ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸਨ 1406/22 ਬੀ ਚੰਡੀਗੜ ਨਾਲ ਸੰਬਧਤ ਜੰਗਲਾਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਸੂਬਾ ਚੇਅਰਮੈਨ ਵਿਰਸਾ ਸਿੰਘ ਚਹਿਲ, ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਸੁਬਾਈ ਵਿੱਤ ਸਕੱਤਰ ਸ਼ਿਵ ਕੁਮਾਰ ਰੋਪੜ ਅਤੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੌਜਾ ਦੀ ਅਗਵਾਈ ਹੇਠ ਜਥੇਬੰਦੀ ਦੀ ਹੋਈ 30 ਦਸੰਬਰ 2023 ਨੂੰ ਗੂਗਲ ਮੀਟ ਆਨਲਾਈਨ ਮੀਟਿੰਗ ਰਾਹੀ ਫੈਸਲਾ ਕੀਤਾ ਕਿ 16 ਜਨਵਰੀ 2024 ਦਿਨ ਮੰਗਲਵਾਰ ਨੂੰ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ ਵਿਖੇ ਵਣ ਵਿਭਾਗ ਦੇ ਕੱਚੇ ਕਾਮੇਂ ਪਰਿਵਾਰਾਂ ਸਮੇਤ ਸੂਬਾ ਪੱਧਰੀ ਰੋਸ ਰੈਲੀ ਕਰਨ ਉਪਰੰਤ ਪੱਕਾ ਮੋਰਚਾ ਲਗਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਜੰਗਲਾਤ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਸਹਿਜਾਦੀ ਸਰਕਲ ਸਕੱਤਰ ਗੁਰਬੀਰ ਸਿੰਘ ਸਹਿਜਾਦੀ ਅਤੇ ਰੇਂਜ ਪ੍ਰਧਾਨ ਜ਼ੀਰਾ ਜਸਵਿੰਦਰ ਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਡੇਲੀਵੇਜ ਕਾਮਿਆ ਨੂੰ ਪੱਕਿਆ ਕਰਨ ਦਾ ਜੋ ਨੋਟੀਫ਼ਿਕੇਸਨ ਕੀਤਾ ਗਿਆ ਸੀ, ਉਸ ਨੋਟੀਫ਼ਿਕੇਸਨ ਵਿਚ ਪੰਜਾਬ ਸਰਕਾਰ ਨੇ ਬਹੁਤ ਵੱਲੋਂ ਬਹੁਤ ਸ਼ਰਤਾ ਲਾਈਆਂ ਗਈਆਂ ਹਨ।
ਇਹਨਾ ਸ਼ਰਤਾ ਸਬੰਧੀ ਮਿਤੀ 3 ਅਕਤੂਬਰ 2023ਅਤੇ 22 ਨਵੰਬਰ 2023 ਨੂੰ ਮਾਨਯੋਗ ਸ੍: ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਜੀ ਨਾਲ ਜਥੇਬੰਦੀ ਦੀਆਂ ਮੀਟਿੰਗਾਂ ਹੋਈਆ। ਜਿਸ ਵਿਚ ਵਿੱਤ ਮੰਤਰੀ ਜੀ ਨੇ ਭਰੋਸਾ ਦਿੱਤਾ ਸੀ, ਕਿ ਵਣ ਵਿਭਾਗ ਦੇ ਕੱਚੇ ਕਾਮਿਆ ਨੂੰ ਬਿੰਨਾ ਸ਼ਰਤ ਪੱਕਿਆ ਕੀਤੇ ਜਾਣਗੇ
ਪਰ ਵਣ ਵਿਭਾਗ ਦੇ ਉੱਚ ਆਧਿਕਾਰੀਆਂ ਵਲੋਂ ਕੱਚੇ ਕਾਮਿਆ ਨੂੰ ਅਣਗੌਲਿਆ ਕੀਤਾ ਜਾ ਰਿਹਾ । ਉਨ੍ਹਾਂ ਕਿਹਾ ਕਿ ਜੰਗਲੀ ਜੀਵ ਵਿਭਾਗ ਵਿਚ ਪਿਛਲੇ 20/20ਸਾਲਾਂ ਤੋੰ ਨਿਗੁਣੀਆ ਤਨਖਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆਂ ਨੂੰ ਪੰਜਾਬ ਵਿੱਚ ਬਣੀਆਂ ਮੌਕੇ ਦੀਆ ਸਰਕਾਰਾਂ ਨੇ ਅਣਗੌਲਿਆ ਕੀਤਾ ਹੋਇਆ ਸੀ। ਪੰਜਾਬ ਵਿਚ ਬਦਲਾਅ ਦੇ ਨਾਮ ਬਣੀ ਪੰਜਾਬ ਸਰਕਾਰ ਨੇ ਜਿੱਥੇ ਕਿਸਾਨ ,ਮਜ਼ਦੂਰ, ਮੁਲਾਜ਼ਮਾਂ ਨੂੰ ਉਮੀਦਾਂ ਸੀ, ਉੱਥੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆ ਨੂੰ ਵੀ ਸਰਕਾਰ ਤੇ ਉਮੀਦਾਂ ਸੀ, ਕਿ ਸਾਨੂੰ ਵੀ ਪੰਜਾਬ ਸਰਕਾਰ ਪੱਕਾ ਕਰੇਗੀ। ਪਰ ਪੰਜਾਬ ਸਰਕਾਰ ਨੂੰ ਤਕਰੀਬਨ 2 ਸਾਲ ਹੋ ਗਏ ਬਣੀ ਨੂੰ ਜੰਗਲਾਤ ਦਾ ਇਕ ਵੀ ਕਾਮਾ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕੀ ਜੰਗਲਾਤ ਅਤੇ ਜੰਗਲੀ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਪੱਕਿਆ ਕਰਨ ਤੇ ਲੱਗੀਆ ਸਰਤਾ ਜਿਵੇਂ ਕਿ ਡੇਲੀਵੇਜ ਕਲਾਸ ਫੋਰ ਤੇ ਲੱਗੀ ਵਿੱਦਿਅਕ ਯੋਗਤਾ ਸ਼ਰਤ ਅਤੇ ਡੇਲੀਵੇਜ ਕਲਾਸ ਫੋਰ ਦੀ ਉਮਰ 58 ਸਾਲ ਰੱਖੀ ਗਈ ਹੈ, ਲਗਾਤਾਰ 10 ਸਾਲ ਦੀ ਸਰਵਿਸ ਅਤੇ ਜਿਹੜੇ ਵਰਕਰਾਂ ਦਾ ਕੋਟ ਕੇਸ ਚੱਲ ਰਿਹਾ, ਇਹਨਾ ਵਰਕਰਾਂ ਤੇ ਲੱਗੀਆ ਸ਼ਰਤਾਂ ਨੂੰ ਹਟਵਾਉਣ ਲਈ ਅਤੇ ਬਿੰਨਾ ਸ਼ਰਤ ਪੱਕਿਆ ਕਰਵਾਉਣ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵੱਲੋ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਸਹਿਯੋਗ ਨਾਲ
ਮਿਤੀ 16 ਜਨਵਰੀ 2024 ਦਿਨ ਮੰਗਲਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਉਪਰੰਤ ਪੱਕਾ ਮੋਰਚਾ ਲਗਾਇਆ ਜਾਵੇਗਾ।