ਦਲਜੀਤ ਕੌਰ
ਸੰਗਰੂਰ, 7 ਸਤੰਬਰ, 2023: ਅੱਜ ਬੀ ਐੱਸ ਐਨ ਐਲ ਪੈਨਸ਼ਨਰਜ਼ ਵੈਲਫੇਅਰ ਐਸਸੀਏਸ਼ਨ, ਬ੍ਰਾਂਚ ਸੰਗਰੂਰ ਦੀ ਮੀਟਿੰਗ ਬੀ ਐੱਸ ਐਨ ਐਲ ਪਾਰਕ ਸੰਗਰੂਰ ਵਿਖੇ ਹੋਈ।ਸਭ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਸ ਤੋਂ ਬਾਅਦ ਕੇਂਦਰ ਸਰਕਾਰ ਅਤੇ ਮਣੀਪੁਰ ਸਰਕਾਰ ਦੀ ਪੁਰਜ਼ੋਰ ਨਿੰਦਾ ਕੀਤੀ ਜਿਹੜੀਆਂ ਮਨੀਪੁਰ ਘਟਣਾ ਤੋਂ ਬਾਦ ਹੁਣ ਨੂਹ (ਗੁਰੂਗ੍ਰਾਮ ) ਵਿੱਖੇ ਹਾਲਾਤ ਬੇਕਾਬੂ ਹੋ ਰਹੇ ਹਨ ਅਤੇ ਸਰਕਾਰਾਂ ਗੁੰਡਾਗਰਦੀ ਦਾ ਨੰਗਾ ਨਾਚ ਦੇਖ ਰਹੀਆਂ ਹਨ।
ਇਹ ਮੌਕੇ ਆਗੂਆਂ ਨੇ ਕਿਹਾ ਕਿ ਗੁੰਡਿਆਂ ਨੂੰ ਪੂਰੀ ਅਜ਼ਾਦੀ ਹੈ ਕਿ ਕਿਸੇ ਦੀ ਵੀ ਧੀ, ਭੈਣ ਤੇ ਮਾਂ ਦੀ ਇੱਜ਼ਤ ਕਿਸੇ ਵੀ ਤਰ੍ਹਾਂ, ਕਿਸੇ ਭੀ ਜਗ੍ਹਾ ਤਾਰ ਤਾਰ ਕਰ ਸਕਦੇ ਹਨ। ਉਨ੍ਹਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਸਰਕਾਰਾਂ ਲੋਕਾਂ ਨੂੰ ਨਾਅਰੇ ਰਾਹੀਂ ਇਹ ਸੰਦੇਸ਼ ਦੇ ਰਹੀਆਂ ਹਨ ਕਿ ਤੁਸੀਂ ਆਪ ਹੀ ਆਪਣੀਆਂ ਬੇਟੀਆਂ ਦੀ ਰੱਖਿਆ, ਗੁੰਡਿਆਂ ਕੋਲੋਂ ਆਪ ਹੀ ਕਰੋ। ਸਰਕਾਰਾਂ ਤਾਂ ਸਿਰਫ਼ “ਬੇਟੀ ਪੜ੍ਹਾਓ, ਬੇਟੀ ਬਚਾਓ” ਦਾ ਨਾਹਰਾ ਹੀ ਦੇ ਸਕਦੀਆਂ ਹਨ। ਸਰਕਾਰੀ ਮੁਲਾਜਮਾਂ ਉੱਪਰ ਪੰਜਾਬ ਸਰਕਾਰ ਨੇ ਐਸਮਾ ਲਗਾਉਣ ਦੀ ਕਾਰਵਾਈ ਨੂੰ ਆਪਣੀਆਂ ਜਾਇਜ ਮੰਗਾਂ ਮਨਵਾਉਣ ਵਾਲੇ ਮੁਲਾਜਮਾਂ ਦੇ ਗਲ ਤੇ ਅੰਗੂਠਾ ਰੱਖਣਾ ਕਰਾਰ ਦਿੱਤਾ ਤਾਂ ਕਿ ਆਪਣਾ ਮੂੰਹ ਹਮੇਸ਼ਾਂ ਲਈ ਬੰਦ ਰੱਖਣ ਨਹੀਂ ਤਾਂ ਉਨ੍ਹਾਂ ਨੂੰ ਆਪਣੀ ਪੈਨਸ਼ਨ ਤੋਂ ਹੱਥ ਧੋਣਾ ਪਵੇਗਾ। ਸਰਕਾਰ ਚਾਹੇ ਉਨ੍ਹਾਂ ਨਾਲ ਕੋਈ ਭੀ ਧੱਕਾ ਕਰ ਸਕਦੀ ਹੈ। ਚੰਦਰਮਾ ਤੇ ਸਫਲਤਾ ਹਾਸਲ ਕਰਨ, ਭਾਰਤ ਦਾ ਨਾਮ ਦੁਨੀਆਂ ਵਿੱਚ ਰੋਸ਼ਨ ਕਰਨ ਅਤੇ ਭਾਰਤ ਨੂੰ ਦੁਨੀਆਂ ਦੀ ਤੀਜੀ ਸੁਪਰ ਸ਼ਕਤੀ ਬਣਾਉਣ ਲਈ ਇਸਰੋ ਦੇ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਸੀ ਸੀ ਏ ਸੈੱਲ, ਚੰਡੀਗੜ੍ਹ ਨੇ ਬੀ ਐੱਸ ਐਨ ਐਲ ਪੈਨਸ਼ਨਰਾਂ ਦੀ ਸੰਗਰੂਰ ਬ੍ਰਾਂਚ ਵੱਲੋਂ ਹਰ ਮਹੀਨੇ ਪੰਜਾਬ ਵਿੱਚ ਸੱਭ ਤੋਂ ਵੱਧ ਲਾਈਵ ਸਰਟੀਫਿਕੇਟ ਅੱਪਡੇਟ ਕਰਨ ਤੇ ਫੋਨ ਤੇ ਵਧਾਈ ਦਿੱਤੀ ਹੈ। ਦੱਸਿਆ ਹੈ ਕਿ ਸੰਗਰੂਰ ਦੇ ਪੈਂਡਿੰਗ ਕੇਸ ਸਭ ਤੋਂ ਘੱਟ ਹੁੰਦੇ ਹਨ।
ਇਸ ਮਹੀਨੇ ਵਿੱਚ ਜਨਮ ਦਿਨ ਵਾਲਿਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਉਨ੍ਹਾਂ ਨੂੰ ਹਾਰ ਪਾਕੇ ਜਨਮ ਦਿਨ ਦਾ ਤੋਹਫ਼ਾ ਦੇ ਕੇ ਵਧਾਈਆਂ ਦਿੱਤੀਆਂ ਗਈਆਂ। ਇਸ ਖੁਸ਼ੀ ਦੇ ਮੌਕੇ ਤੇ ਸ਼ਾਮ ਸੁੰਦਰ ਕੱਕੜ ਅਤੇ ਬਹਾਦੁਰ ਸਿੰਘ ਨੇ ਵਧੀਆ ਗੀਤ ਗਾਏ। ਗੁਰਮੇਲ ਸਿੰਘ ਭੱਟੀ, ਦਲਵੀਰ ਸਿੰਘ, ਪੀ ਸੀ ਬਾਘਾ, ਸ਼ਿਵ ਨਰਾਇਣ ਅਤੇ ਵੀ ਕੇ ਮਿੱਤਲ ਨੇ ਸਾਥੀਆਂ ਨਾਲ ਆਪਣੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ਼ਿਵ ਨਰਾਇਣ ਨੇ ਨਿਭਾਈ। ਰਜਨੀਸ਼ ਕੁਮਾਰ ਨੇ ਮੀਟਿੰਗ ਵਿੱਚ ਸ਼ਾਮਲ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।