Home » ਪਾਥਵੇਅਜ ਗਲੋਬਲ ਸਕੂਲ ਨੇ ਰੋਡ ਸ਼ੋ ਰੈਲੀ ਕਰਕੇ ਇਲਾਕੇ ਵਿੱਚ ਪਾਈਆਂ ਧੂਮਾਂ

ਪਾਥਵੇਅਜ ਗਲੋਬਲ ਸਕੂਲ ਨੇ ਰੋਡ ਸ਼ੋ ਰੈਲੀ ਕਰਕੇ ਇਲਾਕੇ ਵਿੱਚ ਪਾਈਆਂ ਧੂਮਾਂ

ਪਾਥਵੇਅਜ ਅਕੈਡਮਿਕ ਦੇ ਨਾਲ ਨਾਲ ਸਪੋਰਟਸ ਚ ਵੀ ਭਾਰਤ ਦਾ ਚਮਕਦਾ ਸਿਤਾਰਾ ਬਣਿਆ

by Rakha Prabh
43 views

ਕੋਟ ਈਸੇ ਖਾਂ-10 ਅਕਤੂਬਰ ( ਜੀ ਐਸ ਸਿੱਧੂ )

ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਸੀ ਆਈ ਐਸ ਸੀ ਦਿੱਲੀ ਬੋਰਡ ਤੋ ਮਾਨਤਾ ਜੋ ਹਲਕਾ ਧਰਮਕੋਟ ਦੇ ਪੱਛੜੇ ਏਰੀਏ ਦੇ ਬੱਚਿਆ ਨੂੰ ਅਕੈਡਮਿਕ ਅਤੇ ਸਪੋਰਟਸ ਚ ਵਿਸ਼ਵ ਪੱਧਰ ਤੱਕ ਲੈ ਕੇ ਜਾਣ ਦੀ ਸੋਚ ਰੱਖਕੇ ਪਾਥਵੇਅਜ ਦੀ ਮੈਨੇਜਮੈਂਟ ਵੱਲੋ ਖੋਲਿਆ ਗਿਆ ਸੀ। ਪਿਛਲੇ ਸਮੇ ਤੋ ਪਾਥਵੇਅਜ ਅਕੈਡਮਿਕ ਅਤੇ ਸਪੋਰਟਸ ਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਵਿਸ਼ਵ ਭਰ ਚ ਆਪਣਾ ਨਾਮ ਚਮਕਾ ਰਿਹਾ ਹੈ, ਜੋ ਆਪਣੇ ਹੋਣਹਾਰ ਵਿਦਿਆਰਥੀਆ ਨੂੰ ਮੋਕੇ ਪ੍ਰਦਾਨ ਕਰਦਾ ਹੈ। ਪਾਥਵੇਅਜ ਗਲੋਬਲ ਸਕੂਲ ਦੇ ਵਿਦਿਆਰਥੀਆ ਕ੍ਰਿਕਟ ਨੈਸ਼ਨਲ ਚੈਂਪੀਅਨ ਪ੍ਰਿਯਾਂਸ਼ੂ ਸ਼ਰਮਾ, ਹਿਮਾਂਸ਼ੂ ਗਰੋਵਰ, ਹਸਨੀਤ ਸਿੰਘ, ਹਾਕੀ ਨੈਸ਼ਨਲ ਚੈਂਪੀਅਨ ਅਰਮਾਨਦੀਪ ਸਿੰਘ ਅਤੇ ਕ੍ਰਿਸ਼ ਅਰੋੜਾ, ਕਬੱਡੀ ਨੈਸ਼ਨਲ ਚੈਂਪੀਅਨ ਜੋਬਨਪ੍ਰੀਤ ਸਿੰਘ, ਕਿੱਕਬਾਕਸਿੰਗ ਨੈਸ਼ਨਲ ਚੈਂਪੀਅਨ ਮਨਮੀਤ ਕੌਰ ਨੇ ਭਾਰਤ ਪੱਧਰ ਤੇ ਰਾਸ਼ਟਰੀ ਪੱਧਰ ਤੇ ਗੋਲਡ, ਸਿਲਵਰ ਅਤੇ ਬ੍ਰਾਉਨ ਮੈਡਲ ਜਿੱਤਕੇ ਪਾਥਵੇਅਜ ਗਲੋਬਲ ਸਕੂਲ ਦਾ ਨਾਮ ਅਤੇ ਆਪਣੇ ਮਾਪਿਆ ਦਾ ਨਾਮ ਵਿਸ਼ਵ ਭਰ ਚ ਚਮਕਾ ਦਿੱਤਾ ਹੈ। ਇਸ ਖੁਸ਼ੀ ਦੇ ਮੌਕੇ ਨੂੰ ਦੇਖਦੇ ਹੋਏ ਪਾਥਵੇਜ਼ ਗਲੋਬਲ ਸਕੂਲ ਵੱਲੋਂ ਇਹਨਾਂ ਬੱਚਿਆਂ ਦੇ ਸਨਮਾਨ ਵਜੋਂ ਕੋਟੀਸੇ ਖਾਂ ਤੋਂ ਲੈ ਕੇ ਧਰਮਕੋਟ ਅਤੇ ਧਰਮਕੋਟ ਤੋਂ ਫਤਿਹਗੜ ਪੰਜਤੂਰ ਅਤੇ ਫਤਿਹਗੜ ਪੰਜਤੂਰ ਤੋਂ ਕੋਟ ਕੋਟ ਇਸੇ ਖਾਂ ਤੱਕ ਇੱਕ ਰੋਡ ਸ਼ੋ ਰੈਲੀ ਦਾ ਪ੍ਰਬੰਧ ਕੀਤਾ ਗਿਆ। ਕੋਟ ਇਸੇ ਖਾਂ ਪਹੁੰਚਣ ਤੇ ਸ਼ੀਤਲਾ ਮਾਤਾ ਲੰਗਰ ਕਮੇਟੀ ਸਮੂਹ ਸੰਸਥਾ ਵੱਲੋਂ, ਕੋਟ ਇਸੇ ਖਾਂ ਦੀ ਸਮੂਹ ਨਗਰ ਪੰਚਾਇਤ ਵੱਲੋਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਸਾਰੇ ਹੀ ਜੇਤੂ ਵਿਦਿਆਰਥੀਆਂ ਦਾ ਤਹਿ ਦਿਲ ਤੋਂ ਸਨਮਾਨ ਕੀਤਾ ਗਿਆ ਅਤੇ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ।ਪਾਥਵੇਅਜ ਗਲੋਬਲ ਸਕੂਲ ਦੇ ਚੇਅਰਮੈਨ ਸ ਸੁਰਜੀਤ ਸਿੰਘ ਸਿੱਧੂ,ਪ੍ਰਧਾਨ ਡਾ ਅਨਿਲਜੀਤ ਕੰਬੋਜ ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ ਅਤੇ ਪ੍ਰਿੰਸੀਪਲ ਡਾ ਹਰਵੰਤ ਸਿੰਘ ਵਿਰਕ ਨੇ ਖੁਸ਼ੀ ਦਾ ਇਜ਼ਹਾਰ ਕਰਦਿਆ ਕਿਹਾ ਕਿ ਪਾਥਵੇਅਜ ਦਿਨ ਬ ਦਿਨ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪਾਥਵੇਅਜ ਦੇ ਮੈਨੇਜਮੈਂਟ ਨੇ ਸਕੂਲ ਖੋਲ੍ਹਣ ਤੋ ਪਹਿਲਾਂ ਜੋ ਸੁਪਨੇ ਲਏ ਸਨ,ਉਹਨਾ ਨੂੰ ਪੂਰੇ ਕਰਨ ਲਈ ਪਾਥਵੇਅਜ ਦੇ ਡੀ ਪੀ ਸਹਿਬਾਨ ਗੁਰਪ੍ਰੀਤ ਸਿੰਘ , ਦਲਜੀਤ ਕੌਰ , ਪਰਮਿੰਦਰ ਕੌਰ , ਅਮਨਦੀਪ ਸਿੰਘ, ਰਾਜਵੀਰ ਸਿੰਘ ਸਪੋਰਟਸ ਚ ਬਹੁਤ ਮਿਹਨਤ ਕਰਵਾ ਰਹੇ ਹਨ।

Related Articles

Leave a Comment