ਜਲੰਧਰ/ਨਵਾਂਸ਼ਹਿਰ, 18 ਮਾਰਚ (ਪ੍ਰਭਸਿਮਰਨਪਾਲ ਮਾਨ/ਜੇ.ਐਸ.ਸੋਢੀ ) :- ਮੋਟਰਸਾਈਕਲ ਤੇ ਸਵਾਰ ਦੋ ਹਥਿਆਰ ਬੰਦਾ ਵੱਲੋਂ ਅਵਾਜ਼ ਮਾਰਕੇ ਕੀਤੇ ਤਿੰਨ ਫਾਇਰ ਰਾਊਂਡ। ਪੁਲਿਸ ਵੱਲੋਂ ਦੋਵੇਂ ਹਥਿਆਰ ਬੰਦਾ ਨੂੰ ਦੋ ਪਿਸਤੌਲਾ ਤੇ ਮੋਟਰਸਾਈਕਲ ਸਮੇਤ ਕੀਤਾ ਗਿਆ ਕਾਬੂ। ਜ਼ਿਕਰਯੋਗ ਹੈ ਕਿ ਜਲੰਧਰ ਤੋਂ ਬਾਅਦ ਇਹ ਦੂਜੀ ਕਬੱਡੀ ਖਿਡਾਰੀ ਤੇ ਜਾਨ ਲੇਵਾ ਹਮਲਾ ਹੈ। ਕਬੱਡੀ ਖਿਡਾਰੀ ਸਰਬਜੀਤ ਸਿੰਘ ਸੱਬਾ ਤੇ ਖੇਡ ਮੇਲੇ ਦੋਰਾਨ ਅਵਾਜ਼ ਮਾਰਕੇ ਦੋ ਵਿਅਕਤੀਆਂ ਨੇ ਦੋ ਪਿਸਤੌਲਾ ਨਾਲ ਤਿੰਨ ਰਾਊਂਡ ਫਾਇਰ ਕੀਤੇ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਦੋਨਾਂ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗਿਰਫ਼ਤਾਰ ਕਰ ਲਿਆ ਹੈ। ਵਾਰਦਾਤ ਵਿੱਚ ਵਰਤੇ ਗਏ ਦੋ ਪਿਸਤੌਲ ਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ।