ਮੋਗਾ ਕੋਟ ਇਸੇ ਖਾਂ – ਤਰਸੇਮ ਸੱਚਦੇਵਾ
ਸਹਾਇਕ ਡਰਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਸ: ਰਘਬੀਰ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ “ਵਿਸ਼ਵ ਜਨਸੰਖਿਆਂ ਦਿਵਸ” ਮਨਾਇਆ ਗਿਆ । ਜਿਸ ਵਿੱਚ ਐਨ.ਐੱਸ.ਐੱਸ ਵਲੰਟੀਅਰਜ਼ ਨੇ ਵੱਧ-ਚੜ੍ਹ ਕੇ ਭਾਗ ਲਿਆ। ਪ੍ਰੋਗਰਾਮ ਅਫਸਰ ਅਮੀਰ ਸਿੰਘ ਅਤੇ ਮੈਡਮ ਸੁਰਿੰਦਰ ਕੌਰ ਦੀ ਨਿਗਰਾਨੀ ਹੇਠ ਵਿਸ਼ਵ ਜਨਸੰਖਿਆਂ ਦਿਵਸ ਨਾਲ ਸਬੰਧਿਤ ਸਲੋਗਨ, ਸੈਮੀਨਾਰ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਮੈਡਮ ਰਣਜੀਤ ਕੌਰ ਸੰਧੂ ਨੇ ਵਲੰਟੀਅਰਜ਼ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਦਿਵਸ ਹਰ ਸਾਲ 11 ਜੁਲਾਈ ਨੂੰ ਪੂਰੇ ਵਿਸ਼ਵ ਵਿੱਚ ਮਨਾਇਆਂ ਜਾਦਾ ਹੈ । ਅੱਜ ਦੇ ਸਮੇਂ ਵਿੱਚ ਹਰੇ ਜੰਗਲਾਂ ਤੋਂ ਕੰਕਰੀਟ ਦੇ ਜੰਗਲ ਬਣ ਗਏ ਹਨ ਇਸ ਦਾ ਸਿੱਟਾ ਅੱਜ ਗਲੋਬਲ ਵਾਰਮਿੰਗ ਹੈ । ਜੇਕਰ ਵੱਧਦੀ ਜਨਸੰਖਿਆਂ ਬਾਰੇ ਸੁਚੇਤ ਨਾ ਹੋਏ ਤਾਂ ਆਉਣ ਵਾਲਾ ਭਵਿੱਖ ਹਰ ਖੇਤਰ ਵਿੱਚ ਚੁਣੋਤੀ ਪੂਰਨ ਹੋਵੇਗਾ । ਇਸ ਦਾ ਪ੍ਰਭਾਵ ਆਉਣ ਵਾਲੀਆਂ ਪੀੜੀਆਂ ਤੇ ਪਵੇਗਾ ਵਿਸ਼ਵ ਜਨਸੰਖਿਆਂ ਦਿਵਸ ਦਾ ਮੁੱਖ ਉਦੇਸ਼ ਆਬਦੀ ਦੇ ਸ਼ਸ਼ਤਰੀਕਰਨ,ਔਰਤਾਂ ਦੇ ਅਧਿਕਾਰਾ ਦੀ ਸੁਰੱਖਿਆ, ਸਿਹਤ ਸੇਵਾਵਾਂ ਤੱਕ ਪਹੁੰਚ, ਸਿੱਖਿਆ, ਨਿਰਮਾਣ ਅਧੀਨ ਖੇਤਰਾਂ ਵਿੱਚ ਵਿਕਾਸ ਲਈ ਅਬਾਦੀ ਕੰਟਰੋਲ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨਾ ਹੈ । ਇਸ ਮੌਕੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਦੱਸਿਆਂ ਕਿ ਦੁਨੀਆਂ ਭਰ ਵਿੱਚ ਵੱਧਦੀ ਜਨਸੰਖਿਆਂ ਦੀ ਸਮੱਸਿਆਂ ਬਹੁਤ ਸਾਰੇ ਸੰਘਰਸ਼ ਅਤੇ ਚੁਣੋਤੀਆਂ ਦਾ ਕਾਰਨ ਬਣ ਸਕਦੀ ਹੈ, ਜਿਵੇ ਕਿ ਭੋਜਨ ਸੁਰੱਖਿਆ, ਸਿੱਖਿਆਂ,ਸਿਹਤ ਸੇਵਾਵਾਂ ਤੱਕ ਪਹੁੰਚ ਅਤੇ ਵਾਤਾਵਰਣ ਪ੍ਰਭਾਵ ਆਦਿ ਤੇਜ਼ੀ ਨਾਲ ਵੱਧਦੀ ਅਬਾਦੀ ਕਾਰਨ ਲੋਕਾਂ ਦੀ ਆਮਦਨ ਵਿੱਚ ਕਮੀ,ਭੁੱਖ ਮਰੀ ਦੀ ਸਥਿਤੀ ਤੇ ਵਾਤਾਵਰਣ ਨਾਲ ਸਬੰਧਿਤ ਤਬਦੀਲੀਆਂ ਆ ਰਹੀਆਂ ਹਨ।