ਕੋਟ ਈਸੇ ਖਾਂ -ਜੀ ਐੱਸ ਸਿੱਧੂ
ਕੋਟ ਈਸੇ ਖਾਂ ਦੀ ਪ੍ਰਸਿੱਧ ਵਿਦਿਅਕ ਸੰਸਥਾ ਕੈਮਬਰਿਜ ਕਾਨਵੈਂਟ ਸਕੂਲ ਵਿੱਚ ਬੱਚਿਆਂ ਦਾ ਹਰ ਪੱਖੀ ਵਿਕਾਸ ਕਰਨ ਬਾਰੇ ਸੋਚਿਆ ਜਾਂਦਾ ਹੈ। ਜਿਸ ਦੇ ਤਹਿਤ ਕੈਮਬਰਿਜ ਸਕੂਲ ਵੱਲੋਂ ਇੱਕ ਉਪਰਾਲਾ ਕਰਦਿਆਂ ਹੋਇਆ ਸਕੂਲ ਦੀਆਂ ਬੱਚੀਆਂ ਨੂੰ ਬਿਊਟੀ ਐਂਡ ਵੈਲਨੈਸ ਦਾ ਸ਼ਾਰਟ ਟਰਮ ਦਾ ਕੋਰਸ ਕਰਵਾਇਆ ਗਿਆ ਤਾਂ ਜੋ ਬੱਚੇ ਆਪਣੇ ਆਪ ਤੇ ਸੈਲਫ ਇੰਡੀਪੈਂਡੈਂਸ ਬਣ ਸਕਣ। ਇਹ ਕੋਰਸ ਕਰਨ ਵਾਲੀਆਂ ਬੱਚੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਕੋਰਸ ਸਰਕਾਰ ਵੱਲੋਂ ਤਸਦੀਕ ਸ਼ੁਦਾ ਸੀ ਅਤੇ ਕੈਮਬਰਿਜ ਸਕੂਲ ਵਿੱਚ ਹੀ ਇਹ ਕੋਰਸ ਬੱਚਿਆਂ ਨੂੰ ਕਰਵਾਇਆ ਗਿਆ।