ਬਿਲਗਾ, 15 ਜੁਲਾਈ (ਰਾਖਾ ਪ੍ਰਭ ਬਿਉਰੋ) ਮਿੱਟੀ ਦੀਆਂ ਟਿੱਗਾਂ ਹੇਠਾਂ ਦੱਬਣ ਨਾਲ ਮਜ਼ਦੂਰ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਪੇਡੂ ਮਜਦੂਰ ਯੂਨੀਅਨ ਦੇ ਆਗੂ ਹੰਸ ਰਾਜ ਪੱਬਵਾ ਨੇ ਦੱਸਿਆ ਕਿ 13 ਜੁਲਾਈ 2024 ਦੀ ਰਾਤ ਕਰੀਬ 8 ਵਜੇ ਸੈਮੂਅਲ ਉਰਫ ਗੋਰੀ ਪਿੰਡ ਉਮਰਪੁਰ ਕਲਾ ਜੋ ਬੀ ਬੀ ਐਨ ਐਲ ਕੰਪਨੀ ਵਿੱਚ ਮਜਦੂਰੀ ਕਰਦੇ ਸਮੇ ਡੂੰਘੇ ਖੱਡੇ ਵਿੱਚ ਕੰਮ ਕਰਦੇ ਸਮੇਂ ਮਿੱਟੀ ਦੀ ਢਿੱਗ ਡਿੱਗਣ ਨਾਲ, ਮਿੱਟੀ ਵਿੱਚ ਦੱਬ ਨਾਲ ਦਮ ਤੋੜ ਗਿਆ। ਉਨ੍ਹਾਂ ਕਿਹਾ ਕਿ ਤੰਗੀਆ ਤੁਰਸ਼ੀਆ ਦਾ ਮਾਰਿਆ ਮਜ਼ਦੂਰ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚਲਾਉਦਾ ਸੀ ਅਤੇ ਉਸ ਦੀ ਮੌਤ ਨਾਲ ਪਰਿਵਾਰ ਦਾ ਗੁਜ਼ਾਰਾ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨਾ ਮਜਦੂਰਾ ਤੋ ਕੰਪਨੀ ਵਾਲੇ ਤੇਰਾ ਤੇਰਾ ਘੰਟੇ ਵੀ ਕੰਮ ਲੈਦੇ ਹਨ। ਉਨ੍ਹਾਂ ਕਿਹਾ ਕਿ ਸਿਤਮ ਦੀ ਗੱਲ ਇਹ ਹੈ ਕਿ ਕੰਪਨੀ ਵਾਲਿਆ ਨੇ ਅਤੇ ਪ੍ਰਸ਼ਾਸਨਿਕ ਅਧਿਕਾਰੀਆ ਨੇ ਇਸ ਗਰੀਬ ਨੌਜਵਾਨ ਦੀ ਮੌਤ ਨੂੰ ਕੀੜੇ ਮਕੌੜਾ ਸਮਝਿਆ ਪਰਿਵਾਰ ਦੀ ਕੋਈ ਪੁੱਛ ਪੜਤਾਲ ਵੀ ਨਹੀਂ ਕੀਤੀ ਅਤੇ ਰੋਦੇ ਕੁਰਲਾਉਂਦੇ ਪਰਿਵਾਰ ਦੀ ਕੋਈ ਵੀ ਸਾਰ ਨਹੀ ਲਈ। ਜਿਸ ਤੇ ਰੋਸ ਵੱਜੋਂ ਪੁਲਿਸ ਥਾਣਾ ਬਿਲਗਾ ਅੱਗੇ ਜਨਤਕ ਜਥੇਬੰਦੀਆ ਅਤੇ ਪਿੰਡ ਉਮਰਪੁਰ ਕਲਾ ਦੇ ਲੋਕਾਂ ਵੱਲੋਂ ਐਲਾਨ ਕੀਤਾ ਕਿ 17 ਜਲਾਈ 2024 ਨੂੰ ਬਿਲਗਾ ਥਾਣੇ ਅੱਗੇ ਰੋਸ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਇਨਸਾਫ਼ ਪਸੰਦ ਲੋਕਾ ਨੂੰ ਅਪੀਲ ਕੀਤੀ ਕਿ ਠੀਕ 10 ਵਜੇ ਥਾਣਾ ਬਿਲਗਾ ਅੱਗੇ ਪਹੁੰਚਣ ਕਿ ਮਜ਼ਦੂਰ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਦ੍ਰਿੜਤਾ ਨਾਲ ਅੱਗੇ ਆਉਣ ।
ਮਿੱਟੀ ਦੀਆਂ ਢਿੱਗਾਂ ਹੇਠਾਂ ਦਬਣ ਨਾਲ ਮਜ਼ਦੂਰ ਨੌਜਵਾਨ ਦੀ ਮੌਤ
ਮਜ਼ਦੂਰ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਦ੍ਰਿੜਤਾ ਨਾਲ 17 ਜੁਲਾਈ ਨੂੰ ਪੁੱਜੇ: ਆਗੂ
previous post