Home » ਪੰਜਾਬ ਸਕੂਲ ਸਿੱਖਿਆ ਬੋਰਡ ਦੀ 9ਵੀਂ ਜਮਾਤ ਦੀ ਕਿਤਾਬ ‘ਚ ਸ਼ਹੀਦ ਊਧਮ ਸਿੰਘ ਬਾਰੇ ਪੜ੍ਹਾਈ ਜਾ ਰਹੀ ਗ਼ਲਤ ਜਾਣਕਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਦੀ 9ਵੀਂ ਜਮਾਤ ਦੀ ਕਿਤਾਬ ‘ਚ ਸ਼ਹੀਦ ਊਧਮ ਸਿੰਘ ਬਾਰੇ ਪੜ੍ਹਾਈ ਜਾ ਰਹੀ ਗ਼ਲਤ ਜਾਣਕਾਰੀ

by Rakha Prabh
128 views
ਦਲਜੀਤ ਕੌਰ
ਐੱਸ ਏ ਐੱਸ ਨਗਰ/ਸੰਗਰੂਰ, 25 ਅਗਸਤ, 2023: ਪੰਜਾਬ ਸਿੱਖਿਆ ਬੋਰਡ ਦੀ ਨੌਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਵਿੱਚ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਕਈ ਜਾਣਕਾਰੀਆਂ ਗਲਤ ਨਿਕਲੀਆਂ ਹਨ। ਸ਼ਹੀਦ ਊਧਮ ਸਿੰਘ ਗ਼ਦਰੀ ਵਿਚਾਰ ਮੰਚ ਨੇ ਨੌਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਵਿੱਚ ਸ਼ਹੀਦ ਊਧਮ ਸਿੰਘ ਦੇ ਲੇਖ ‘ਚ ਕਈ ਗਲਤੀਆਂ ਨਿਕਲ ਕੇ ਸਾਹਮਣੇ ਆਈਆਂ ਹਨ। ਲੇਖ ਵਿਖੇ ਸ਼ਹੀਦ ਦੀ ਜਨਮ ਮਿਤੀ, ਫਾਂਸੀ ਦੀ ਮਿਤੀ ਤੋਂ ਇਲਾਵਾ ਹੋਰ ਵੀ ਕਈ ਗਲਤੀਆਂ ਪਾਈਆਂ ਗਈਆਂ ਹਨ।
ਵਿਭਾਗ ਵੱਲੋਂ ਲੰਮੇ ਸਮੇਂ ਤੋਂ ਬੱਚਿਆਂ ਨੂੰ ਸ਼ਹੀਦ ਊਧਮ ਸਿੰਘ ਦੀ ਜੀਵਨੀ ਸਬੰਧੀ ਗ਼ਲਤ ਜਾਣਕਾਰੀ ਪੜਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਆਦ ਇੱਕ ਸ਼ਹੀਦ ਊਧਮ ਸਿੰਘ ਗ਼ਦਰੀ ਮੰਚ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਅਤੇ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇਸ ‘ਚ ਸੁਧਾਰ ਦੀ ਮੰਗ ਕੀਤੀ ਹੈ। ਪੰਜਾਬ ਸਿੱਖਿਆ ਬੋਰਡ ਦੀ ਅੰਗਰੇਜ਼ੀ ਪੁਸਤਕ ਦੀ ਕਿਤਾਬ ਦੇ ਪੰਨਾ ਨੰਬਰ-39, 40 ‘ਤੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਨਾਲ ਸਬੰਧਤ ਲੇਖ ਲਿਖਿਆ ਗਿਆ ਹੈ। ਇਸ ਵਿੱਚ ਬਹੁਤ ਸਾਰੀਆਂ ਗਲਤੀਆਂ ਹਨ।
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਊਧਮ ਸਿੰਘ ਦੀ ਜੀਵਨੀ ਬਾਰੇ ਗ਼ਲਤ ਜਾਣਕਾਰੀ ਪੜ੍ਹਾਈ ਜਾ ਰਹੀ ਹੈ। ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਫਾਂਸੀ ਦਿੱਤੀ ਗਈ ਸੀ, ਲੇਖ ਵਿੱਚ ਲਿਖਿਆ ਗਿਆ ਕਿ ਉਨ੍ਹਾਂ ਨੂੰ 30 ਜੁਲਾਈ ਨੂੰ ਫਾਂਸੀ ਦਿੱਤੀ ਗਈ। ਉੱਥੇ ਹੀ ਸ਼ਹੀਦ ਦਾ ਜਨਮ 26 ਦਸੰਬਰ 1899 ਨੂੰ ਹੋਇਆ ਸੀ ਪਰ ਲੇਖ ਵਿੱਚ ਲਿਖਿਆ ਹੈ ਕਿ ਉਨ੍ਹਾਂ ਦਾ ਜਨਮ 18 ਦਸੰਬਰ 1899 ਨੂੰ ਹੋਇਆ ਸੀ। ਇਸ ਤੋਂ ਇਲਾਵਾ ਲੇਖ ਵਿੱਚ ਛਪੀ ਊਧਮ ਸਿੰਘ ਦੀ ਫੋਟੋ ਅਸਲ ਫੋਟੋ ਨਾਲ ਮੇਲ ਵੀ ਨਹੀਂ ਖਾਂਦੀ।
ਲੇਖ ਵਿੱਚ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਦੇ ਸਬੰਧ ਵਿੱਚ ਉਸ ਸਮੇਂ ਦੇ ਪੰਜਾਬ ਦੇ ਤਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਜਦੋਂ ਕਿ ਹੰਟਰ ਕਮਿਸ਼ਨ ਅਤੇ ਆਰਮੀ ਕੌਂਸਲ ਨੇ ਮਾਈਕਲ ਓਡਵਾਇਰ ਦੀ ਥਾਂ ਬ੍ਰਿਗੇਡੀਅਰ ਜਨਰਲ ਡਾਇਰ ਨੂੰ ਇਸ ਕਾਂਡ ਦਾ ਮੁਖ ਦੋਸ਼ੀ ਠਹਿਰਾਇਆ ਸੀ। ਊਧਮ ਸਿੰਘ ਦੀ ਓਡਵਾਇਰ ਦੇ ਕਤਲ ਦੀ ਇਨਕਲਾਬੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਇੰਗਲੈਂਡ ‘ਚ ਹੀ ਫਾਂਸੀ ਦੇ ਸ਼ਹੀਦ ਕਰ ਦਿੱਤਾ ਗਿਆ ਸੀ।

Related Articles

Leave a Comment