Home » ਭਗਵੰਤ ਮਾਨ ਨੇ ਚੋਣਾਂ ਦੋਰਾਨ ਮੁਲਾਜ਼ਮਾ ਅਤੇ ਪੈਨਸ਼ਨਰਾ ਨਾਲ ਕੀਤਾ ਵਆਦਾ ਨਹੀ ਪੁਗਾਇਆ : ਪ੍ਰੇਮ ਮਸੀਹ

ਭਗਵੰਤ ਮਾਨ ਨੇ ਚੋਣਾਂ ਦੋਰਾਨ ਮੁਲਾਜ਼ਮਾ ਅਤੇ ਪੈਨਸ਼ਨਰਾ ਨਾਲ ਕੀਤਾ ਵਆਦਾ ਨਹੀ ਪੁਗਾਇਆ : ਪ੍ਰੇਮ ਮਸੀਹ

by Rakha Prabh
55 views
ਹੁਸ਼ਿਆਰਪੁਰ 24 ਜੂਨ ( ਤਰਸੇਮ ਦੀਵਾਨਾ )
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਸੱਤਾ ਤੇ ਕਾਬਿਜ ਹੋਣ ਤੋ ਪਹਿਲਾਂ ਪੰਜਾਬ ਦੇ ਲੋਕਾਂ ਤੇ ਹਰ ਵਰਗ ਨਾਲ ਤਰ੍ਹਾਂ ਤਰ੍ਹਾਂ ਦੀਆਂ ਗਰੰਟੀਆਂ ਵਆਦੇ ਕੀਤੇ ਸਨ ! ਜੋ ਪੂਰੇ ਕਰਨ ਦੀ ਬਜਾਏ ਟੁੱਟਦੇ ਨਜ਼ਰ ਆ ਰਹੇ ਹਨ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ  ਭਾਰਤੀਯ ਲੋਕ ਦਲ ਦੇ ਰਾਸ਼ਟਰੀ ਸਲਾਹਕਾਰ ਪ੍ਰੇਮ ਮਸੀਹ ਨੇ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ  ਮਾਨ ਨੇ ਜੋ ਵਆਦਾ ਮੁਲਾਜ਼ਮਾ ਅਤੇ ਪੈਨਸ਼ਨਰਾ ਨਾਲ ਕੀਤਾ ਸੀ ਕਿ ਜੋ ਤੁਹਾਨੂੰ ਪਿਛਲੀਆਂ ਸਰਕਾਰਾਂ ਨੇ ਵਿਕਾਸ ਕਰ ਦੇ ਨਾਂਅ 200 ਰੁਪਏ ਹਰ ਮਹੀਨੇ ਜਜੀਆ ਟੈਕਸ ਦੇ ਨਾਂਅ ਤੇ ਲਾਏ ਹਨ ! ਪੰਜਾਬ ਵਿੱਚ ਆਮ ਅਦਮੀ ਪਾਰਟੀ ਦੀ ਸਰਕਾਰ ਆਉਣ ਤੇ ਜੋ 200 ਰੁਪਏ ਮੁਲਾਜ਼ਮਾ ਪੈਨਸ਼ਨਰਾ ਤੋ ਲਏ ਜਾਂਦੇ ਹਨ ! ਅਸੀਂ ਉਨ੍ਹਾਂ ਨੂੰ ਮੁਕੰਮਲ ਤੋਰ ਤੇ ਬੰਦ ਕਰਾਂਗੇ ! ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲੱਗਭੱਗ ਸਵਾ ਸਾਲ ਤੋ ਵੱਧ ਦਾ ਸਮਾ ਬੀਤ ਚੁੱਕਾ ਹੈ! 200 ਰੁਪਏ ਬੰਦ ਕਰਨ ਦੀ ਬਜਾਏ ਮਾਨ ਸਰਕਾਰ ਨੇ ਵਿਕਾਸ ਕਰ ਦੇ ਨਾਂਅ ਤੇ 200 ਰੁਪਏ ਦੀ ਵਸੂਲੀ ਰੱਖਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ! ਜਿਸ ਨਾਲ ਮੁਲਾਜ਼ਮ ਵਰਗ ਅਤੇ ਪੈਨਸ਼ਨਰ ਵਰਗ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ! ਪ੍ਰੇਮ ਮਸੀਹ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਜ਼ਮਾ ਅਤੇ ਪੈਨਸ਼ਰਾਂ ਨਾਲ ਕੀਤੇ ਵਆਦੇ ਨੂੰ ਪਗਾਉਣ ਦੀ ਬਜਾਏ ਤੋੜਿਆ ਜਿਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ 2024 ਵਿੱਚ ਆ ਰਹੀਆਂ ਲੋਕ ਸਭਾ ਦੀਆਂ ਚੋਣਾ ਦੋਰਾਨ ਭੁਗਤਣਾ ਪਵੇਗਾ ! ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਫਰਮਾਨ ਨੂੰ  ਜਲਦੀ ਵਾਪਿਸ ਲਿਆ ਜਾਵੇ ਨਹੀਂ ਤਾਂ ਪੰਜਾਬ ਦ‍ਾ ਹਰ ਵਰਗ ਪੰਜਾਬ ਸਰਕਾਰ ਦ‍ੇ ਖਿਲਾਫ ਸੜਕਾਂ ਤੇ ਉਤਰਨ ਲਈ ਮਜਬੂਰ ਹੋਵੇਗਾ ! ਇਸ ਮੌਕੇ  ਰੇਸ਼ਮ  ਸਿੰਘ ਭੱਟੀ ਸੀਨੀਅਰ ਆਗੂ ਪੰਜਾਬ ,ਵਿਕਟਰ ਮਸੀਹ ਆਦਿ ਮੌਜੂਦ ਸਨ!

Related Articles

Leave a Comment