ਮੱਖੂ/ਫਿਰੋਜ਼ਪੁਰ 20 ( ਮੰਗਲ ਸਿੰਘ ਮੱਖੂ)
ਮਿਨੀਸਟਰੀ ਆਫ਼ ਕਲਚਰ ਭਾਰਤ ਸਰਕਾਰ ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜਿਅਮ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜਿਲਾ ਸਿੱਖਿਆ ਅਫਸਰ ਮਨੀਲਾ ਅਰੋੜਾ , ਉਪ ਸਿੱਖਿਆ ਅਫਸਰ ਸਤਿੰਦਰ ਸਿੰਘ, ਡੀ.ਆਰ.ਸੀ ਸੁਮਿਤ ਗਲਹੋਤਰਾ ਦੀ ਅਗਵਾਈ ਹੇਠ ਜਿਲੇ ਦੇ 11 ਬਲਾਕਾਂ ਵਿਚਕਾਰ ਸਾਇੰਸ ਸੈਮੀਨਾਰ ਕਰਵਾਇਆ ਗਿਆ। ਇਸ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੱਖੂ ਵਿਖੇ ਸੁਖਵਿੰਦਰ ਸਿੰਘ ਬੀ.ਐਨ.ਓ , ਪ੍ਰਿੰਸੀਪਲ ਸੁਖਵਿੰਦਰ ਸਿੰਘ ਬੀ.ਆਰ.ਸੀ ਸਤੀਸ਼ ਕੁਮਾਰ ਦੀ ਦੇਖ ਰੇਖ ਹੇਠ ਸਾਇੰਸ ਮੇਲਾ ਕਰਵਾਇਆ ਗਿਆ। ਜਿਸ ਵਿੱਚ ਬਲਾਕ ਦੀਆਂ ਅੱਠ ਟੀਮਾਂ ਨੇ ਆਰਟੀਫਿਸਿਅਲ , ਇੰਟੈਲੀਜਂਸ ਵਿਸ਼ੇ ਤੇ ਸੰਭਾਵਨਾਵਾਂ ਅਤੇ ਚੁਣੌਤੀਆਂ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੀ.ਐਨ.ੳ ਸੁਖਵਿੰਦਰ ਸਿੰਘ , ਪ੍ਰਿੰਸੀਪਲ ਸੁਖਵਿੰਦਰ ਸਿੰਘ ਅਤੇ ਬੀ.ਆਰ.ਸੀ ਸਤੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਵੇਂ ਏ.ਆਈ ਨੇ ਸਾਡਾ ਜੀਵਨ ਸੁਖਾਲਾ ਕੀਤਾ ਹੈ, ਪਰ ਤਕਨੀਕੀ ਦੀ ਜਿਆਦਾ ਵਰਤੋਂ ਕਿਵੇਂ ਸਾਰੀ ਮਨੁੱਖਤਾ ਲਈ ਹਾਨੀਕਾਰਕ ਹੈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਸ਼ੀਹਾਂਪਾੜੀ ਦੇ ਵਿਦਿਆਰਥੀ ਰਣਬੀਰ ਸਿੰਘ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੂ ਲੜਕੇ ਦੇ ਵਿਦਿਆਰਥੀ ਅਨਮੋਲ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੱਖੂ ਦੀ ਵਿਦਿਆਰਥਣ ਭਾਵਨਾ ਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਅਵੱਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੈਡ ਮਾਸਟਰ ਕਾਮਲਜੀਤ ਸਿੰਘ ਸੀਆਂ ਪਾੜੀ ਸ਼੍ਰੀਮਤੀ ਹਿਮਾਨੀ ਸਾਇੰਸ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਖੂ ਲੜਕੇ ਜੋਤ ਸਰੂਪ ਸਿੰਘ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਖੂ ਲੜਕੇ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਵਿੱਚ ਹੋਏ ਮੁਕਾਬਲਿਆਂ ਦਾ ਲੇਖਾ ਜੋਖਾ ਕੀਤਾ। ਸਮਾਗਮ ਦੇ ਸਮਾਪਤੀ ਸਮਾਰੋਹ ਦੌਰਾਨ ਸ੍ਰੀਮਤੀ ਰੰਜਤਾ ਰਾਣੀ ਨੇ ਆਏ ਮਹਿਮਾਨਾਂ ਬੀ.ਐਨ.ਓ ,ਪ੍ਰਿੰਸੀਪਲ, ਬੀ. ਆਰ.ਸੀ, ਅਧਿਆਪਕਾਂ ,ਸਕੂਲ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।