Home » ਸ਼ੁਭਕਰਨ ਸਿੰਘ ਦੀ ਸ਼ਹਾਦਤ ਅਤੇ ਹੋਰ ਕਿਸਾਨਾ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ : ਅਵਤਾਰ,ਜਰਨੈਲ,ਗੁਰਜੀਤ,

ਸ਼ੁਭਕਰਨ ਸਿੰਘ ਦੀ ਸ਼ਹਾਦਤ ਅਤੇ ਹੋਰ ਕਿਸਾਨਾ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ : ਅਵਤਾਰ,ਜਰਨੈਲ,ਗੁਰਜੀਤ,

by Rakha Prabh
20 views
ਹੁਸ਼ਿਆਰਪੁਰ 29 ਫਰਵਰੀ ( ਤਰਸੇਮ ਦੀਵਾਨਾ )
ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਸਰਪ੍ਰਸਤ ਅਵਤਾਰ ਸਿੰਘ ਭੀਖੋਵਾਲ,ਵਾਈਸ ਚੇਅਰਮੈਨ ਜਰਨੈਲ ਸਿੰਘ ਗੜਦੀਵਾਲਾ ਅਤੇ ਜਨਰਲ ਸਕੱਤਰ ਗੁਰਜੀਤ ਸਿੰਘ ਨੀਲਾ ਨਲੋਆ ਨੇ ਇੱਕ ਸਾਂਝੇ ਬਿਆਨ  ਵਿੱਚ ਭਾਜਪਾ ਸ਼ਾਸਿਤ ਪ੍ਰਦੇਸ਼ ਹਰਿਆਣਾ ਦੀ ਸੁਰੱਖਿਆ ਫੋਰਸ ਵੱਲੋਂ ਪੰਜਾਬ ਰਾਜ ਅੰਦਰ ਸ਼ੰਬੂ ਅਤੇ ਖਨੌਰੀ ਨਾਲ ਲੱਗਦੀਆਂ ਹੱਦਾਂ ਤੇ ਕਿਸਾਨਾਂ ਤੇ ਢਾਹੇ ਜਾ ਰਹੇ ਜਬਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ 22 ਸਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਅਤੇ ਬੀਤੇ ਦਿਨੀ ਇੱਕ ਹੋਰ ਕਿਸਾਨ ਦੀ ਮੌਤ ਲਈ ਡਬਲ ਇੰਜਣ ਵਾਲੀ ਭਾਜਪਾ ਦੀ ਸਰਕਾਰ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕਿਸਾਨਾਂ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾl
ਕੰਢੀ ਕਿਸਾਨ ਸੰਘਰਸ਼ ਕਮੇਟੀ ਨੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਨੂੰ ਪੱਤਰ ਲਿਖਿਆ ਕਿ ਸ਼ੰਬੂ ਅਤੇ ਖਨੌਰੀ ਬਾਰਡਰ ਵਿਖੇ ਪੈਦਲ ਚੱਲ ਰਹੇ ਕਿਸਾਨਾਂ ਉੱਤੇ ਭਾਜਪਾ ਸ਼ਾਸਿਤ ਪ੍ਰਦੇਸ਼ ਹਰਿਆਣਾ ਦੀ ਪੁਲਿਸ ਵੱਲੋਂ ਅੰਨੇਵਾਹ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾਉਣ ਦੇ ਨਾਲ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਜੁਡੀਸ਼ੀਅਲ ਜਾਂਚ ਕਰਵਾਉਣ ਹਿੱਤ ਬੇਨਤੀ ਕੀਤੀ ਕਿ ਜਾਂਚ ਕੀਤੀ ਜਾਵੇ ਕਿ ਪੰਜਾਬ ਦੇ ਪਿੰਡ ਨਿਆਗਉਂ,ਸੰਗਰੂਰ ਦੇ ਵਸਨੀਕ ਕਿਸਾਨ ਪ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਇਲਾਕੇ ਵਿਚੋਂ ਚੱਕ ਕੇ ਕੌਣ ਲੈ ਕੇ ਗਿਆ ਜਿਸ ਨੂੰ ਪੀ ਜੀ ਆਈ ਰੋਹਤਕ ਦੇ ਵਿੱਚੋ ਪਿਛਲੇ ਦਿਨੀ ਇਲਾਜ ਲਈ ਪੰਜਾਬ ਲਿਆਂਦਾ ਗਿਆ ਹੈl ਉਸ ਦੇ ਇਹ ਸੱਟਾਂ ਕਿਸ ਨੇ ਮਾਰੀਆਂ, ਦੋਸ਼ੀਆਂ ਖਿਲਾਫ ਕੀ ਕਾਰਵਾਈ ਕੀਤੀ ਗਈ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ l ਇਹ ਵੀ ਜਾਂਚ ਕੀਤੀ ਜਾਵੇ ਕਿ ਨਿਹੱਥੇ ਸ਼ਾਂਤਮਈ ਤੌਰ ਤੇ ਆਪਣਾ ਸੰਘਰਸ਼ ਚਲਾ ਰਹੇ ਕਿਸਾਨਾਂ ਉੱਤੇ ਇਹ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ, ਪੰਜਾਬ ਦੇ ਚੋਂ ਕਿੰਨੇ ਕਿਸਾਨਾਂ ਨੂੰ ਚੱਕ ਕੇ ਹਰਿਆਣਾ ਲਿਜਾਇਆ ਗਿਆ ਸੀਂ ਉਹਨਾਂ ਦੇ ਇਸ ਵੇਲੇ ਕੀ ਹਾਲਾਤ ਹਨl ਵਰਨਣਯੋਗ ਹੈ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਅਤੇ ਕਿਸਾਨਾਂ ਤੇ ਜਬਰ ਕਰਨ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਹੈ। ਭਾਜਪਾ ਸਾਸਤ ਪ੍ਰਦੇਸ਼ ਹਰਿਆਣੇ ਦੀ ਸਰਕਾਰ ਨੇ ਜਬਰੀ ਤੌਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਨੈਸ਼ਨਲ ਹਾਈਵੇ ਰੋਕਕੇ ਪੰਜਾਬ ਤੋਂ ਦਿੱਲੀ ਨੂੰ ਜਾਣ ਵਾਲੇ ਸ਼ੰਭੂ ਬਾਰਡਰ ਅੱਜ ਖਨੌਰੀ ਬਾਰਡਰ ਉੱਪਰ ਵੱਡੀਆਂ ਵੱਡੀਆਂ ਸੀਮਿੰਟ ਦੀਆਂ ਪੱਕੀਆਂ ਦੀਵਾਰਾਂ ਖੜੀਆਂ ਕੀਤੀਆਂ,ਕਿੱਲ ਗੱਡ ਦਿੱਤੇ ਹਨ lਇਹ ਸਾਰਾ ਕੁਝ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਜਾ ਰਹੇ ਹਨ ਇਹ ਸਭ ਕਿਸਾਨਾਂ ਨੂੰ ਰੋਕਣ ਵਾਸਤੇ ਕੀਤਾ ਗਿਆ ਤਾਂ ਜੋ ਕਿਸਾਨ ਆਪਣੀਆਂ ਮੰਗਾਂ ਵਾਸਤੇ ਦਿੱਲੀ ਨਾ ਜਾ ਸਕਣ ਅਤੇ ਇੱਕ ਥਾਂ ਇਕੱਠੇ ਕਰਕੇ ਕਿਸਾਨਾਂ ਉੱਤੇ ਅੰਨੇਵਾਹ ਤਸ਼ੱਦਦ ਕੀਤਾ ਜਾਵੇ ਅਤੇ ਫਿਰ ਕਿਸਾਨਾਂ ਨੂੰ ਹਿੰਸਕ ਹੋਣ ਦੇ ਲਈ ਮਜਬੂਰ ਕਰਦਿਆਂ ਦੇਸ਼ ਭਰ ਵਿੱਚ ਭੰਡਿਆ ਜਾਵੇ l ਭਾਰਤੀ ਸੰਵਿਧਾਨ ਨਾਗਰਿਕਾਂ ਨੂੰ ਘੁੰਮਣ ਫਿਰਦੀ ਦੀ ਆਜ਼ਾਦੀ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ ਪਰ ਭਾਜਪਾ ਸ਼ਾਸਿਤ ਪ੍ਰਦੇਸ਼ ਹਰਿਆਣੇ ਦੀ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਜਾਣੋ ਰਸਤਿਆਂ ਉੱਪਰ ਰੋਕਾਂ ਲਗਾ ਕੇ ਦੇਸ਼ ਦੇ ਨਾਗਰਿਕਾਂ ਦੀ ਆਜ਼ਾਦੀ ਦਾ ਘਾਣ ਕੀਤਾ ਹੈ ਉਹਨਾ ਕਿਹਾ ਕਿ ਅਸੀਂ ਆਪ ਜੀ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸ਼ੰਬੂ ਬਾਰਡਰ ਅਤੇ ਖਨੌੜੀ ਬਾਰਡਰ ਦੇ ਵਾਪਰੇ ਇਹਨਾਂ ਵਰਤਾਰਿਆਂ ਦੀ ਵਧੀਏ ਤਰੀਕੇ ਨਾਲ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ ਅਤੇ ਦੇਸ਼ ਦੇ ਨਾਗਰਿਕਾ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੇ  ਪੁਲਿਸ ਅਫਸਰਾਂ ਅਤੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਫੌਰੀ ਕਾਰਵਾਈ ਕੀਤੀ ਜਾਵੇ ਜੀ l

Related Articles

Leave a Comment