ ਜਲੰਧਰ ਦੇ ਪ੍ਰਈਵੇਟ ਜੋਸ਼ੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਜਦੋਂ ਇਸ ਸਬੰਧੀ ਥਾਣਾ ਮੁੱਖੀ ਸੁਖਦੇਵ ਸਿੰਘ ਨਾਲ ਮੋਬਾਈਲ ਦੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਹੈ ਕਿ ਮੈਨੂੰ ਫੋਨ ਆਇਆ ਹੈ ਕਿ ਇਨ੍ਹਾਂ ਦੀ ਆਪਸ ਵਿਚ ਲੜਾਈ ਹੋਈ ਹੈ। ਕੋਈ ਵੀ ਲੁੱਟਣ ਦੀ ਵਾਰਦਾਤ ਦੀ ਇਹੋ ਜਿਹੀ ਗੱਲ ਕੋਈ ਨਹੀਂ ਹੈ। ਬਾਕੀ ਮੈਂ ਮੌਕਾ ਵੇਖਣ ਉਪਰੰਤ ਜੋ ਵੀ ਅਗਲੇਰੀ ਕਾਰਵਾਈ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ।
ਕੈਪਸ਼ਨ – ਕਰਨਵੀਰ ਸਿੰਘ ਲੁਟੇਰਿਆਂ ਦਾ ਸ਼ਿਕਾਰ ਹੋਇਆ ਜ਼ਖਮੀ ਹਾਲਤ ਵਿਚ ਹਸਪਤਾਲ ਜੇਰੇ ਇਲਾਜ਼ ਦੌਰਾਨ – ਫੋਟੋ ਤੇ ਵੇਰਵਾ ਨਰਿੰਦਰ ਭੰਡਾਲ ਪੱਤਰਕਾਰ ਨੂਰਮਹਿਲ